—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਬੀ ਸੀ

ਸਰੀ ਫਸਟ ਐਜੂਕੇਸ਼ਨ ਵੱਲੋਂ ਸਫ਼ਲ ਕਮਿਊਨਿਟੀ ਫੰਡਰੇਜ਼ਰ ਅਤੇ ਮੀਟ ਐਂਡ ਗ੍ਰੀਟ ਨਾਲ 2026 ਦੀ ਚੋਣ ਮੁਹਿੰਮ ਦੀ ਸ਼ੁਰੂਆਤ

ਸਰੀ, ਬੀ.ਸੀ. – ਸਰੀ ਫਸਟ ਐਜੂਕੇਸ਼ਨ ਨੇ ਅੱਜ ਇੱਕ ਸ਼ਾਨਦਾਰ ਕਮਿਊਨਿਟੀ ਫੰਡਰੇਜ਼ਰ, ਮੀਟ-ਐਂਡ-ਗ੍ਰੀਟ ਅਤੇ ਚੋਣ ਮੁਹਿੰਮ ਦੀ ਸ਼ੁਰੂਆਤ ਨਾਲ ਆਪਣੇ 2026 ਸਕੂਲ ਟਰੱਸਟੀ ਮੁੜ-ਚੋਣ ਪ੍ਰਚਾਰ ਦਾ ਅਧਿਕਾਰਤ ਤੌਰ ‘ਤੇ ਆਗਾਜ਼ ਕਰ ਦਿੱਤਾ ਹੈ। ਇਸ ਵਿਸ਼ੇਸ਼ ਸਮਾਗਮ ਵਿੱਚ ਸਰੀ ਭਰ ਤੋਂ ਵੱਡੀ ਗਿਣਤੀ ਵਿੱਚ ਸਮਰਥਕਾਂ, ਮਾਪਿਆਂ, ਭਾਈਚਾਰਕ ਆਗੂਆਂ ਅਤੇ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ। ਇਹ ਸਮਾਗਮ ਕੈਨੇਡਾ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਸਕੂਲ ਜ਼ਿਲ੍ਹਿਆਂ ਵਿੱਚੋਂ ਇੱਕ ਸਾਹਮਣੇ ਮੌਜੂਦ ਮੌਕਿਆਂ ਅਤੇ ਚੁਣੌਤੀਆਂ ਨੂੰ ਮੁੱਖ ਰੱਖਦਿਆਂ ਮੌਜੂਦਾ ਬੋਰਡ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਲਈ ਉਲੀਕਿਆ ਗਿਆ ਸੀ। 17 ਅਕਤੂਬਰ ਨੂੰ ਚੋਣ ਮੈਦਾਨ ਵਿੱਚ ਉਤਰਨ ਵਾਲੀ ‘ਸਰੀ ਫਸਟ ਐਜੂਕੇਸ਼ਨ’ ਟੀਮ ਟਰੈਰੀ ਐਲਨ, ਬੌਬ ਹੋਲਮਜ਼, ਲੌਰੀ ਲਾਰਸਨ, ਗੈਰੀ ਥਿੰਦ, ਗੈਰੀ ਟਾਈਮੋਸ਼ੁਕ, ਸ਼ੌਨ ਵਿਲਸਨ ਸ਼ਾਮਲ ਹਨ| ਟੀਮ ਵੱਲੋਂ ਬੋਲਦਿਆਂ, ਸਰੀ ਫਸਟ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਗੈਰੀ ਟਾਈਮੋਸ਼ੁਕ ਨੇ ਹਾਜ਼ਰੀਨ ਦਾ ਭਰਵਾਂ ਸਮਰਥਨ ਕਰਨ ਲਈ ਧੰਨਵਾਦ ਕੀਤਾ। “ਅੱਜ ਦੇ ਇਸ ਸਮਾਗਮ ਨੇ ਸਾਬਤ ਕਰ ਦਿੱਤਾ ਹੈ ਕਿ ਸਰੀ ਦੇ ਨਿਵਾਸੀ ਵਿਦਿਆਰਥੀਆਂ ਦੀ ਸਫ਼ਲਤਾ ਲਈ ਸਮਰਪਿਤ ਮਜ਼ਬੂਤ ਅਤੇ ਤਜ਼ਰਬੇਕਾਰ ਅਗਵਾਈ ਦੀ ਕਦਰ ਕਰਦੇ ਹਨ। ਅਸੀਂ ਇਸ ਗੱਲੋਂ ਕਾਫ਼ੀ ਉਤਸ਼ਾਹਿਤ ਹਾਂ ਕਿ ਵੱਡੀ ਗਿਣਤੀ ਵਿੱਚ ਲੋਕ ਸਾਡੀ ਟੀਮ ਨੂੰ ਮਿਲਣ ਆਏ, ਸਵਾਲ ਪੁੱਛੇ ਅਤੇ ਸਰੀ ਵਿੱਚ ਜਨਤਕ ਸਿੱਖਿਆ ਦੇ ਭਵਿੱਖ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।” ਸਾਲ 2022 ਵਿੱਚ ਚੁਣੇ ਜਾਣ ਤੋਂ ਬਾਅਦ, ਸਰੀ ਫਸਟ ਐਜੂਕੇਸ਼ਨ ਵਿਦਿਆਰਥੀਆਂ ਲਈ ਠੋਸ ਨਤੀਜੇ ਦੇਣ ਅਤੇ ਵਿੱਤੀ ਅਨੁਸ਼ਾਸਨ ਬਣਾ ਕੇ ਰੱਖਣ ਵੱਲ ਪੂਰੀ ਤਰ੍ਹਾਂ ਕੇਂਦ੍ਰਿਤ ਰਹੀ ਹੈ। ਆਪਣੇ ਪਿਛਲੇ ਕਾਰਜਕਾਲ ਦੌਰਾਨ, ਬੋਰਡ ਨੇ ਗ੍ਰੇਡ 11 ਤੋਂ ਗ੍ਰੇਡ 12 ਦੀ ਤਬਦੀਲੀ ਦੀ ਦਰ ਨੂੰ ਵਧਾਉਣ, ਹਜ਼ਾਰਾਂ ਵਾਧੂ ਵਿਦਿਆਰਥੀ ਥਾਵਾਂ ਤਿਆਰ ਕਰਨ ਲਈ ਨਵੇਂ ਸਕੂਲ ਖੋਲ੍ਹਣ ਅਤੇ ਪੁਰਾਣੇ ਸਕੂਲਾਂ ਦਾ ਵਿਸਤਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਵਿਦਿਆਰਥੀ ਪੋਸ਼ਣ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨਾ, ਵਿਸ਼ੇਸ਼ ਸਿੱਖਿਆ ਦੇ ਮੌਕਿਆਂ ਨੂੰ ਵਧਾਉਣਾ, ਮੂਲ ਨਿਵਾਸੀ ਸਿੱਖਿਆ ਭਾਈਵਾਲੀ ਨੂੰ ਅੱਗੇ ਵਧਾਉਣਾ ਅਤੇ ਦ?ਕਾਂ ਵਿੱਚ ਬੋਰਡ ਨੀਤੀਆਂ ਦੀ ਸਭ ਤੋਂ ਵਿਆਪਕ ਸਮੀਖਿਆ ਨੂੰ ਪੂਰਾ ਕਰਨਾ ਵੀ ਸ਼ਾਮਲ ਹੈ।
ਭਵਿੱਖ ਦੀਆਂ ਯੋਜਨਾਵਾਂ ਅਤੇ ਮੁੱਖ ਟੀਚੇ
ਗੈਰੀ ਥਿੰਦ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਬਹੁਤ ਕੁਝ ਹਾਸਲ ਕਰ ਲਿਆ ਗਿਆ ਹੈ, ਪਰ ਅਜੇ ਵੀ ਮਹੱਤਵਪੂਰਨ ਕੰਮ ਬਾਕੀ ਹਨ। “ਸਰੀ ਦਾ ਵਿਕਾਸ ਸਕੂਲ ਦੇ ਬੁਨਿਆਦੀ ਢਾਂਚੇ ਦੇ ਮੁਕਾਬਲੇ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ। ਸਾਡੀ ਵਚਨਬੱਧਤਾ ਵੱਧ ਤੋਂ ਵੱਧ ਸਕੂਲਾਂ, ਕਲਾਸਰੂਮ ਥਾਵਾਂ, ਵਧੇ ਹੋਏ ਸੂਬਾਈ ਨਿਵੇਸ਼ ਅਤੇ ਨਵੀਨ ਬੰਧਨਾਂ ਲਈ ਆਵਾਜ਼ ਬੁਲੰਦ ਰੱਖਣ ਦੀ ਹੈ। ਸਾਡਾ ਹਰ ਫ਼ੈਸਲਾ ਵਿਦਿਆਰਥੀਆਂ ਨੂੰ ਪਹਿਲੇ ਨੰਬਰ ਉੱਤੇ ਰੱਖੇਗਾ।” ਸਰੀ ਫਸਟ ਐਜੂਕੇਸ਼ਨ ਨੇ ਹੇਠ ਲਿਖੇ ਨੁਕਤਿਆਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਫਿਰ ਤੋਂ ਦੁਹਰਾਇਆ ਹੈ: ਨਵੇਂ ਸਕੂਲਾਂ, ਕਲਾਸਰੂਮਾਂ ਦੇ ਵਾਧੇ ਅਤੇ ਸੇਂਸਮਿਕ ਅੱਪਗ੍ਰੇਡ ਲਈ ਲਗਾਤਾਰ ਯਤਨ ਜਾਰੀ ਰੱਖਣਾ। ਅਕਾਦਮਿਕ ਉੱਤਮਤਾ ਅਤੇ ਨਵੀਨਤਮ ਅਧਿਆਪਨ ਤਰੀਕਿਆਂ ਦਾ ਸਮਰਥਨ ਕਰਨਾ। ਸੁਰੱਖਿਅਤ, ਸਮਾਵੇਸ਼ੀ ਅਤੇ ਸੁਆਗਤਯੋਗ ਸਿੱਖਿਆ ਮਾਹੌਲ ਨੂੰ ਬਣਾਈ ਰੱਖਣਾ। ਠੋਸ ਵਿੱਤੀ ਪ੍ਰਬੰਧਨ ਰਾਹੀਂ ਕਲਾਸਰੂਮ ਦੀ ਪੜ੍ਹਾਈ ਦੀ ਰੱਖਿਆ ਕਰਨਾ| ਪਰਿਵਾਰਾਂ, ਮੂਲ ਨਿਵਾਸੀ ਭਾਈਚਾਰਿਆਂ ਅਤੇ ਕਰਮਚਾਰੀਆਂ ਨਾਲ ਮਜ਼ਬੂਤ ਭਾਈਵਾਲੀ ਕਾਇਮ ਕਰਨਾ। ਜਿਵੇਂ-ਜਿਵੇਂ ਮੁਹਿੰਮ ਅੱਗੇ ਵਧ ਰਹੀ ਹੈ, ਟੀਮ ਆਉਣ ਵਾਲੇ ਹਫ਼ਤਿਆਂ ਵਿੱਚ ਹਰ ਗਲ਼ੇ ਅਤੇ ਇਲਾਕੇ ਵਿੱਚ ਜਾ ਕੇ ਨਿਵਾਸੀਆਂ ਨੂੰ ਮਿਲਣ ਅਤੇ ਪਰਿਵਾਰਾਂ ਦੀਆਂ ਲੋੜਾਂ ਨੂੰ ਨੇੜਿਓਂ ਸਮਝਣ ਲਈ ਉਤਸੁਕ ਹੈ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER