·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਦੁਨੀਆ

ਹੁਨਰਮੰਦਾਂ ਲਈ ਆਸਟਰੇਲੀਆ ਨੇ ਖੋਲ੍ਹੇ ਦਰਵਾਜ਼ੇ: ਨਵੀਂ ਪਰਵਾਸ ਯੋਜਨਾ ਤਹਿਤ ਮਿਲੇਗਾ 1.85 ਲੱਖ PR ਦਾ ਕੋਟਾ

ਕੈਨਬਰਾ: ਆਸਟਰੇਲੀਆ ਸਰਕਾਰ ਨੇ 2026-27 ਲਈ ਆਪਣੀ ਨਵੀਂ ਸਥਾਈ ਪਰਵਾਸ (Permanent Migration Program) ਯੋਜਨਾ ਦਾ ਐਲਾਨ ਕਰਦਿਆਂ 1,85,000 ਸਥਾਈ ਰਿਹਾਇਸ਼ (PR) ਵੀਜ਼ਿਆਂ ਦਾ ਕੋਟਾ ਬਰਕਰਾਰ ਰੱਖਿਆ ਹੈ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਸ ਵਾਰ ਵੀ ਪਰਵਾਸ ਨੀਤੀ ਦਾ ਮੁੱਖ ਕੇਂਦਰ ਹੁਨਰਮੰਦ ਵਿਦੇਸ਼ੀ ਕਰਮਚਾਰੀਆਂ ਨੂੰ ਆਸਟਰੇਲੀਆ ਲਿਆ ਕੇ ਦੇਸ਼ ਵਿੱਚ ਮੌਜੂਦ ਕੌਸ਼ਲ ਘਾਟ (Skills Shortage) ਨੂੰ ਪੂਰਾ ਕਰਨਾ ਹੋਵੇਗਾ।

ਆਸਟਰੇਲੀਆ ਦੇ ਗ੍ਰਹਿ ਮਾਮਲਿਆਂ ਦੇ ਵਿਭਾਗ ਅਨੁਸਾਰ 1.85 ਲੱਖ PR ਸਥਾਨਾਂ ਵਿੱਚੋਂ ਲਗਭਗ 70 ਫ਼ੀਸਦੀ ਤੋਂ ਵੱਧ ਹਿੱਸਾ ਸਕਿਲਡ ਵੀਜ਼ਾ ਸ਼੍ਰੇਣੀ ਲਈ ਰੱਖਿਆ ਗਿਆ ਹੈ। ਇਸ ਤਹਿਤ Employer Sponsored, Skilled Independent, State Nominated ਅਤੇ Regional Visa ਵਰਗੀਆਂ ਸ਼੍ਰੇਣੀਆਂ ਨੂੰ ਤਰਜੀਹ ਦਿੱਤੀ ਜਾਵੇਗੀ, ਤਾਂ ਜੋ ਉਦਯੋਗਾਂ ਵਿੱਚ ਮਜ਼ਦੂਰਾਂ ਅਤੇ ਪੇਸ਼ੇਵਰਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ।

ਸਰਕਾਰ ਨੇ ਕਿਹਾ ਹੈ ਕਿ ਸਿਹਤ ਸੇਵਾਵਾਂ, ਨਿਰਮਾਣ (Construction), ਇੰਜੀਨੀਅਰਿੰਗ, ਸੂਚਨਾ ਤਕਨਾਲੋਜੀ (IT), ਬਿਜਲੀ ਅਤੇ ਹੋਰ ਤਕਨੀਕੀ ਖੇਤਰਾਂ ਵਿੱਚ ਮਾਹਿਰ ਕਰਮਚਾਰੀਆਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਇਸ ਲਈ ਇਨ੍ਹਾਂ ਖੇਤਰਾਂ ਨਾਲ ਸਬੰਧਤ ਯੋਗ ਉਮੀਦਵਾਰਾਂ ਦੀਆਂ ਵੀਜ਼ਾ ਅਰਜ਼ੀਆਂ ਨੂੰ ਪਹਿਲ ਦੇ ਆਧਾਰ ‘ਤੇ ਨਿਪਟਾਇਆ ਜਾਵੇਗਾ। ਇਸ ਨਾਲ ਭਾਰਤ ਸਮੇਤ ਕਈ ਦੇਸ਼ਾਂ ਦੇ ਹੁਨਰਮੰਦ ਪੇਸ਼ੇਵਰਾਂ ਲਈ ਆਸਟਰੇਲੀਆ ਵਿੱਚ ਸਥਾਈ ਤੌਰ ‘ਤੇ ਵੱਸਣ ਦੇ ਮੌਕੇ ਹੋਰ ਵਧਣ ਦੀ ਸੰਭਾਵਨਾ ਹੈ।

ਪਰਵਾਸ ਯੋਜਨਾ ਵਿੱਚ Skill Stream ਲਈ ਕਰੀਬ 1,32,000 ਤੋਂ ਵੱਧ ਸਥਾਨ, Family Stream ਲਈ ਲਗਭਗ 52,500 ਅਤੇ Special Eligibility ਲਈ 300 ਸਥਾਨ ਨਿਰਧਾਰਤ ਕੀਤੇ ਗਏ ਹਨ। ਸਰਕਾਰ ਦਾ ਕਹਿਣਾ ਹੈ ਕਿ ਇਸ ਸੰਤੁਲਨ ਨਾਲ ਇੱਕ ਪਾਸੇ ਦੇਸ਼ ਦੀ ਆਰਥਿਕਤਾ ਨੂੰ ਹੁਨਰਮੰਦ ਮਨੁੱਖੀ ਸਰੋਤ ਮਿਲੇਗਾ, ਜਦਕਿ ਦੂਜੇ ਪਾਸੇ ਪਰਿਵਾਰਕ ਮਿਲਾਪ ਨੂੰ ਵੀ ਉਤਸ਼ਾਹ ਮਿਲੇਗਾ।

Jorawar Construction

ਆਸਟਰੇਲੀਆ ਸਰਕਾਰ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਪਹਿਲਾਂ ਤੋਂ ਆਸਟਰੇਲੀਆ ਵਿੱਚ ਕੰਮ ਕਰ ਰਹੇ ਜਾਂ ਪੜ੍ਹ ਰਹੇ ਹੁਨਰਮੰਦ ਵਿਦੇਸ਼ੀ ਨਾਗਰਿਕਾਂ ਲਈ ਸਥਾਈ ਰਿਹਾਇਸ਼ ਹਾਸਲ ਕਰਨ ਦੇ ਰਸਤੇ ਹੋਰ ਆਸਾਨ ਬਣਾਏ ਜਾ ਰਹੇ ਹਨ। ਇਸ ਦਾ ਮਕਸਦ ਉਹਨਾਂ ਯੋਗ ਵਿਅਕਤੀਆਂ ਨੂੰ ਦੇਸ਼ ਵਿੱਚ ਲੰਬੇ ਸਮੇਂ ਲਈ ਰੋਕਣਾ ਹੈ ਜੋ ਆਸਟਰੇਲੀਆ ਦੀ ਅਰਥਵਿਵਸਥਾ ਵਿੱਚ ਯੋਗਦਾਨ ਪਾ ਰਹੇ ਹਨ।

ਪਰਵਾਸ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨੀਤੀ ਦਾ ਸਭ ਤੋਂ ਵੱਧ ਲਾਭ ਭਾਰਤੀ ਪੇਸ਼ੇਵਰਾਂ ਨੂੰ ਮਿਲ ਸਕਦਾ ਹੈ, ਕਿਉਂਕਿ ਹਰ ਸਾਲ ਵੱਡੀ ਗਿਣਤੀ ਵਿੱਚ ਭਾਰਤੀ ਇੰਜੀਨੀਅਰ, ਡਾਕਟਰ, ਨਰਸਾਂ, ਆਈਟੀ ਮਾਹਿਰ, ਅਕਾਊਂਟੈਂਟ ਅਤੇ ਹੋਰ ਹੁਨਰਮੰਦ ਕਰਮਚਾਰੀ ਆਸਟਰੇਲੀਆ ਲਈ ਅਰਜ਼ੀਆਂ ਦਿੰਦੇ ਹਨ। ਜੇਕਰ ਉਮੀਦਵਾਰਾਂ ਕੋਲ ਲੋੜੀਂਦੀ ਯੋਗਤਾ, ਕੰਮ ਦਾ ਤਜਰਬਾ, ਅੰਗਰੇਜ਼ੀ ਭਾਸ਼ਾ ਦੀ ਪ੍ਰਵਾਨਿਤ ਯੋਗਤਾ ਅਤੇ ਸਕਿਲ ਅਸੈਸਮੈਂਟ ਹੈ, ਤਾਂ ਉਨ੍ਹਾਂ ਦੀ PR ਪ੍ਰਾਪਤ ਕਰਨ ਦੀ ਸੰਭਾਵਨਾ ਹੋਰ ਮਜ਼ਬੂਤ ਹੋ ਸਕਦੀ ਹੈ।

ਹਾਲਾਂਕਿ, ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸਥਾਈ ਪਰਵਾਸ ਦੀ ਗਿਣਤੀ ਨੂੰ 1.85 ਲੱਖ ‘ਤੇ ਰੱਖਦੇ ਹੋਏ ਵੀ ਵੀਜ਼ਾ ਪ੍ਰਣਾਲੀ ਦੀ ਸਖ਼ਤ ਨਿਗਰਾਨੀ ਜਾਰੀ ਰਹੇਗੀ। ਸਿਰਫ਼ ਯੋਗ ਅਤੇ ਨਿਯਮਾਂ ‘ਤੇ ਖਰੇ ਉਤਰਣ ਵਾਲੇ ਉਮੀਦਵਾਰਾਂ ਨੂੰ ਹੀ PR ਦਿੱਤੀ ਜਾਵੇਗੀ। ਨਾਲ ਹੀ, ਖੇਤਰੀ ਇਲਾਕਿਆਂ ਵਿੱਚ ਕੰਮ ਕਰਨ ਅਤੇ ਵੱਸਣ ਵਾਲੇ ਹੁਨਰਮੰਦ ਕਰਮਚਾਰੀਆਂ ਨੂੰ ਵੀ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ ਤਾਂ ਜੋ ਦੇਸ਼ ਭਰ ਵਿੱਚ ਵਿਕਾਸ ਨੂੰ ਸੰਤੁਲਿਤ ਕੀਤਾ ਜਾ ਸਕੇ।

ਆਸਟਰੇਲੀਆ ਦੀ ਇਹ ਨਵੀਂ ਪਰਵਾਸ ਯੋਜਨਾ ਉਨ੍ਹਾਂ ਨੌਜਵਾਨਾਂ ਅਤੇ ਪੇਸ਼ੇਵਰਾਂ ਲਈ ਇੱਕ ਵੱਡਾ ਮੌਕਾ ਮੰਨੀ ਜਾ ਰਹੀ ਹੈ ਜੋ ਵਿਦੇਸ਼ ਵਿੱਚ ਸਥਾਈ ਕਰੀਅਰ ਅਤੇ ਬਿਹਤਰ ਜੀਵਨ ਦੀ ਭਾਲ ਕਰ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਅਰਜ਼ੀ ਦੇਣ ਤੋਂ ਪਹਿਲਾਂ ਉਮੀਦਵਾਰਾਂ ਨੂੰ ਆਪਣੇ ਸਕਿਲ ਅਸੈਸਮੈਂਟ, ਅੰਗਰੇਜ਼ੀ ਭਾਸ਼ਾ ਟੈਸਟ ਅਤੇ ਵੀਜ਼ਾ ਯੋਗਤਾ ਦੀ ਪੂਰੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਤਾਂ ਜੋ ਅਰਜ਼ੀ ਦੀ ਸਫ਼ਲਤਾ ਦੀ ਸੰਭਾਵਨਾ ਵੱਧ ਸਕੇ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Good Deal Motors
Navneet Sharma
Apna Customs
Jorawar Construction
Sardar Ji Academy
Naiya Gill Law