·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਬੀ ਸੀ

ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਵਿੱਚ ਖਪਤਕਾਰ ਸੁਰੱਖਿਆ: ਆਟੋਮੈਟਿਕ ਰੀਨਿਊਲ ਅਤੇ ਸਿੱਧੀਆਂ ਵਿਕਰੀਆਂ ਵਿਰੁੱਧ ਨਵੇਂ ਉਪਾਅ


ਸਰੀ : ਬੀ.ਸੀ. ਵਿੱਚ ਲੋਕਾਂ ਨੂੰ ਹੁਣ ਕਾਂਟ?ਰੈਕਟਾਂ ਦੇ ਆਟੋਮੈਟਿਕ ਰੀਨਿਊਲ, ਉੱਚ-ਦਬਾਅ ਵਾਲੀਆਂ ਸਿੱਧੀਆਂ ਵਿਕਰੀਆਂ ਅਤੇ ਹੋਰ ਅਜਿਹੇ ਵਪਾਰਕ ਤਰੀਕਿਆਂ ਤੋਂ ਵਧੇਰੇ ਸੁਰੱਖਿਆ ਮਿਲੇਗੀ, ਜੋ ਅਣਕਿਆਸੇ ਖ਼ਰਚਿਆਂ ਦਾ ਕਾਰਨ ਬਣ ਸਕਦੇ ਹਨ।
“ਜਦੋਂ ਲੋਕ ਰਹਿਣ-ਸਹਿਣ ਦੇ ਵੱਧ ਰਹੇ ਖ਼ਰਚਿਆਂ ਦਾ ਸਾਹਮਣਾ ਕਰ ਰਹੇ ਹੁੰਦੇ ਹਨ, ਤਾਂ ਉਨ੍ਹਾਂ ਨੂੰ ਨਾ ਤਾਂ ਅਜਿਹੀਆਂ ਸੇਵਾਵਾਂ ਲਈ ਭੁਗਤਾਨ ਕਰਨ ਦੀ ਚਿੰਤਾ ਹੋਣੀ ਚਾਹੀਦੀ ਹੈ, ਜਿਨ੍ਹਾਂ ਦੀ ਉਨ੍ਹਾਂ ਨੂੰ ਹੁਣ ਲੋੜ ਨਹੀਂ ਰਹੀ, ਅਤੇ ਨਾ ਹੀ ਕਾਂਟ?ਰੈਕਟਾਂ ਦੀਆਂ ਗੈਰ-ਵਾਜਬ ਸ਼ਰਤਾਂ ਵਿੱਚ ਫਸਣ ਦੀ,”ਅਟਰਨੀ ਜਨਰਲ ਨਿੱਕੀ ਸ਼ਰਮਾ ਨੇ ਕਿਹਾ। “ਸਾਡੀ ਸਰਕਾਰ ਲੋਕਾਂ ਦੇ ਪੈਸੇ ਬਚਾਉਣ ਲਈ ਵਚਨਬੱਧ ਹੈ, ਅਤੇ ਇਸ ਤਰ੍ਹਾਂ ਦੀਆਂ ਮਜ਼ਬੂਤ ਸੁਰੱਖਿਆਵਾਂ ਅਣਕਿਆਸੇ ਖ਼ਰਚਿਆਂ ਨੂੰ ਘਟਾਉਣ, ਰੀਨਿਊਅਲ ਬਾਰੇ ਹੋਰ ਪਾਰਦਰਸ਼ਤਾ ਲਿਆਉਣ ਅਤੇ ਲੋਕਾਂ ਲਈ ਆਪਣੀ ਮਰਜ਼ੀ ਨਾਲ ਸੇਵਾਵਾਂ ਰੱਦ ਕਰਨਾ ਹੋਰ ਆਸਾਨ ਬਣਾਉਣ ਵਿੱਚ ਮਦਦ ਕਰਨਗੀਆਂ।”
‘ਬਿਜ਼ਨਸ ਪ੍ਰੈਕਟਿਸਿਜ਼ ਐਂਡ ਕੰਸਿਊਮਰ ਪ੍ਰੋਟੈਕਸ਼ਨ ਐਕਟ’ ਵਿੱਚ ਸ਼ਨੀਵਾਰ, 1 ਅਗਸਤ, 2026 ਤੋਂ ਲਾਗੂ ਹੋਈਆਂ ਸੋਧਾਂ ਬੀ.ਸੀ. ਦੇ ਖਪਤਕਾਰ ਸੁਰੱਖਿਆ ਕਾਨੂੰਨਾਂ ਨੂੰ ਆਧੁਨਿਕ ਬਣਾਉਂਦੀਆਂ ਹਨ। ਇਹ ਕਾਨੂੰਨ ਖਪਤਕਾਰ ਕਾਂਟ?ਰੈਕਟਾਂ ਨੂੰ ਨਿਯਮਤ ਕਰਦੇ ਹਨ ਅਤੇ ਇਨ੍ਹਾਂ ਸੋਧਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕਾਨੂੰਨ ਬਾਜ਼ਾਰ ਦੀਆਂ ਲੋੜਾਂ ਨੂੰ ਬਿਹਤਰ ਢੰਗ ਨਾਲ ਦਰਸਾਉਣ, ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨ, ਖਪਤਕਾਰਾਂ ਦੇ ਅਧਿਕਾਰਾਂ ਨੂੰ ਵਧੇਰੇ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਜਾਣਕਾਰੀ-ਅਧਾਰਿਤ ਵਿੱਤੀ ਫ਼ੈਸਲੇ ਲੈਣ ਵਿੱਚ ਮਦਦ ਕਰਨ।
ਇਹ ਉਪਾਅ ਲੋਕਾਂ ਨੂੰ ਅਸਪੱਸ਼ਟ ਕਾਂਟ?ਰੈਕਟ ਸ਼ਰਤਾਂ, ਫੂਡ ਡਿਲੀਵਰੀ ਅਤੇ ਸਟ?ਰੀਮਿੰਗ ਸਬਸਕ੍ਰਿਪਸ਼ਨਾਂ ਵਰਗੀਆਂ ਸੇਵਾਵਾਂ ਦੇ ਅਣਕਿਆਸੇ ਆਟੋਮੈਟਿਕ ਰੀਨਿਊਲ ਅਤੇ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ ਅਤੇ ਸੇਵਾਵਾਂ ਨਾਲ ਜੁੜੇ ਸ਼ੋਸ਼ਣਕਾਰੀ ਵਿਕਰੀ ਤਰੀਕਿਆਂ ਤੋਂ ਬਿਹਤਰ ਸੁਰੱਖਿਆ ਮੁਹੱਈਆ ਕਰਨਗੇ।
“ਇਸ ਸੂਬੇ ਵਿੱਚ ਖਪਤਕਾਰ ਸੁਰੱਖਿਆ ਕਾਨੂੰਨਾਂ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਨਿਯਮਕ ਸੰਸਥਾ ਵਜੋਂ, ਅਸੀਂ ਇਨ੍ਹਾਂ ਤਬਦੀਲੀਆਂ ਦਾ ਸਵਾਗਤ ਕਰਦੇ ਹਾਂ, ਜੋ ਖਪਤਕਾਰਾਂ ਲਈ ਖ਼ਤਰਿਆਂ ਨੂੰ ਘਟਾਉਣ ਅਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਕਰਨਗੀਆਂ,”ਕੰਸਿਊਮਰ ਪ੍ਰੋਟੈਕਸ਼ਨ ਬੀ ਸੀ ਦੇ ਐਕਟਿੰਗ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਟੇਟ ਵਿੰਨੀਟੌਏ ਨੇ ਕਿਹਾ। “ਹੁਣ ਕਾਰੋਬਾਰਾਂ ਅਤੇ ਖਪਤਕਾਰਾਂ ਦੋਵਾਂ ਕੋਲ ਇਹ ਸਮਝਣ ਲਈ ਲੋੜੀਂਦੀ ਜਾਣਕਾਰੀ ਮੌਜੂਦ ਹੈ ਕਿ ਇਹ ਤਬਦੀਲੀਆਂ ਉਨ੍ਹਾਂ ਨੂੰ ਕਿਵੇਂ ਪ੍ਰਭਾਵਿਤ ਕਰਨਗੀਆਂ।”
ਕਾਂਟਰੈਕਟਾਂ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਹੋਰ ਮਜ਼ਬੂਤ ਕਰਨਾ
ਇਨ੍ਹਾਂ ਨਵੀਆਂ ਸੋਧਾਂ ਤਹਿਤ ਅਜਿਹੇ ਨਿਯਮ ਲਾਗੂ ਕੀਤੇ ਗਏ ਹਨ, ਜੋ ਲੋਕਾਂ ਨੂੰ ਅਣਚਾਹੇ ਆਟੋਮੈਟਿਕ ਰੀਨਿਊਲ ਦੇ ਖ਼ਰਚਿਆਂ ਤੋਂ ਬਚਾਉਣਗੇ ਅਤੇ ਉਨ੍ਹਾਂ ਇਕੱਪਖੀ ਸ਼ਰਤਾਂ ਤੋਂ ਸੁਰੱਖਿਆ ਮੁਹੱਈਆ ਕਰਨਗੇ, ਜਿਨ੍ਹਾਂ ਤਹਿਤ ਕਾਰੋਬਾਰਾਂ ਨੂੰ ਕਾਂਟ?ਰੈਕਟ ਦੀਆਂ ਸ਼ਰਤਾਂ ਵਿੱਚ ਇਕਤਰਫ਼ਾ ਤਬਦੀਲੀਆਂ ਕਰਨ ਦਾ ਅਧਿਕਾਰ ਮਿਲ ਜਾਂਦਾ ਹੈ। ਇਹ ਤਬਦੀਲੀਆਂ ਉਨ੍ਹਾਂ ਸਾਰੇ ਕਾਰੋਬਾਰਾਂ ’ਤੇ ਲਾਗੂ ਹੋਣਗੀਆਂ ਜੋ ਸਬਸਕ੍ਰਿਪਸ਼ਨ-ਅਧਾਰਿਤ ਸੇਵਾਵਾਂ ਮੁਹੱਈਆ ਕਰਦੇ ਹਨ, ਜਿਨ੍ਹਾਂ ਵਿੱਚ ਇੰਟਰਨੈਟ, ਫ਼ੋਨ, ਸਟ?ਰੀਮਿੰਗ, ਫੂਡ ਡਿਲੀਵਰੀ ਅਤੇ ਹੋਰ ਨਵੀਨੀਕਰਨਯੋਗ ਸੇਵਾਵਾਂ ਸ਼ਾਮਲ ਹਨ।
ਤਬਦੀਲੀਆਂ ਵਿੱਚ ਸ਼ਾਮਲ ਹਨ:
ਸਬਸਕ੍ਰਿਪਸ਼ਨ ਕਾਂਟ?ਰੈਕਟਾਂ ਦੇ ਆਟੋਮੈਟਿਕ ਰੀਨਿਊਲ ਤੋਂ ਪਹਿਲਾਂ ਗਾਹਕਾਂ ਨੂੰ ਅਗਾਊਂ ਸੂਚਨਾ ਦੇਣਾ ਲਾਜ਼ਮੀ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਸਮੇਂ ਸਿਰ ਇਹ ਫ਼ੈਸਲਾ ਕਰ ਸਕਣ ਕਿ ਸਬਸਕ੍ਰਿਪਸ਼ਨ ਜਾਰੀ ਰੱਖਣੀ ਹੈ ਜਾਂ ਨਹੀਂ, ਅਤੇ ਅਣਚਾਹੇ ਜਾਂ ਅਚਾਨਕ ਲੱਗਣ ਵਾਲੇ ਖ਼ਰਚਿਆਂ ਤੋਂ ਬਚ ਸਕਣ।
ਕਾਰੋਬਾਰਾਂ ਲਈ ਇਹ ਲਾਜ਼ਮੀ ਕੀਤਾ ਜਾ ਰਿਹਾ ਹੈ ਕਿ ਉਹ ਲੋਕਾਂ ਨੂੰ ਸਬਸਕ੍ਰਿਪਸ਼ਨ ਰੀਨਿਊਲ ਦੀ ਮਿਤੀ ਤੋਂ ਪਹਿਲਾਂ ਜਾਂ ਬਾਅਦ ਕਿਸੇ ਵੀ ਸਮੇਂ, ਬਿਨਾਂ ਕਿਸੇ ਫ਼ੀਸ ਜਾਂ ਜੁਰਮਾਨੇ ਦੇ, ਆਪਣੀ ਸਬਸਕ੍ਰਿਪਸ਼ਨ ਰੱਦ ਕਰਨ ਦੀ ਆਗਿਆ ਦੇਣ।
ਏਅਰ ਕੰਡੀਸ਼ਨਰਾਂ ਅਤੇ ਫਰਨੇਸਾਂ ਵਰਗੇ ਕੁਝ ਮਹਿੰਗੇ ਘਰੇਲੂ ਉਤਪਾਦਾਂ ਅਤੇ ਸੇਵਾਵਾਂ ਦੀ ਉੱਚ-ਦਬਾਅ ਵਾਲੀ ਘਰ-ਘਰ ਜਾ ਕੇ ਕੀਤੀ ਜਾਣ ਵਾਲੀ ਜਾਂ ਸਿੱਧੀ ਵਿਕਰੀ ’ਤੇ ਪਾਬੰਦੀ ਲਗਾਈ ਜਾ ਰਹੀ ਹੈ।
ਸਿੱਧੀ ਵਿਕਰੀ ਦੇ ਹਿੱਸੇ ਵਜੋਂ ਕ੍ਰੈਡਿਟ ਦੀ ਪੇਸ਼ਕਸ਼ ਕਰਨ ਜਾਂ ਕ੍ਰੈਡਿਟ ਦਾ ਪ੍ਰਬੰਧ ਕਰਨ ’ਤੇ ਪਾਬੰਦੀ ਲਗਾਈ ਜਾ ਰਹੀ ਹੈ, ਜਿਸ ਨਾਲ ਘਰ-ਘਰ ਜਾ ਕੇ ਕੀਤੀਆਂ ਜਾਣ ਵਾਲੀਆਂ ਵਿਕਰੀਆਂ ਵਿੱਚ ਅਕਸਰ ਵਰਤੀਆਂ ਜਾਣ ਵਾਲੀਆਂ ਸ਼ੋਸ਼ਣਕਾਰੀ ਕਰਜ਼ਾ ਸ਼ਰਤਾਂ ਦੇ ਖ਼ਤਰੇ ਨੂੰ ਘਟਾਉਣ ਵਿੱਚ ਮਦਦ ਮਿਲੇਗੀ।
“ਮੈਨੂੰ ਇੱਕ ਆਨਲਾਈਨ ਕਾਰੋਬਾਰ ਤੋਂ ਗਮ ਖਰੀਦਣ ਲਈ ਸਬਸਕ੍ਰਿਪਸ਼ਨ ਲੈਣੀ ਪਈ, ਜਿਸ ਨੂੰ ਰੱਦ ਕਰਨਾ ਬਹੁਤ ਮੁਸ਼ਕਲ ਸੀ। ਮੇਰੇ ਪਹਿਲੇ ਪੈਕੇਜ ਦੇ ਪਹੁੰਚਣ ਤੋਂ ਪਹਿਲਾਂ ਹੀ ਮੈਨੂੰ ਇੱਕ ਹੋਰ ਆਰਡਰ ਲਈ ਪੈਸੇ ਚਾਰਜ ਕਰ ਲਏ ਗਏ,”ਖਪਤਕਾਰ, ਹੈਨਾ ਵ?ਹਾਲਬਰਗ ਨੇ ਕਿਹਾ। “ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਮੈਂ ਅਜੇ ਤੱਕ ਰਿਫੰਡ ਦੀ ਉਡੀਕ ਕਰ ਰਹੀ ਹਾਂ, ਭਾਵੇਂ ਕਿ ਕੰਪਨੀ 30 ਦਿਨਾਂ ਦੇ ਅੰਦਰ ਪੂਰਾ ਪੈਸਾ ਵਾਪਸ ਕਰਨ ਦੀ ਗਾਰੰਟੀ ਦੇਣ ਦਾ ਦਾਅਵਾ ਕਰਦੀ ਹੈ। ਮੈਨੂੰ ਖੁਸ਼ੀ ਹੈ ਕਿ ਇਹ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ, ਕਿਉਂਕਿ ਇਹ ਲੋਕਾਂ ਨੂੰ ਅਚਾਨਕ ਹੋਣ ਵਾਲੇ ਰੀਨਿਊਅਲ ਤੋਂ ਬਚਣ ਅਤੇ ਆਪਣੀ ਖਰੀਦ ਬਾਰੇ ਵਧੇਰੇ ਨਿਯੰਤਰਣ ਰੱਖਣ ਵਿੱਚ ਮਦਦ ਕਰਨਗੇ।”
ਇਹ ਨਵੇਂ ਨਿਯਮ ਜੋਖਮ ਪ੍ਰਤੀ ਕਮਜ਼ੋਰ ਖਪਤਕਾਰਾਂ, ਜਿਨ੍ਹਾਂ ਵਿੱਚ ਬਜ਼ੁਰਗ, ਨਵੇਂ ਆਏ ਲੋਕ ਅਤੇ ਘੱਟ ਆਮਦਨ ਜਾਂ ਅਪੰਗਤਾਵਾਂ ਵਾਲੇ ਲੋਕ ਸ਼ਾਮਲ ਹਨ, ਨੂੰ ਵਧੇਰੇ ਸੁਰੱਖਿਆ ਮੁਹੱਈਆ ਕਰਨਗੇ ਅਤੇ ਲੋਕਾਂ ਨੂੰ ਪੈਸੇ ਬਚਾਉਣ ਵਿੱਚ ਮਦਦ ਕਰਨਗੇ।
“ਬੈਟਰ ਬਿਜ਼ਨਸ ਬਿਊਰੋ ਨੂੰ ਅਕਸਰ ਅਜਿਹੀਆਂ ਸ਼ਿਕਾਇਤਾਂ ਮਿਲਦੀਆਂ ਹਨ ਕਿ ਕਈ ਖਪਤਕਾਰਾਂ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਕਿਸੇ ਸਬਸਕ੍ਰਿਪਸ਼ਨ ਲਈ ਸਾਈਨ ਅੱਪ ਕਰ ਚੁੱਕੇ ਹਨ, ਉਹ ਆਟੋਮੈਟਿਕ ਰੀਨਿਊਲ ਹੋਣ ’ਤੇ ਹੈਰਾਨ ਰਹਿ ਜਾਂਦੇ ਹਨ ਜਾਂ ਉਨ੍ਹਾਂ ਨੂੰ ਇਹ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ ਕਿ ਕਿਸੇ ਸੇਵਾ ਨੂੰ ਰੱਦ ਕਿਵੇਂ ਕੀਤਾ ਜਾਵੇ,”ਬੈਟਰ ਬਿਜ਼ਨੈਸ ਬਿਊਰੋ ਬੀ ਸੀ ਅਤੇ ਯੁਕੌਨ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ., ਸਿਮੋਨ ਲਿਸ ਨੇ ਕਿਹਾ। “ਵਧੇਰੇ ਸਪੱਸ਼ਟ ਕਾਂਟ?ਰੈਕਟ ਅਤੇ ਰੀਨਿਊਅਲ ਅਤੇ ਸੇਵਾਵਾਂ ਰੱਦ ਕਰਨ ਸਬੰਧੀ ਹੋਰ ਮਜ਼ਬੂਤ ਨਿਯਮ ਲੋਕਾਂ ਦੀ ਉਲਝਣ ਨੂੰ ਸ਼ਿਕਾਇਤ ਬਣਨ ਤੋਂ ਪਹਿਲਾਂ ਹੀ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਇਹ ਸੁਰੱਖਿਆ ਉਪਾਅ ਖਪਤਕਾਰਾਂ ਦਾ ਭਰੋਸਾ ਵਧਾਉਂਦੇ ਹਨ ਅਤੇ ਜ਼ਿੰਮੇਵਾਰ ਕਾਰੋਬਾਰਾਂ ਨੂੰ ਆਪਣੇ ਗਾਹਕਾਂ ਨਾਲ ਸਬੰਧ ਮਜ਼ਬੂਤ ਕਰਨ, ਪਾਰਦਰਸ਼ੀ ਵਪਾਰਕ ਤਰੀਕੇ ਕਾਇਮ ਰੱਖਣ ਅਤੇ ਨਿਰਪੱਖ ਮੁਕਾਬਲੇ ਵਾਲੇ ਮਾਹੌਲ ਵਿੱਚ ਕਾਰੋਬਾਰ ਕਰਨ ਵਿੱਚ ਮਦਦ ਕਰਦੇ ਹਨ।”

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Good Deal Motors
Navneet Sharma
Apna Customs
Jorawar Construction
Sardar Ji Academy
Naiya Gill Law