—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਅਲਬਰਟਾ

ਗੱਡੀ ਚਲਾਉਂਦੇ ਸਮੇਂ ਗੋਦ ’ਚ ਲੈਪਟਾਪ ਰੱਖ ਕੇ ਕੰਮ ਕਰ ਰਹੀ ਔਰਤ ਨੂੰ 368 ਡਾਲਰ ਜੁਰਮਾਨਾ


ਬੀਸੀ ਹਾਈਵੇਅ ਪੈਟਰੋਲ ਵੱਲੋਂ ਧਿਆਨ ਭਟਕਾ ਕੇ ਡਰਾਈਵਿੰਗ ਕਰਨ ਵਾਲਿਆਂ ਖ਼?ਲਾਫ਼ ਕਾਰਵਾਈ, ਢਾਈ ਘੰਟਿਆਂ ’ਚ 35 ਚਲਾਨ ਕੱਟੇ

	ਵਰਨਨ, ਬ੍ਰਿਟਿਸ਼ ਕੋਲੰਬੀਆ (ਨਿਊਜ਼ ਡੈਸਕ): ਬ੍ਰਿਟਿਸ਼ ਕੋਲੰਬੀਆ ਦੇ ਵਰਨਨ ਸ਼ਹਿਰ ਵਿੱਚ ਗੱਡੀ ਚਲਾਉਂਦੇ ਸਮੇਂ ਗੋਦ ਵਿੱਚ ਲੈਪਟਾਪ ਰੱਖ ਕੇ ਉਸ ਦੀ ਵਰਤੋਂ ਕਰਨ ਦੇ ਦੋਸ਼ ਹੇਠ 52 ਸਾਲਾ ਔਰਤ ਨੂੰ 368 ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ। ਬੀਸੀ ਹਾਈਵੇਅ ਪੈਟਰੋਲ ਵੱਲੋਂ ਧਿਆਨ ਭਟਕਾ ਕੇ ਡਰਾਈਵਿੰਗ ਕਰਨ ਵਾਲਿਆਂ ਖ਼?ਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਇਹ ਕਾਰਵਾਈ ਕੀਤੀ ਗਈ। ਪੁਲਿਸ ਅਨੁਸਾਰ 5 ਨਵੰਬਰ 2026 ਨੂੰ ਸ਼ਾਮ ਕਰੀਬ 4:30 ਵਜੇ ਵਰਨਨ ਦੇ ਹਾਈਵੇਅ 97 (32 ਸਟਰੀਟ) ’ਤੇ ਇੱਕ ਅਧਿਕਾਰੀ ਨੇ ਨੀਲੇ ਰੰਗ ਦੀ ਹੌਂਡਾ ਪਾਇਲਟ ਗੱਡੀ ਦੇਖੀ, ਜਿਸ ਦੀ ਮਹਿਲਾ ਡਰਾਈਵਰ ਨੇ ਆਪਣੀ ਗੋਦ ਵਿੱਚ ਖੁੱਲ੍ਹਾ ਲੈਪਟਾਪ ਰੱਖਿਆ ਹੋਇਆ ਸੀ। ਵੈਸਟ ਕੈਲੋਨਾ ਦੀ ਰਹਿਣ ਵਾਲੀ ਇਸ ਔਰਤ ਨੂੰ ਬੀਸੀ ਮੋਟਰ ਵਹੀਕਲ ਐਕਟ ਦੀ ਧਾਰਾ 214.2(1) ਤਹਿਤ ਚਲਾਨ ਜਾਰੀ ਕੀਤਾ ਗਿਆ।	ਬੀਸੀ ਹਾਈਵੇਅ ਪੈਟਰੋਲ ਦੇ ਸਾਰਜੈਂਟ ਮਾਈਕਲ ਮੈਕਲਾਫਲਿਨ ਨੇ ਕਿਹਾ ਕਿ ਡਰਾਈਵਿੰਗ ਦੌਰਾਨ ਸੜਕ ’ਤੇ ਪੂਰਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗੱਡੀ ਚਲਾਉਂਦੇ ਸਮੇਂ ਲੈਪਟਾਪ ਜਾਂ ਟੀਵੀ ਦੀ ਵਰਤੋਂ ਕਰਨਾ ਗੈਰਕਾਨੂੰਨੀ ਹੈ। ਮੋਬਾਈਲ ਫੋਨ ਹੱਥ ਵਿੱਚ ਫੜ ਕੇ ਵਰਤਣਾ ਵੀ ਹੈਂਡਸ-ਫ?ਰੀ ਨਹੀਂ ਮੰਨਿਆ ਜਾਂਦਾ। ਪੁਲਿਸ ਨੇ ਦੱਸਿਆ ਕਿ ਢਾਈ ਘੰਟਿਆਂ ਦੀ ਇਸ ਵਿਸ਼ੇਸ਼ ਮੁਹਿੰਮ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲੇ ਡਰਾਈਵਰਾਂ ਦੇ 25 ਚਲਾਨ ਅਤੇ ਸੀਟ ਬੈਲਟ ਨਾ ਲਗਾਉਣ ਵਾਲਿਆਂ ਦੇ 10 ਚਲਾਨ ਕੱਟੇ ਗਏ। ਇਸ ਤੋਂ ਇਲਾਵਾ ਲੈਪਟਾਪ ਵਰਤਣ ਵਾਲੀ ਔਰਤ ਨੂੰ ਵੀ ਜੁਰਮਾਨਾ ਕੀਤਾ ਗਿਆ। ਬੀਸੀ ਹਾਈਵੇਅ ਪੈਟਰੋਲ ਨੇ ਡਰਾਈਵਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੱਡੀ ਚਲਾਉਂਦੇ ਸਮੇਂ ਇਲੈਕਟ?ਰਾਨਿਕ ਉਪਕਰਨਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਅਤੇ ਆਪਣਾ ਪੂਰਾ ਧਿਆਨ ਸੜਕ ’ਤੇ ਕੇਂਦਰਿਤ ਰੱਖਣ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Sardar Ji Academy
Good Deal Motors
Apna Customs
Navneet Sharma