·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ — Canada's trusted Punjabi newspaper (leans on trust/authority)
ਤਾਜ਼ਾ ਖ਼ਬਰਾਂ
ਕੈਨੇਡਾ

ਮਿਸ਼ਨ ਪੰਜਾਬ-ਆਬ ਕਲਚਰ ਕਲੱਬ ਵੱਲੋਂ 4ਵੇਂ ਸਲਾਨਾ ਫੰਡਰੇਜ਼ਰ ਤਹਿਤ ਸੁਪਰਹਿੱਟ ਪੰਜਾਬੀ ਨਾਟਕ “ਬੰਦੇ ਬਣੋ ਬੰਦੇ” ਦਾ ਮੰਚਨ 4 ਜੁਲਾਈ ਨੂੰ

ਮਿਸ਼ਨ (ਬੀ.ਸੀ.) ਖੰਡੌਲੀ – ਪੰਜਾਬੀ ਰੰਗਮੰਚ ਨੂੰ ਪ੍ਰਫੁੱਲਤ ਕਰਨ ਅਤੇ ਭਾਈਚਾਰੇ ਨੂੰ ਇਕੱਠਾ ਕਰਨ ਦੇ ਉਦੇਸ਼ ਨਾਲ ਮਿਸ਼ਨ ਪੰਜਾਬ-ਆਬ ਕਲਚਰ ਕਲੱਬ ਆਪਣੇ 4ਵੇਂ ਸਲਾਨਾ ਫੰਡਰੇਜ਼ਰ ਤਹਿਤ ਪ੍ਰਸਿੱਧ ਪੰਜਾਬੀ ਨਾਟਕ “ਬੰਦੇ ਬਣੋ ਬੰਦੇ”ਦਾ ਮੰਚਨ ਮਸ਼ਹੂਰ ਪੰਜਾਬੀ ਐਕਟਰ ਰਾਣਾ ਰਣਬੀਰ ਅਤੇ ਰਾਜਵੀਰ ਬੋਪਾਰਾਏ ਵੱਲੋਂ ਸ਼ਨੀਵਾਰ, 4 ਜੁਲਾਈ 2026 ਨੂੰ ਕਰਵਾਉਣ ਜਾ ਰਿਹਾ ਹੈ। ਇਹ ਪ੍ਰੋਗਰਾਮ ਕਲਾਰਕ ਥੀਏਟਰ, 33700 ਪ੍ਰੈਂਟਿਸ ਐਵੇਨਿਊ, ਮਿਸ਼ਨ, ਬੀ.ਸੀ. ਵਿਖੇ ਹੋਵੇਗਾ। ਦਰਸ਼ਕਾਂ ਲਈ ਦਰਵਾਜ਼ੇ ਸ਼ਾਮ 6:30 ਵਜੇ ਖੋਲ੍ਹੇ ਜਾਣਗੇ।
ਮਿਸ਼ਨ ਪੰਜਾਬ-ਆਬ ਕਲਚਰ ਕਲੱਬ ਵੱਲੋਂ ਹਰ ਸਾਲ ਕਰਵਾਇਆ ਜਾਣ ਵਾਲਾ ਇਹ ਫੰਡਰੇਜ਼ਰ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਰੰਗਮੰਚ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਉਪਰਾਲਾ ਹੈ। ਇਸ ਵਾਰ ਵੀ ਵੱਡੀ ਗਿਣਤੀ ਵਿੱਚ ਪਰਿਵਾਰਾਂ, ਨੌਜਵਾਨਾਂ ਅਤੇ ਪੰਜਾਬੀ ਨਾਟਕ ਪ੍ਰੇਮੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਆਯੋਜਕਾਂ ਅਨੁਸਾਰ ਇਸ ਸਮਾਗਮ ਤੋਂ ਪ੍ਰਾਪਤ ਹੋਣ ਵਾਲੀ ਰਕਮ ਕਲੱਬ ਦੀਆਂ ਆਉਣ ਵਾਲੀਆਂ ਸਭਿਆਚਾਰਕ ਅਤੇ ਸਮਾਜਿਕ ਗਤੀਵਿਧੀਆਂ ਲਈ ਵਰਤੀ ਜਾਵੇਗੀ। ਟਿਕਟਾਂ Prince Video 1bbotsford ਅਤੇ 24” Surrey ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: * ਗੁਰਦੀਪ ਪੰਧੇਰ: 778-918-4000 * ਪਲਵਿੰਦਰ ਕਲੇਰ: 604-217-3887 * ਲੱਖੀ ਲੱਸੋਈ: 604-615-5179 ਨਾਲ ਸੰਪਰਕ ਕੀਤਾ ਜਾ ਸਕਦਾ ਹੈ। 
ਆਯੋਜਕਾਂ ਨੇ ਸਮੂਹ ਪੰਜਾਬੀ ਭਾਈਚਾਰੇ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ, ਪੰਜਾਬੀ ਰੰਗਮੰਚ ਦਾ ਆਨੰਦ ਮਾਣਣ ਅਤੇ ਆਪਣੇ ਸੱਭਿਆਚਾਰ ਦੀ ਸੇਵਾ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER