ਵਿਕਟੋਰੀਆ, ਬੀ.ਸੀ. — ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸਾਬਕਾ ਪ੍ਰੀਮੀਅਰ ਡੇਵ ਬੈਰਟ ਦੇ ਜਨਤਕ ਸੇਵਾ ਵਿੱਚ ਯੋਗਦਾਨ ਨੂੰ ਸਨਮਾਨ ਦਿੰਦਿਆਂ ਸਰ੍ਹੀ-ਲੈਂਗਲੀ ਸਕਾਈਟਰੇਨ ਐਕਸਟੈਨਸ਼ਨ ਦਾ ਨਾਮ ‘ਡੇਵ ਬੈਰਟ ਐਕਸਟੈਨਸ਼ਨ’ ਰੱਖਣ ਦਾ ਐਲਾਨ ਕੀਤਾ ਹੈ। ਇਹ ਪ੍ਰੋਜੈਕਟ ਫਰੇਜ਼ਰ ਦਰਿਆ ਦੇ ਦੱਖਣ ਵੱਲ ਲਗਭਗ ਤਿੰਨ ਦਹਾਕਿਆਂ ਬਾਅਦ ਬਣ ਰਿਹਾ ਪਹਿਲਾ ਵੱਡਾ ਰੈਪਿਡ ਟਰਾਂਜ਼ਿਟ ਵਿਸਥਾਰ ਹੈ।
ਡੇਵ ਬੈਰਟ ਐਕਸਟੈਨਸ਼ਨ ਰਾਹੀਂ ਐਕਸਪੋ ਲਾਈਨ ਨੂੰ ਸਰ੍ਹੀ ਦੇ ਕਿੰਗ ਜਾਰਜ ਸਟੇਸ਼ਨ ਤੋਂ ਲੈਂਗਲੀ ਸਿਟੀ ਸੈਂਟਰ ਤੱਕ 16 ਕਿਲੋਮੀਟਰ ਵਧਾਇਆ ਜਾਵੇਗਾ। ਇਸ ਦੌਰਾਨ 8 ਨਵੇਂ ਸਕਾਈਟ?ਰੇਨ ਸਟੇਸ਼ਨ ਬਣਾਏ ਜਾਣਗੇ। ਪ੍ਰੋਜੈਕਟ ਨਾਲ ਸਰ੍ਹੀ, ਲੈਂਗਲੀ ਅਤੇ ਆਸ-ਪਾਸ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਭਾਈਚਾਰਿਆਂ ਨੂੰ ਰੁਜ਼ਗਾਰ, ਰਿਹਾਇਸ਼, ਸਿੱਖਿਆ ਅਤੇ ਹੋਰ ਸੇਵਾਵਾਂ ਤੱਕ ਪਹੁੰਚ ਵਿੱਚ ਸਹੂਲਤ ਮਿਲਣ ਦੀ ਉਮੀਦ ਹੈ।
ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਡੇਵ ਬੈਰਟ ਨੇ ਆਪਣੀ ਜ਼ਿੰਦਗੀ ਆਮ ਲੋਕਾਂ ਦੇ ਹੱਕਾਂ ਅਤੇ ਮੌਕਿਆਂ ਲਈ ਕੰਮ ਕਰਦਿਆਂ ਬਿਤਾਈ। ਉਨ੍ਹਾਂ ਮੁਤਾਬਕ ਬੈਰਟ ਦਾ ਵਿਸ਼ਵਾਸ ਸੀ ਕਿ ਸਰਕਾਰ ਲੋਕਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਤਾਕਤ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਨਵੀਂ ਸਕਾਈਟ?ਰੇਨ ਲਾਈਨ ਆਉਣ ਵਾਲੀਆਂ ਪੀੜ੍ਹੀਆਂ ਲਈ ਲੋਕਾਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਅਤੇ ਮੌਕਿਆਂ ਨਾਲ ਜੋੜਦੀ ਰਹੇਗੀ।
ਢੋਆ-ਢੁਆਈ ਅਤੇ ਟਰਾਂਜ਼ਿਟ ਮੰਤਰੀ ਮਾਈਕ ਫਾਰਨਵਰਥ ਨੇ ਕਿਹਾ ਕਿ 1970 ਦੇ ਦਹਾਕੇ ਵਿੱਚ ਡੇਵ ਬੈਰਟ ਦੀ ਸਰਕਾਰ ਨੇ ਸਰ੍ਹੀ, ਡੈਲਟਾ, ਵ?ਹਾਈਟ ਰੌਕ ਅਤੇ ਲੈਂਗਲੀ ਸਮੇਤ ਫਰੇਜ਼ਰ ਦਰਿਆ ਦੇ ਦੱਖਣ ਵੱਲ ਟਰਾਂਜ਼ਿਟ ਸੇਵਾਵਾਂ ਦੇ ਵਿਸਥਾਰ ਵਿੱਚ ਭੂਮਿਕਾ ਨਿਭਾਈ ਸੀ। ਹੁਣ ਨਵਾਂ ਸਕਾਈਟ?ਰੇਨ ਐਕਸਟੈਨਸ਼ਨ ਉਸ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਇਸ ਖੇਤਰ ਦੀ ਅਗਲੀ ਪੀੜ੍ਹੀ ਲਈ ਤੇਜ਼ ਅਤੇ ਭਰੋਸੇਯੋਗ ਰੈਪਿਡ ਟਰਾਂਜ਼ਿਟ ਸੇਵਾ ਮੁਹੱਈਆ ਕਰੇਗਾ।
ਡੇਵ ਬੈਰਟ ਦੀ ਟਰਾਂਜ਼ਿਟ ਵਿਰਾਸਤ
ਡੇਵ ਬੈਰਟ 1972 ਤੋਂ 1975 ਤੱਕ ਬ੍ਰਿਟਿਸ਼ ਕੋਲੰਬੀਆ ਦੇ 26ਵੇਂ ਪ੍ਰੀਮੀਅਰ ਰਹੇ। ਉਨ੍ਹਾਂ ਦੀ ਸਰਕਾਰ ਦੇ ਦੌਰਾਨ ਸੂਬੇ ਵਿੱਚ ਜਨਤਕ ਆਵਾਜਾਈ ਦੀ ਯੋਜਨਾਬੰਦੀ ਅਤੇ ਵੱਖ-ਵੱਖ ਟ?ਰਾਂਜ਼ਿਟ ਸੇਵਾਵਾਂ ਵਿਚਕਾਰ ਤਾਲਮੇਲ ਨੂੰ ਵਧਾਉਣ ਲਈ ਕਦਮ ਚੁੱਕੇ ਗਏ। 1974-75 ਦੌਰਾਨ ਸਰ੍ਹੀ, ਡੈਲਟਾ, ਵਹਾਈਟ ਰੌਕ ਅਤੇ ਲੈਂਗਲੀ ਵਿੱਚ ਟਰਾਂਜ਼ਿਟ ਸੇਵਾਵਾਂ ਦੇ ਵਿਸਥਾਰ ਨੇ ਇਸ ਖੇਤਰ ਵਿੱਚ ਬਿਹਤਰ ਜਨਤਕ ਆਵਾਜਾਈ ਨੈੱਟਵਰਕ ਦੀ ਨੀਂਹ ਰੱਖਣ ਵਿੱਚ ਯੋਗਦਾਨ ਪਾਇਆ। ਬੈਰਟ ਸਰਕਾਰ ਨੇ ਸੀ-ਬੱਸ ਸੇਵਾ ਦੀ ਯੋਜਨਾ ਅਤੇ ਮਨਜ਼ੂਰੀ ਵਿੱਚ ਵੀ ਭੂਮਿਕਾ ਨਿਭਾਈ ਸੀ।
ਉਨ੍ਹਾਂ ਦੀ ਸਰਕਾਰ ਨਾਲ ਜੁੜੇ ਹੋਰ ਮਹੱਤਵਪੂਰਨ ਕਦਮਾਂ ਵਿੱਚ 9323, Agricultural Land Reserve ਅਤੇ ਬੀ.ਸੀ. ਦੇ Pharmacare ਪ੍ਰੋਗਰਾਮ ਦੀ ਸਥਾਪਨਾ ਸ਼ਾਮਲ ਹੈ।
ਡੇਵ ਬੈਰਟ ਦੀ ਪਤਨੀ ਸ਼ਰਲੀ ਬੈਰਟ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਡੇਵ ਨੂੰ ਇਹ ਜਾਣ ਕੇ ਮਾਣ ਹੁੰਦਾ ਕਿ ਉਨ੍ਹਾਂ ਦਾ ਨਾਮ ਅਜਿਹੀ ਸਕਾਈਟਰੇਨ ਲਾਈਨ ਨਾਲ ਜੁੜਿਆ ਹੈ, ਜਿਸ ਰਾਹੀਂ ਅੱਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲੋਕ ਕੰਮ ਅਤੇ ਸਕੂਲ ਤੱਕ ਪਹੁੰਚਣਗੇ।
ਨਿਰਮਾਣ ਕੰਮ ਤੈਅ ਸਮੇਂ ਅਨੁਸਾਰ ਜਾਰੀ
ਸੂਬਾ ਸਰਕਾਰ ਮੁਤਾਬਕ ਫਰੇਜ਼ਰ ਹਾਈਵੇਅ ਦੇ ਨਾਲ-ਨਾਲ ਡੇਵ ਬੈਰਟ ਐਕਸਟੈਨਸ਼ਨ ਦਾ ਨਿਰਮਾਣ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਗਾਈਡਵੇਅ ਲਗਾਉਣ ਦਾ ਕੰਮ 60 ਫੀਸਦੀ ਤੋਂ ਵੱਧ ਪੂਰਾ ਹੋ ਚੁੱਕਾ ਹੈ। ਪ੍ਰੋਜੈਕਟ ਦੇ ਸਾਰੇ 8 ਸਟੇਸ਼ਨਾਂ ਦੇ ਨਾਮ ਵੀ ਜਨਤਕ ਕੀਤੇ ਜਾ ਚੁੱਕੇ ਹਨ। ਸੂਬਾ ਸਰਕਾਰ ਨੇ ਇਸ ਪ੍ਰੋਜੈਕਟ ਨਾਲ ਜੁੜੇ ਫਰਸਟ ਨੇਸ਼ਨਜ਼—ਕੈਟਜ਼ੀ, ਕਵਾਂਟਲਨ, ਮੈਟਸਕੁਈ, ਮੁਸਕੁਈਅਮ, ਸੈਮੀਆਮੂ ਅਤੇ ਸਵਾਸਨ—ਨਾਲ ਉਨ੍ਹਾਂ ਦੇ ਸੱਭਿਆਚਾਰ ਅਤੇ ਭਾਈਚਾਰਿਆਂ ਨੂੰ ਮਾਨਤਾ ਦੇਣ ਦੇ ਮੌਕਿਆਂ ਬਾਰੇ ਵੀ ਕੰਮ ਜਾਰੀ ਰੱਖਣ ਦੀ ਗੱਲ ਕਹੀ ਹੈ। ਡੇਵ ਬੈਰਟ ਐਕਸਟੈਨਸ਼ਨ ’ਤੇ ਸਕਾਈਟ?ਰੇਨ ਸੇਵਾ 2029 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਇਹ ਲਾਈਨ ਲੈਂਗਲੀ ਅਤੇ ਸਰ੍ਹੀ ਨੂੰ ਮੈਟਰੋ ਵੈਨਕੂਵਰ ਦੇ ਵੱਡੇ ਰੈਪਿਡ ਟ?ਰਾਂਜ਼ਿਟ ਨੈੱਟਵਰਕ ਨਾਲ ਸਿੱਧੇ ਤੌਰ ’ਤੇ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।
ਕੈਨੇਡਾ
ਸਾਬਕਾ ਪ੍ਰੀਮੀਅਰ ਡੇਵ ਬੈਰਟ ਦੇ ਨਾਮ ’ਤੇ ਰੱਖਿਆ ਗਿਆ ਸਰ੍ਹੀ-ਲੈਂਗਲੀ ਸਕਾਈਟਰੇਨ ਐਕਸਟੈਨਸ਼ਨ
