·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਬੀ ਸੀ

ਮੈਟਰੋ ਵੈਨਕੂਵਰ ਦੇ ਸ਼ਾਸਨ ਸੁਧਾਰਾਂ ਬਾਰੇ ਮੇਅਰ ਬਰੈਂਡਾ ਲੌਕ ਦਾ ਸਖ਼ਤ ਬਿਆਨ


ਨੁਮਾਇੰਦਗੀ ਅਤੇ ਪਾਰਦਰਸ਼ਤਾ ’ਤੇ ਉਠਾਏ ਗਏ ਵੱਡੇ ਸਵਾਲ

ਸਰੀ: ਸਰੀ ਸ਼ਹਿਰ ਦੇ ਮੇਅਰ ਬਰੈਂਡਾ ਲੌਕ ਨੇ ਮੈਟਰੋ ਵੈਨਕੂਵਰ ਦੇ ਸ਼ਾਸਨ ਪ੍ਰਬੰਧਾਂ ਅਤੇ ਸੁਧਾਰਾਂ ਨੂੰ ਲੈ ਕੇ ਇੱਕ ਬਹੁਤ ਹੀ ਸਖ਼ਤ ਅਤੇ ਪ੍ਰਭਾਵਸ਼ਾਲੀ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਸਾਫ਼ ਤੌਰ ’ਤੇ ਆਖਿਆ ਹੈ ਕਿ ਉਹ ਇਸ ਗੱਲੋਂ ਬਹੁਤ ਨਿਰਾਸ਼ ਹਨ ਕਿ ਮੈਟਰੋ ਵੈਨਕੂਵਰ ਨੇ ਇੱਕ ਵ?? ਫਿਰ ਇਸ ਖੇਤਰ ਨੂੰ ਲੋੜੀਂਦੇ ਅਰਥਪੂਰਨ, ਪ੍ਰਣਾਲੀਗਤ ਅਤੇ ਦਲੇਰਾਨਾ ਸ਼ਾਸਨ ਸੁਧਾਰਾਂ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਲਿਆ ਹੈ।
ਬੋਰਡ ਦਾ ਆਕਾਰ ਘਟਾਉਣ ਨਾਲ ਸਮੱਸਿਆਵਾਂ ਦਾ ਹੱਲ ਨਹੀਂ
ਮੇਅਰ ਲੌਕ ਨੇ ਕਿਹਾ ਕਿ ਹਰ ਮੈਂਬਰ ਅਧਿਕਾਰ ਖੇਤਰ ਲਈ ਡਾਇਰੈਕਟਰਾਂ ਦੀ ਵੱਧ ਤੋਂ ਵੱਧ ਗਿਣਤੀ ਤਿੰਨ ਤੱਕ ਸੀਮਤ ਕਰਨ ਨਾਲ ਭਾਵੇਂ ਬੋਰਡ ਦਾ ਆਕਾਰ ਥੋੜ੍ਹਾ ਘੱਟ ਗਿਆ ਹੋਵੇ, ਪਰ ਇਸ ਨਾਲ ਲੰਬੇ ਸਮੇਂ ਤੋਂ ਚੱਲ ਰਹੀਆਂ ਨੁਮਾਇੰਦਗੀ ਨਾਲ ਜੁੜੀਆਂ ਅਸਲ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਨਿਕਲਦਾ। ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਮੈਟਰੋ ਵੈਨਕੂਵਰ ਨਿਰਪੱਖਤਾ ਦੀਆਂ ਵੱਡੀਆਂ-ਵੱਡੀਆਂ ਗੱਲਾਂ ਤਾਂ ਕਰਦਾ ਹੈ, ਪਰ ਇਨ੍ਹਾਂ ਦਾ ਤਾਜ਼ਾ ਫ਼ੈਸਲਾ ਜ਼ਮੀਨੀ ਪੱਧਰ ’ਤੇ ਨਿਰਪੱਖਤਾ ਨੂੰ ਯਕੀਨੀ ਬਣਾਉਣ ਵਿੱਚ ਬੁਰੀ ਤਰ੍ਹਾਂ ਅਸਫ਼ਲ ਰਿਹਾ ਹੈ।
ਵੋਟਿੰਗ ਪ੍ਰਣਾਲੀ ਵਿੱਚ ਪੱਖਪਾਤ ਦੀ ਮਿਸਾਲ
ਸਰੀ ਸ਼ਹਿਰ ਲੰਬੇ ਸਮੇਂ ਤੋਂ ਇਹ ਦਲੀਲ ਦਿੰਦਾ ਆ ਰਿਹਾ ਹੈ ਕਿ ਮੈਟਰੋ ਵੈਨਕੂਵਰ ਦੀ ਮੌਜੂਦਾ ਵਜ਼ਨਦਾਰ ਵੋਟਿੰਗ ਪ੍ਰਣਾਲੀ ਅਨੁਪਾਤਕ ਨੁਮਾਇੰਦਗੀ ਦੇ ਅਸੂਲਾਂ ਤੋਂ ਕਾਫ਼ੀ ਹੱਦ ਤੱਕ ਪਿੱਛੇ ਹੈ। ਇਸ ਦੀ ਮਿਸਾਲ ਦਿੰਦਿਆਂ ਮੇਅਰ ਨੇ ਦੱਸਿਆ ਕਿ ਬੈੱਲਕਾਰਾ ਵਰਗਾ ਇਲਾਕਾ, ਜਿਸ ਦੀ ਆਬਾਦੀ 1,000 ਤੋਂ ਵੀ ਘੱਟ ਹੈ, ਨੂੰ ਇੱਕ ਵੋਟ ਦੀ ਪੂਰੀ ਗਾਰੰਟੀ ਮਿਲਦੀ ਹੈ; ਜਦੋਂ ਕਿ ਇਸ ਦੇ ਮੁਕਾਬਲੇ ਸਰੀ ਦੀ ਆਬਾਦੀ ਇਸ ਤੋਂ ਸੈਂਕੜੇ ਗੁਣਾ ਵੱਧ ਹੋਣ ਦੇ ਬਾਵਜੂਦ ਵੀ ਉਸ ਕੋਲ ਸਿਰਫ਼ 29 ਵੋਟਾਂ ਹੀ ਹੋਣਗੀਆਂ।
ਅਸਲ ਸੁਧਾਰਾਂ ਦੀ ਲੋੜ
ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਅਸਲ ਸੁਧਾਰ ਸਿਰਫ਼ ਮੇਜ਼ ’ਤੇ ਕੁਝ ਸੀਟਾਂ ਘਟਾਉਣ ਨਾਲ ਨਹੀਂ ਆਉਂਦੇ। ਇਸ ਲਈ ਇੱਕਜੁੱਟ ਅਤੇਜਿਹੇ ਸ਼ਾਸਨ ਮਾਡਲ ਦੀ ਲੋੜ ਹੈ ਜੋ ਉਨ੍ਹਾਂ ਸਮੁੱਚੇ ਭਾਈਚਾਰਿਆਂ ਦੀ ਸਹੀ ਅਤੇ ਇਮਾਨਦਾਰ ਨੁਮਾਇੰਦਗੀ ਕਰੇ, ਜਿਨ੍ਹਾਂ ਦੀ ਇਹ ਸੇਵਾ ਕਰਨ ਦਾ ਦਾਅਵਾ ਕਰਦਾ ਹੈ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Good Deal Motors
Navneet Sharma
Apna Customs
Jorawar Construction
Sardar Ji Academy
Naiya Gill Law