·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਬੀ.ਸੀ. ਵਿੱਚ ਹੁਣ ਸਾਲ ਭਰ ਇੱਕੋ ਸਮਾਂ, 1 ਨਵੰਬਰ ਨੂੰ ਨਹੀਂ ਬਦਲੀਆਂ ਜਾਣਗੀਆਂ ਘੜੀਆਂਜੱਗੀ ਜੌਹਲ ਨੂੰ ਦਿੱਲੀ ਹਾਈ ਕੋਰਟ ਨੇ ਦਿੱਤੀ ਜ਼ਮਾਨਤ, 8 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ’ਚ ਸੀਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪੁਸਤਕ ਰਿਲੀਜ਼ ਸਮਾਗਮ ਅਤੇ ਕਵੀ ਦਰਬਾਰਨਿਊ ਬਰਨਬੀ ਪਾਰਟੀ ਵੱਲੋਂ 2026 ਮਿਊਂਸਪਲ ਚੋਣਾਂ ਲਈ ਪਲੇਟਫਾਰਮ ਤੇ ਉਮੀਦਵਾਰਾਂ ਦੀ ਸੂਚੀ ਜਾਰੀਦੱਖਣੀ ਏਸ਼ੀਆਈ ਵਿਰਾਸਤੀ ਅਜਾਇਬਘਰ ਦੀ ਸਥਾਪਨਾ ਵੱਲ ਵਧਿਆ ਅਹਿਮ ਕਦਮ, ਬੀ.ਸੀ. ਸਰਕਾਰ ਤੇ ਸਰੀ ਸ਼ਹਿਰ ਵਿਚਾਲੇ ਸਮਝੌਤਾ ਪੱਤਰ ’ਤੇ ਦਸਤਖ਼ਤ, ਥਾਂ ਦੀ ਚੋਣ ਅਤੇ ਭਾਈਚਾਰੇ ਨਾਲ ਵਿਚਾਰ-ਵਟਾਂਦਰੇ ਦੀ ਪ੍ਰਕਿਰਿਆ ਹੋਵੇਗੀ ਤੇਜ਼ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ 38ਵੀਂ ਪੁਸਤਕ ‘ਕੁੰਡਲੀਏ ਨਿਰਦੋਸ਼ ਦੇ’ ਲੋਕ ਅਰਪਣ ਫਰੇਜ਼ਰ ਵੈਲੀ ਦੀਆਂ ਸਾਹਿਤਕ ਸੰਸਥਾਵਾਂ ਵੱਲੋਂ ਜੀਵਨ ਭਰ ਦੀਆਂ ਸਾਹਿਤਕ ਤੇ ਪੰਥਕ ਸੇਵਾਵਾਂ ਲਈ ਸਨਮਾਨ
ਕੈਨੇਡਾ

ਬੀ.ਸੀ. ਵਿੱਚ ਹੁਣ ਸਾਲ ਭਰ ਇੱਕੋ ਸਮਾਂ, 1 ਨਵੰਬਰ ਨੂੰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

ਬ੍ਰਿਟਿਸ਼ ਕੋਲੰਬੀਆ: ਬੀ.ਸੀ. ਵੱਲੋਂ ਸਾਲ ਵਿੱਚ ਦੋ ਵਾਰ ਘੜੀਆਂ ਅੱਗੇ-ਪਿੱਛੇ ਕਰਨ ਦੀ ਰਵਾਇਤ ਖਤਮ ਕਰਕੇ ਸਾਲ ਭਰ ਇੱਕੋ ਪੈਸੀਫਿਕ ਟਾਈਮ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤਹਿਤ 1 ਨਵੰਬਰ 2026 ਨੂੰ ਘੜੀਆਂ ਇੱਕ ਘੰਟਾ ਪਿੱਛੇ ਨਹੀਂ ਕੀਤੀਆਂ ਜਾਣਗੀਆਂ। ਹੁਣ ਸਾਲ ਭਰ Pacific Time (PCT) ਲਾਗੂ ਰਹੇਗਾ, ਜਿਸ ਨਾਲ ਮਾਰਚ ਅਤੇ ਨਵੰਬਰ ਵਿੱਚ ਹੋਣ ਵਾਲੀ ਸਮਾਂ-ਤਬਦੀਲੀ ਖਤਮ ਹੋ ਜਾਵੇਗੀ। ਸਰਕਾਰ ਮੁਤਾਬਕ ਇਸ ਨਾਲ ਪਰਿਵਾਰਾਂ, ਕਾਰੋਬਾਰਾਂ, ਸਕੂਲਾਂ ਅਤੇ ਡਿਜ਼ੀਟਲ ਪ੍ਰਣਾਲੀਆਂ ਲਈ ਸਮਾਂ-ਸਾਰਣੀ ਬਣਾਈ ਰੱਖਣਾ ਆਸਾਨ ਹੋਵੇਗਾ।
2019 ਦੇ ਜਨਤਕ ਮਸ਼ਵਰੇ ਵਿੱਚ 2,23,273 ਲੋਕਾਂ ਨੇ ਹਿੱਸਾ ਲਿਆ ਸੀ ਅਤੇ ਸਰਕਾਰ ਅਨੁਸਾਰ 93 ਫ਼ੀਸਦੀ ਨੇ ਸਾਲ ਭਰ ਡੇਅਲਾਈਟ ਸੇਵਿੰਗ ਟਾਈਮ ਦਾ ਸਮਰਥਨ ਕੀਤਾ ਸੀ।
ਹਾਲਾਂਕਿ ਬੀ.ਸੀ. ਦੇ ਕੁਝ ਉੱਤਰੀ ਅਤੇ ਦੱਖਣ-ਪੂਰਬੀ ਖੇਤਰਾਂ ਵਿੱਚ ਪਹਿਲਾਂ ਤੋਂ ਲਾਗੂ ਸਥਾਨਕ Mountain Time ਵਿਵਸਥਾਵਾਂ ’ਤੇ ਇਸ ਬਦਲਾਅ ਦਾ ਅਸਰ ਨਹੀਂ ਪਵੇਗਾ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER