ਨਗਰ ਪੰਚਾਇਤ ਚੋਣਾਂ ਅਤੇ ਪ੍ਰਧਾਨਗੀ ਦੀ ਚੋਣ ‘ਚ ਵਿਰੋਧੀ ਧਿਰ ਦੀ ਕੀਤੀ ਮੱਦਦ – ਮਲੂਕਾ
ਵੈਨਕੂਵਰ (ਬੀ ਬੀ ਕੇ ਨਿਊਜ਼):- ਪੰਜਾਬ ਦੇ ਰਹਿ ਚੁੱਕੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ (ਬੀ ਸੀ ਵਿੰਗ) ਮਨਜੀਤ ਸਿੰਘ ਧੁੰਨਾ ਨੂੰ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਹੈ ਅਤੇ ਹੁਣ ਉਹ ਪਾਰਟੀ ‘ਚੋਂ ਬਾਹਰ ਰਹਿ ਕੇ ਛੇ ਸਾਲ ਵਾਸਤੇ ਬਣਵਾਸ ਕੱਟਣਗੇ। ਮਲੂਕਾ ਨੇ ਕਿਹਾ ਕਿ ਮਨਜੀਤ ਸਿੰਘ ਧੁੰਨਾ ਨੂੰ ਪਾਰਟੀ ਨੇ ਹਮੇਸ਼ਾਂ ਲੋੜ ਤੋਂ ਵੱਧ ਮਾਣ ਸਤਿਕਾਰ ਦਿੱਤਾ ਅਤੇ ਉਸ ਨੂੰ ਲਗਤਾਰ ਹਲਕੇ ਚ (ਬੀ ਸੀ ਵਿੰਗ) ਦੀ ਅਗਵਾਈ ਕਰਨ ਦਾ ਮੌਕਾ ਦਿੱਤਾ ਅਤੇ ਪਾਰਟੀ ਵੱਲੋਂ ਉਸਨੂੰ (ਬੀ ਸੀ ਵਿੰਗ) ਦੀ ਸੂਬਾ ਪੱਧਰੀ ਅਹਿਮ ਜੁੰਮੇਵਾਰੀ ਦਿੱਤੀ ਗਈ। ਨਗਰ ਪੰਚਾਇਤ ਚੋਣਾਂ ‘ਚ ਉਸਨੂੰ ਅਕਾਲੀ ਦਲ ਵੱਲੋਂ ਉਮੀਦਵਾਰ ਬਣਾਇਆ ਗਿਆ ਅਤੇ ਉਹ ਭਗਤਾ ਭਾਈਕਾ ਦੀ ਜਥੇਬੰਦੀ ਦੀ ਮੱਦਦ ਨਾਲ ਕੌਂਸਲਰ ਚੁਣਿਆ ਗਿਆ। ਧੁੰਨਾ ਦੇ ਖਿਲਾਫ ਲਗਤਾਰ ਸ਼ਿਕਾਇਤਾਂ ਆ ਰਹੀਆਂ ਸਨ ਕਿ ਉਹ ਆਪਣੇ ਕਿਸੇ ਫ਼ਾਇਦੇ ਲਈ ਅਕਾਲੀ ਦਲ ਦੇ ਖਿਲਾਫ਼ ਨਾ ਸਹਿਣਯੋਗ ਗਤੀਵਿਧੀਆਂ ਨੂੰ ਲਗਾਤਾਟ ਅੰਜਾਮ ਦੇ ਰਿਹਾ ਹੈ। ਪਾਰਟੀ ਨਾਲ ਲੰਬੇ ਸਮੇ ਤੋਂ ਜੁੜੇ ਹੋਣ ਕਾਰਨ ਧੁੰਨੇ ਨੂੰ ਕਈ ਮੌਕੇ ਦਿੱਤੇ ਗਏ ਪਰ ਉਹ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ ‘ਚ ਸ਼ਾਮਿਲ ਰਿਹਾ। ਨਗਰ ਪੰਚਾਇਤ ਦੀਆਂ ਚੋਣਾਂ ਦੌਰਾਨ ਉਹ ਵਿਰੋਧੀ ਪਾਰਟੀ ਦੇ ਉਮੀਦਵਾਰਾ ਦੀ ਮੱਦਦ ਕਰਦਾ ਰਿਹਾ। ਭਗਤਾ ਭਾਈਕਾ ਦੀਆਂ ਨਗਰ ਪੰਚਾਇਤ ਚੋਣਾਂ ਚ ਸ਼੍ਰੋਮਣੀ ਅਕਾਲੀ ਦਲ ਕੋਲ ਸ਼ਪੱਸ਼ਟ ਬਹੁਮਤ ਸੀ ਜਦੋਂ ਕਿ ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਰੋਕਣ ਲਈ ਮਨਜੀਤ ਸਿੰਘ ਧੁੰਨਾ ਨੇ ਕਾਂਗਰਸ ਅਤੇ ਆਪ ਨਾਲ ਗੱਠ-ਜੋੜ ਕਰਕੇ ਪਾਰਟੀ ਦੇ ਪਿੱਠ ਚ ਛੁਰਾ ਮਾਰਿਆ। ਭਗਤਾ ਭਾਈਕਾ ਅਤੇ ਹਲਕੇ ਦੇ ਪਿੰਡਾਂ ਚ ਆਗੂਆਂ ਤੇ ਵਰਕਰਾਂ ਦੀ ਭਾਵਨਾ ਅਨੁਸਾਰ ਹੀ ਹੁਣ ਮਨਜੀਤ ਸਿੰਘ ਧੁੰਨਾ ਤੇ ਇਹ ਕਾਰਵਾਈ ਕੀਤੀ ਗਈ ਹੈ । ਜ਼ਿਕਰਯੋਗ ਹੈ ਕੇ ਮਨਜੀਤ ਸਿੰਘ ਧੁੰਨਾ ਸਿਕੰਦਰ ਸਿੰਘ ਮਲੂਕਾ ਦੇ ਅਤਿ ਨਜਦੀਕੀਆਂ ਚੋ ਸਨ ਸਰਕਾਰ ਸਮੇ ਮਨਜੀਤ ਸਿੰਘ ਧੁੰਨਾ ਦੀ ਪਿੰਡਾਂ ਚ ਬੇਲੋੜੀ ਦਖ਼ਲ ਅੰਦਾਜ਼ੀ ਦੀਆਂ ਅਕਸਰ ਅਕਾਲੀ ਦਲ ਦੇ ਵਰਕਰ ਸ਼ਿਕਾਇਤਾਂ ਕਰਦੇ ਰਹੇ ਸਨ ਅਤੇ ਅਕਾਲੀ ਦਲ ਦੇ ਕਈ ਟਕਸਾਲੀ ਆਗੂਆਂ ਨੇ ਮਨਜੀਤ ਸਿੰਘ ਧੁੰਨਾ ਕਾਰਨ ਸਿਕੰਦਰ ਸਿੰਘ ਮਲੂਕਾ ਤੋਂ ਦੂਰੀ ਬਣਾ ਕੇ ਰੱਖੀ ਸੀ। ਆਮ ਤੌਰ ਤੇ ਕਿਸੇ ਵੀ ਅਹੁਦੇਦਾਰ ਦੇ ਪਾਰਟੀ ‘ਚੋਂ ਬਾਹਰ ਹੋਣ ਨਾਲ ਪਾਰਟੀ ਨੂੰ ਹੋਣ ਵਾਲ਼ੇ ਨੁਕਸਾਨ ਦੀ ਚਰਚਾ ਕੀਤੀ ਜਾਂਦੀ ਹੈ ਪਰ ਹਲਕਾ ਫੂਲ ਅਤੇ ਵਿਸ਼ੇਸ਼ ਤੌਰ ਤੇ ਭਗਤਾ ਭਾਈ ਕਾ ਖਿੱਤੇ ‘ਚ ਅਕਾਲੀ ਆਗੂ ਅਤੇ ਵਰਕਰ ਇਸ ਫੈਸਲੇ ਤੇ ਖੁਸ਼ ਵਿਖਾਈ ਦੇ ਰਹੇ ਹਨ। ਅਕਾਲੀ ਦਲ ਦੇ ਅਹੁਦੇਦਾਰ ਦਾਅਵਾ ਕਰ ਰਹੇ ਹਨ ਕੇ ਇੱਕ ਮਨਜੀਤ ਸਿੰਘ ਧੁੰਨਾ ਦੇ ਬਾਹਰ ਹੋਣ ਨਾਲ ਹਜਾਰਾਂ ਵਰਕਰ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋਣਗੇ।
Uncategorized
ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਮਨਜੀਤ ਧੁੰਨਾ ਦੀ ਪਾਰਟੀ ‘ਚੋਂ ਛੁੱਟੀ






