—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਬੀ ਸੀ

ਮਿਸ਼ਨ ਵਿੱਚ ਰਾਤ ਸਮੇਂ ਦੋ ਭਿਆਨਕ ਸੜਕ ਹਾਦਸੇ, ਸਾਈਕਲ ਸਵਾਰ ਦੀ ਮੌਤ, ਪੈਦਲ ਵਿਅਕਤੀ ਗੰਭੀਰ ਜ਼ਖ਼ਮੀ

ਮਿਸ਼ਨ (ਬ੍ਰਿਟਿਸ਼ ਕੋਲੰਬੀਆ): ਬ੍ਰਿਟਿਸ਼ ਕੋਲੰਬੀਆ ਦੇ ਮਿਸ਼ਨ ਸ਼ਹਿਰ ਵਿੱਚ ਰਾਤ ਸਮੇਂ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਇੱਕ ਸਾਈਕਲ ਸਵਾਰ ਦੀ ਮੌਤ ਹੋ ਗਈ, ਜਦਕਿ ਇੱਕ 36 ਸਾਲਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਵਿਅਕਤੀ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ।
ਪੁਲਿਸ ਅਨੁਸਾਰ ਪਹਿਲੀ ਘਟਨਾ ਰਾਤ ਕਰੀਬ 12:20 ਵਜੇ ਸਟੇਵ ਲੇਕ ਸਟਰੀਟ ਅਤੇ ਥਰਡ ਐਵੇਨਿਊ ਦੇ ਚੌਰਾਹੇ ’ਤੇ ਵਾਪਰੀ। ਇੱਕ ਚਸ਼ਮਦੀਦ ਨੇ ਪੁਲਿਸ ਨੂੰ ਫ਼ੋਨ ਕਰਕੇ ਦੱਸਿਆ ਕਿ ਇੱਕ ਵਿਅਕਤੀ ਸੜਕ ’ਤੇ ਪਿਆ ਹੋਇਆ ਸੀ ਅਤੇ ਇੰਝ ਲੱਗ ਰਿਹਾ ਸੀ ਜਿਵੇਂ ਉਹ ਸੁੱਤਾ ਹੋਵੇ। ਚਸ਼ਮਦੀਦ ਅਜੇ ਪੁਲਿਸ ਨਾਲ ਗੱਲ ਕਰ ਹੀ ਰਿਹਾ ਸੀ ਕਿ ਇੱਕ ਪਿਕਅੱਪ ਟਰੱਕ ਉਸ ਵਿਅਕਤੀ ਉੱਪਰੋਂ ਲੰਘ ਗਿਆ ਅਤੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।
ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ 36 ਸਾਲਾ ਵਿਅਕਤੀ ਨੂੰ ਤੁਰੰਤ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ। ਘਟਨਾ ਤੋਂ ਬਾਅਦ ਪੁਲਿਸ ਨੇ ਸਟੇਵ ਲੇਕ ਸਟਰੀਟ ਨੂੰ ਲੰਮੇ ਸਮੇਂ ਲਈ ਬੰਦ ਰੱਖਿਆ। ਇੰਟੀਗ੍ਰੇਟਿਡ ਕੋਲੀਜ਼ਨ ਐਨਾਲਿਸਿਸ ਐਂਡ ਰੀਕੰਸਟ?ਰਕਸ਼ਨ ਸਰਵਿਸ ਅਤੇ ਮਿਸ਼ਨ ਆਰਸੀਐੱਮਪੀ ਦੀ ਟ?ਰੈਫਿਕ ਸਰਵਿਸਿਜ਼ ਟੀਮ ਨੇ ਮੌਕੇ ’ਤੇ ਜਾਂਚ ਕੀਤੀ।
ਜਾਂਚ ਦੌਰਾਨ ਪੁਲਿਸ ਨੂੰ ਇਲਾਕੇ ਵਿੱਚ ਇੱਕ ਅਜਿਹਾ ਪਿਕਅੱਪ ਟਰੱਕ ਦਿਖਾਈ ਦਿੱਤਾ, ਜਿਸ ਦਾ ਹੁਲੀਆ ਹਾਦਸੇ ਵਿੱਚ ਸ਼ਾਮਲ ਵਾਹਨ ਨਾਲ ਮਿਲਦਾ ਸੀ। ਪੁਲਿਸ ਨੇ ਟਰੱਕ ਰੋਕ ਕੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਵਾਹਨ ਨੂੰ ਅਗਲੀ ਜਾਂਚ ਲਈ ਕਬਜ਼ੇ ਵਿੱਚ ਲੈ ਲਿਆ।
ਦੂਜਾ ਹਾਦਸਾ ਰਾਤ ਕਰੀਬ 2 ਵਜੇ ਤੋਂ ਕੁਝ ਸਮਾਂ ਪਹਿਲਾਂ ਲੌਹੀਡ ਹਾਈਵੇਅ ’ਤੇ ਨੈਲਸਨ ਸਟਰੀਟ ਦੇ ਪੱਛਮ ਵੱਲ ਵਾਪਰਿਆ। ਇੱਕ ਕਾਰ ਚਾਲਕ ਪੂਰਬ ਵੱਲ ਜਾ ਰਿਹਾ ਸੀ ਕਿ ਉਸ ਦੀ ਗੱਡੀ ਉਸੇ ਦਿਸ਼ਾ ਵਿੱਚ ਸੜਕ ਦੀ ਸੱਜੀ ਲੇਨ ਵਿੱਚ ਜਾ ਰਹੇ ਸਾਈਕਲ ਸਵਾਰ ਨਾਲ ਟਕਰਾ ਗਈ। ਮੁੱਢਲੀ ਜਾਣਕਾਰੀ ਅਨੁਸਾਰ ਸਾਈਕਲ ’ਤੇ ਲਾਈਟਾਂ ਨਹੀਂ ਲੱਗੀਆਂ ਹੋਈਆਂ ਸਨ। ਹਾਦਸੇ ਤੋਂ ਬਾਅਦ ਡਰਾਈਵਰ ਨੇ ਤੁਰੰਤ ਗੱਡੀ ਰੋਕ ਕੇ 911 ’ਤੇ ਫ਼ੋਨ ਕੀਤਾ, ਪਰ ਸਾਈਕਲ ਸਵਾਰ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਮਿਸ਼ਨ ਆਰਸੀਐੱਮਪੀ ਨੇ ਦੋਵਾਂ ਹਾਦਸਿਆਂ ਦੇ ਚਸ਼ਮਦੀਦਾਂ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਜਾਣਕਾਰੀ ਦੇਣ ਲਈ 604-826-7161 ’ਤੇ ਫ਼ੋਨ ਕੀਤਾ ਜਾ ਸਕਦਾ ਹੈ। ਪਹਿਲੇ ਹਾਦਸੇ ਦਾ ਫਾਈਲ ਨੰਬਰ 2026-15133 ਅਤੇ ਦੂਜੇ ਦਾ 2026-15137 ਹੈ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਰਦੀਆਂ ਦੌਰਾਨ ਰਾਤਾਂ ਲੰਮੀਆਂ ਹੋਣ ਕਾਰਨ ਪੈਦਲ ਚੱਲਣ ਵਾਲੇ ਅਤੇ ਸਾਈਕਲ ਸਵਾਰ ਆਪਣੀ ਦਿੱਖ ਯਕੀਨੀ ਬਣਾਉਣ। ਇਸ ਦੇ ਨਾਲ ਹੀ ਵਾਹਨ ਚਾਲਕਾਂ ਨੂੰ ਘੱਟ ਰੌਸ਼ਨੀ ਵਾਲੀਆਂ ਸੜਕਾਂ, ਚੌਰਾਹਿਆਂ ਅਤੇ ਪੈਦਲ ਲੰਘਣ ਵਾਲੀਆਂ ਥਾਵਾਂ ਨੇੜੇ ਵਧੇਰੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Sardar Ji Academy
Good Deal Motors
Apna Customs
Navneet Sharma