—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਬੀ ਸੀ

ਲੇਕ ਕੋਵਿਚਨ ’ਚ ਪਿਕਅੱਪ ਟਰੱਕ ਨੂੰ ਅੱਗ ਲਾਉਣ ਦੇ ਮਾਮਲੇ ’ਚ 18 ਸਾਲਾ ਨੌਜਵਾਨ ਗ੍ਰਿਫ਼ਤਾਰ

ਲੇਕ ਕੋਵਿਚਨ, ਬੀ.ਸੀ. (ਨਿਊਜ਼ ਡੈਸਕ): ਬ੍ਰਿਟਿਸ਼ ਕੋਲੰਬੀਆ ਦੇ ਲੇਕ ਕੋਵਿਚਨ ਇਲਾਕੇ ਵਿੱਚ ਇੱਕ ਪਿਕਅੱਪ ਟਰੱਕ ਨੂੰ ਕਥਿਤ ਤੌਰ ’ਤੇ ਅੱਗ ਲਾਉਣ ਦੇ ਮਾਮਲੇ ਵਿੱਚ ਪੁਲਿਸ ਨੇ 18 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਡੰਕਨ ਦੇ ਰਹਿਣ ਵਾਲੇ ਮੈਟੀਓ ਕੋਨਵੇ (Matteo 3onway) ਵਜੋਂ ਹੋਈ ਹੈ। ਲੇਕ ਕੋਵਿਚਨ ਆਰਸੀਐਮਪੀ ਅਨੁਸਾਰ 7 ਨਵੰਬਰ 2026 ਦੀ ਸਵੇਰ ਤੜਕੇ ਨੇਵਾ ਰੋਡ ’ਤੇ ਇੱਕ ਵਾਹਨ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੂੰ ਇੱਕ ਡੌਜ ਰੈਮ ਪਿਕਅੱਪ ਟਰੱਕ ਸੜੀ ਹੋਈ ਹਾਲਤ ਵਿੱਚ ਮਿਲਿਆ। ਮੁੱਢਲੀ ਜਾਂਚ ਦੌਰਾਨ ਅੱਗ ਲੱਗਣ ਦੇ ਹਾਲਾਤ ਸ਼ੱਕੀ ਪਾਏ ਗਏ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀਆਂ ਨੇ ਘਟਨਾ ਸਥਾਨ ਦੀ ਬਾਰੀਕੀ ਨਾਲ ਜਾਂਚ ਕਰਕੇ ਸਬੂਤ ਇਕੱਠੇ ਕੀਤੇ। ਜਾਂਚ ਦੌਰਾਨ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਹੋਈ। ਇਸ ਤੋਂ ਬਾਅਦ ਲੇਕ ਕੋਵਿਚਨ ਆਰਸੀਐਮਪੀ ਨੇ ਨੌਰਥ ਕੋਵਿਚਨ/ਡੰਕਨ ਆਰਸੀਐਮਪੀ ਅਤੇ ਆਈਲੈਂਡ ਡਿਸਟ੍ਰਿਕਟ ਜਨਰਲ ਇਨਵੈਸਟੀਗੇਸ਼ਨ ਸੈਕਸ਼ਨ ਦੀ ਸਹਾਇਤਾ ਨਾਲ 18 ਸਾਲਾ ਮੈਟੀਓ ਕੋਨਵੇ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਾਬਕ 13 ਨਵੰਬਰ 2026 ਨੂੰ ਬੀ.ਸੀ. ਪ੍ਰੋਸੀਕਿਊਸ਼ਨ ਸਰਵਿਸ ਨੇ ਕੋਨਵੇ ਖ਼?ਲਾਫ਼ ਕੈਨੇਡਾ ਦੇ ਕ੍ਰਿਮੀਨਲ ਕੋਡ ਤਹਿਤ ਅੱਗਜ਼ਨੀ ਦਾ ਦੋਸ਼ ਮਨਜ਼ੂਰ ਕਰ ਲਿਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਨਾਲ ਸਬੰਧਤ ਕੋਈ ਜਾਣਕਾਰੀ ਹੈ ਤਾਂ ਉਹ ਲੇਕ ਕੋਵਿਚਨ ਆਰਸੀਐਮਪੀ ਨਾਲ 250-749-6668 ’ਤੇ ਸੰਪਰਕ ਕਰੇ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Sardar Ji Academy
Good Deal Motors
Apna Customs
Navneet Sharma