—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਕੈਨੇਡਾ

ਲੈਂਗਲੀ ’ਚ ਹਾਈਵੇਅ-1 ’ਤੇ ਭਿਆਨਕ ਸੜਕ ਹਾਦਸਾ, 50 ਸਾਲਾ ਔਰਤ ਦੀ ਮੌਤ

ਲੈਂਗਲੀ, (ਨਿਊਜ਼ ਡੈਸਕ): ਬ੍ਰਿਟਿਸ਼ ਕੋਲੰਬੀਆ ਦੇ ਲੈਂਗਲੀ ਵਿੱਚ ਹਾਈਵੇਅ-1 ’ਤੇ ਦੋ ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੀ ਉਮਰ 50 ਤੋਂ 59 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ ਅਤੇ ਉਹ ਲੋਅਰ ਮੇਨਲੈਂਡ ਇਲਾਕੇ ਦੀ ਰਹਿਣ ਵਾਲੀ ਸੀ।
ਲੈਂਗਲੀ ਆਰਸੀਐੱਮਪੀ ਅਨੁਸਾਰ 14 ਨਵੰਬਰ 2026 ਨੂੰ ਤੜਕੇ ਕਰੀਬ 12:50 ਵਜੇ ਹਾਈਵੇਅ-1 ਦੀਆਂ ਪੱਛਮ ਵੱਲ ਜਾਣ ਵਾਲੀਆਂ ਲੇਨਾਂ ਵਿੱਚ 216 ਸਟਰੀਟ ਐਗਜ਼ਿਟ ਨੇੜੇ ਦੋ ਵਾਹਨਾਂ ਦੀ ਟੱਕਰ ਹੋਣ ਦੀ ਸੂਚਨਾ ਮਿਲੀ ਸੀ। ਮੁੱਢਲੀ ਜਾਂਚ ਮੁਤਾਬਕ ਸਲੇਟੀ ਰੰਗ ਦੀ ਸੁਬਾਰੂ ਕਾਰ ਦੀ ਸਲੇਟੀ ਜੀਪ ਗ੍ਰੈਂਡ ਚੈਰੋਕੀ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸੁਬਾਰੂ ਕਾਰ ਪਲਟ ਕੇ ਹਾਈਵੇਅ ਦੇ ਕਿਨਾਰੇ ਖੱਡ ਵਿੱਚ ਜਾ ਡਿੱਗੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ, ਪੈਰਾਮੈਡਿਕਸ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ। ਬਚਾਅ ਕਰਮਚਾਰੀਆਂ ਨੇ ਸੁਬਾਰੂ ਕਾਰ ਦੀ ਇਕਲੌਤੀ ਸਵਾਰ ਅਤੇ ਡਰਾਈਵਰ ਨੂੰ ਮੁੱਢਲੀ ਸਹਾਇਤਾ ਦਿੱਤੀ, ਪਰ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਦੂਜੇ ਵਾਹਨ ਜੀਪ ਵਿੱਚ ਸਵਾਰ ਵਿਅਕਤੀ ਸੁਰੱਖਿਅਤ ਰਹੇ ਅਤੇ ਕਿਸੇ ਨੂੰ ਸੱਟ ਨਹੀਂ ਲੱਗੀ। ਹਾਦਸੇ ਤੋਂ ਬਾਅਦ ਸਬੂਤ ਇਕੱਠੇ ਕਰਨ ਅਤੇ ਜਾਂਚ ਲਈ ਹਾਈਵੇਅ-1 ਦੀਆਂ ਪੱਛਮ ਵੱਲ ਜਾਣ ਵਾਲੀਆਂ ਲੇਨਾਂ ਨੂੰ 216 ਸਟਰੀਟ ਐਗਜ਼ਿਟ ਨੇੜੇ ਸਵੇਰੇ 8 ਵਜੇ ਤੱਕ ਬੰਦ ਰੱਖਿਆ ਗਿਆ।
ਲੈਂਗਲੀ ਆਰਸੀਐੱਮਪੀ ਦੇ ਕਾਰਪੋਰਲ ਮਨਸੂਰ ਸਾਹਕ ਨੇ ਦੱਸਿਆ ਕਿ ਪੁਲਿਸ ਹਾਦਸੇ ਦੇ ਅਸਲ ਕਾਰਨਾਂ ਅਤੇ ਘਟਨਾਕ੍ਰਮ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ। ਇਸ ਕੰਮ ਵਿੱਚ ਇੰਟੀਗ੍ਰੇਟਿਡ ਕੋਲੀਜ਼ਨ ਐਨਾਲਿਸਿਸ ਐਂਡ ਰੀਕੰਸਟ?ਰਕਸ਼ਨ ਸਰਵਿਸ ਦੀ ਵੀ ਮਦਦ ਲਈ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ ਇਹ ਹਾਦਸਾ ਦੇਖਿਆ ਹੋਵੇ ਜਾਂ ਕਿਸੇ ਕੋਲ ਸੀਸੀਟੀਵੀ ਜਾਂ ਡੈਸ਼ਕੈਮ ਦੀ ਫੁਟੇਜ ਹੋਵੇ ਤਾਂ ਉਹ ਲੈਂਗਲੀ ਆਰਸੀਐੱਮਪੀ ਨਾਲ 604-532-3200 ’ਤੇ ਸੰਪਰਕ ਕਰੇ। ਜਾਣਕਾਰੀ ਦਿੰਦੇ ਸਮੇਂ ਪੁਲਿਸ ਫਾਈਲ ਨੰਬਰ 26-36357 ਦਾ ਹਵਾਲਾ ਦਿੱਤਾ ਜਾਵੇ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Sardar Ji Academy
Good Deal Motors
Apna Customs
Navneet Sharma