·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਬੀ ਸੀ

ਨਨਾਇਮੋ ਵਿੱਚ ਹੁਨਰਮੰਦ ਕਿੱਤਿਆਂ ਦੀ ਸਿਖਲਾਈ ਲਈ ਸੀਟਾਂ ਦਾ ਵਿਸਥਾਰ

ਵੈਨਕੂਵਰ ਆਇਲੈਂਡ ਯੂਨੀਵਰਸਿਟੀ ਵੱਲੋਂ 64 ਨਵੀਆਂ ਸੀਟਾਂ ਸ਼ਾਮਲ ਕੀਤੀਆਂ ਗਈਆਂ ਹਨ

ਸਰੀ : ‘ਲੁੱਕ ਵੈਸਟ’ ਕਾਰਜਨੀਤੀ ਦੇ ਤਹਿਤ 2026-27 ਵਿੱਚ ਹੁਨਰਮੰਦ ਕਿੱਤਿਆਂ ਦੀ ਸਿਖਲਾਈ ਲਈ 5,000 ਨਵੀਆਂ ਸੀਟਾਂ ਮੁਹੱਈਆ ਕਰਨ ਦੀ ਵਚਨਬੱਧਤਾ ਦੇ ਹਿੱਸੇ ਵਜੋਂ, ਵੈਨਕੂਵਰ ਆਇਲੈਂਡ ਯੂਨੀਵਰਸਿਟੀ (V9”) ਨੂੰ ਹੁਨਰਮੰਦ ਕਿੱਤਿਆਂ ਦੀ ਸਿਖਲਾਈ ਲਈ 64 ਨਵੀਆਂ ਸੀਟਾਂ ਮਿਲਣਗੀਆਂ।
ਇਸ ਨਾਲ ਇਸ ਸਾਲ ਵੈਨਕੂਵਰ ਆਇਲੈਂਡ ਯੂਨੀਵਰਸਿਟੀ ਵਿੱਚ ਉਪਲਬਧ ਹੁਨਰਮੰਦ ਕਿੱਤਿਆਂ ਦੀ ਸਿਖਲਾਈ ਲਈ ਸੀਟਾਂ ਦੀ ਕੁੱਲ ਗਿਣਤੀ ਵੱਧ ਕੇ 1,550 ਹੋ ਜਾਵੇਗੀ।
ਸਰਕਾਰ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਉੱਚ-ਮੰਗ ਵਾਲੀਆਂ ਨੌਕਰੀਆਂ ਲਈ ਤਿਆਰ ਕਰਨ ਵਾਸਤੇ ਤਿੰਨ ਸਾਲਾਂ ਦੌਰਾਨ $241 ਮਿਲੀਅਨ ਦਾ ਨਿਵੇਸ਼ ਕਰ ਰਹੀ ਹੈ, ਜਿਸ ਨਾਲ ਵਧੇਰੇ ਲੋਕਾਂ ਨੂੰ ਸਿਖਲਾਈ ਵਿੱਚ ਦਾਖਲ ਹੋਣ ਅਤੇ ਵਧੇਰੇ ਜਲਦੀ ਰੁਜ਼ਗਾਰ ਨਾਲ ਜੁੜਨ ਵਿੱਚ ਮਦਦ ਮਿਲੇਗੀ।
ਸਿਖਲਾਈ ਦੇ ਵਧੇਰੇ ਮੌਕੇ ਲੋਕਾਂ ਨੂੰ ਹੁਨਰਮੰਦ ਕਿੱਤਿਆਂ ਵਿੱਚ ਚੰਗੀਆਂ ਨੌਕਰੀਆਂ ਹਾਸਲ ਕਰਨ ਵਿੱਚ ਮਦਦ ਕਰਨਗੇ, ਨਾਲ ਹੀ ਖੇਤਰ ਅਤੇ ਸੂਬੇ ਭਰ ਵਿੱਚ ਆਰਥਿਕ ਵਿਕਾਸ ਨੂੰ ਸਮਰਥਨ ਦੇਣਗੇ।
“ਵੈਨਕੂਵਰ ਆਇਲੈਂਡ ‘ਤੇ ਹੋਰ ਲੋਕ ਹੁਨਰਮੰਦ ਕਿੱਤਿਆਂ ਵਿੱਚ ਅਜਿਹੇ ਅਰਥਪੂਰਨ ਕਿੱਤਿਆਂ ਵੱਲ ਕਦਮ ਵਧਾ ਰਹੇ ਹਨ, ਜੋ ਚੰਗੀ ਤਨਖਾਹ ਦਿੰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਘਰਾਂ ਦੇ ਨੇੜੇ ਕੰਮ ਕਰਨ ਦਾ ਮੌਕਾ ਦਿੰਦੇ ਹਨ,”ਪੋਸਟ-ਸੈਕੰਡਰੀ ਸਿੱਖਿਆ ਅਤੇ ਭਵਿੱਖ ਦੇ ਹੁਨਰ ਮੰਤਰੀ, ਜੈਸੀ ਸੁੰਨੜ ਨੇ ਕਿਹਾ। “V9” ਵਿੱਚ ਸਾਡੇ ਵੱਲੋਂ ਸ਼ਾਮਲ ਕੀਤੀ ਹਰ ਨਵੀਂ ਸੀਟ, ਹੁਨਰਮੰਦ ਕਿੱਤਿਆਂ ਵਿੱਚ ਕੰਮ ਕਰਨ ਵਾਲਿਆਂ ਨੂੰ ਸਿਖਲਾਈ ਦੇਣ ਵਿੱਚ ਮਦਦ ਕਰਦੀ ਹੈ। ਇਹ ਲੋਕ ਉਹ ਉੱਚ-ਮੰਗ ਵਾਲੇ ਹੁਨਰ ਅਤੇ ਸੇਵਾਵਾਂ ਮੁਹੱਈਆ ਕਰਨਗੇ, ਜਿਨ੍ਹਾਂ ਦੀ ਸਾਡੇ ਭਾਈਚਾਰਿਆਂ ਅਤੇ ਉਦਯੋਗਾਂ ਨੂੰ ਆਰਥਿਕਤਾ ਨੂੰ ਅੱਗੇ ਵਧਾਉਣ ਲਈ ਲੋੜ ਹੈ। ‘ਲੁੱਕ ਵੈਸਟ’ ਦੇ ਪਿੱਛੇ ਇਹੀ ਉਦੇਸ਼ ਹੈ: ਲੋਕਾਂ ਨੂੰ ਅਜਿਹੀ ਸਿਖਲਾਈ ਦੇਣੀ , ਜਿਸ ਨਾਲ ਉਹ ਇੱਕ ਚੰਗੀ, ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਯੋਗ ਨੌਕਰੀ ਹਾਸਲ ਕਰ ਸਕਣ, ਅਤੇ ਉਦਯੋਗਾਂ ਨੂੰ ਅਜਿਹਾ ਕਾਰਜਬਲ ਉਪਲਬਧ ਕਰਵਾਉਣਾ ਜੋ ਬੀ.ਸੀ. ਦੇ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਮਦਦ ਕਰੇ।“ 
ਹੁਨਰਮੰਦ ਕਿੱਤਿਆਂ ਦੀ ਸਿਖਲਾਈ ਲਈ ਵਧੇਰੇ ਸੀਟਾਂ ਜੋੜਨਾ ਅਤੇ ਉਡੀਕ-ਸੂਚੀਆਂ ਨੂੰ ਘਟਾਉਣਾ
ਨਵੀਆਂ ਸੀਟਾਂ ਉੱਚ-ਮੰਗ ਵਾਲੇ ਅਪ੍ਰੈਂਟਿਸਸ਼ਿਪ ਪ੍ਰੋਗਰਾਮਾਂ ਦੀਆਂ ਉਡੀਕ-ਸੂਚੀਆਂ ਨੂੰ ਘਟਾਉਣ, ਹੋਰ ਨੌਜਵਾਨਾਂ ਨੂੰ ਹੁਨਰਮੰਦ ਕਿੱਤਿਆਂ ਨਾਲ ਜਾਣੂ ਕਰਵਾਉਣ ਅਤੇ ਉੱਚ-ਮੰਗ ਵਾਲੇ ਪੇਸ਼ਿਆਂ ਵਿੱਚ ਸਿਖਲਾਈ ਦੀ ਸਮਰੱਥਾ ਵਧਾਉਣ ਵਿੱਚ ਮਦਦ ਕਰਨਗੀਆਂ। ਇਨ੍ਹਾਂ ਵਿੱਚ ਕਾਰਪੈਂਟਰੀ ਅਤੇ ਰੀਕ੍ਰੀਏਸ਼ਨਲ ਵਾਹਨ ਸਰਵਿਸ ਟੈਕਨੀਸ਼ੀਅਨ ਵਰਗੇ ਪੇਸ਼ੇ ਸ਼ਾਮਲ ਹਨ।
ਬੀ.ਸੀ. ਦੇ ਕਾਰਜਬਲ, ਹੁਨਰਾਂ ਦੀ ਸਿਖਲਾਈ ਅਤੇ ਉਦਯੋਗ ਦੀਆਂ ਲੋੜਾਂ ਦਾ ਤਾਲਮੇਲ ਕੰਸਟ?ਰਕਸ਼ਨ ਅਤੇ ਆਵਾਜਾਈ ਖੇਤਰਾਂ ਵਿੱਚ ਮੁੱਖ ਪ੍ਰੋਜੈਕਟਾਂ ਕਾਰਨ ਬ੍ਰਿਟਿਸ਼ ਕੋਲੰਬੀਆ ਭਰ ਵਿੱਚ, ਵੈਨਕੂਵਰ ਆਇਲੈਂਡ ਸਮੇਤ, ਹੁਨਰਮੰਦ ਕਾਮਿਆਂ ਦੀ ਮੰਗ ਵੱਧ ਰਹੀ ਹੈ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Good Deal Motors
Navneet Sharma
Apna Customs
Jorawar Construction
Sardar Ji Academy
Naiya Gill Law