ਸੇਵਾਵਾਂ ਦੇ ਵਿਸਥਾਰ ਨਾਲ ਸਰ੍ਹੀ ਵਿੱਚ ਜੀਵਨ-ਬਚਾਉਣ ਵਾਲੀ ਸਿਹਤ ਸੰਭਾਲ ਤੱਕ ਬਿਹਤਰ ਪਹੁੰਚ ਮਿਲੇਗੀ
ਸਰ੍ਹੀ ਮੈਮੋਰੀਅਲ ਹਸਪਤਾਲ ਵਿੱਚ ਗੁਰਦਿਆਂ ਦੇ ਇਲਾਜ ਲਈ ਨਵੀਂ ਸਹੂਲਤ ਦੇ ਖੁੱਲ੍ਹਣ ਨਾਲ ਸਰ੍ਹੀ ਅਤੇ ਨੇੜਲੇ ਭਾਈਚਾਰਿਆਂ ਦੇ ਲੋਕਾਂ ਨੂੰ ਹੁਣ ਡਾਇਲਿਸਿਸ ਸੇਵਾਵਾਂ ਤੱਕ ਵਧੇਰੇ ਪਹੁੰਚ ਮਿਲੇਗੀ|
Tਸਰ੍ਹੀ ਅਤੇ ਨੇੜਲੇ ਇਲਾਕਿਆਂ ਦੇ ਉਹ ਲੋਕ,ਜਿਨ੍ਹਾਂ ਲਈ ਜੀਵਨ ਬਚਾਉਣ ਵਾਲੀ ਗੁਰਦਿਆਂ ਸੰਬੰਧੀ ਦੇਖਭਾਲ ਜ਼ਰੂਰੀ ਹੈ,ਗੁਰਦਿਆਂ ਦੇ ਇਲਾਜ ਲਈ ਇਸ ਨਵੀਂ ਸਹੂਲਤ ਨਾਲ ਬਿਹਤਰ ਸੇਵਾਵਾਂ ਦਾ ਲਾਭ ਲੈ ਸਕਣਗੇ,Uਸਿਹਤ ਮੰਤਰੀ, ਜੋਜ਼ੀ ਔਸਬੌਰਨ ਨੇ ਕਿਹਾ| Tਇਹ ਤੇਜ਼ੀ ਨਾਲ ਵਧ ਰਹੇ ਭਾਈਚਾਰੇ ਦੀ ਸਹਾਇਤਾ ਕਰਨ,ਸਰ੍ਹੀ ਮੈਮੋਰੀਅਲ ਹਸਪਤਾਲ ਦੀਆਂ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਸੂਬੇ ਭਰ ਵਿੱਚ ਲੋਕਾਂ ਲਈ ਦੇਖਭਾਲ ਤੱਕ ਪਹੁੰਚ ਸੁਧਾਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ|T
ਤੇਜ਼ੀ ਨਾਲ ਵਧ ਰਹੇ ਭਾਈਚਾਰੇ ਦੀਆਂ ਵਧਦੀਆਂ ਲੋੜਾਂ ਨੂੰ ਪੂਰਾ ਕਰਨਾ
ਗੁਰਦਿਆਂ ਦੇ ਇਲਾਜ ਲਈ ਨਵੀਂ ਸਹੂਲਤ ਹਫ਼ਤੇ ਦੇ ਸੱਤੇ ਦਿਨ ਚੱਲਦੀ ਹੈ| ਸਰ੍ਹੀ ਮੈਮੋਰੀਅਲ ਹਸਪਤਾਲ ਕੈਂਪਸ ਦੇ ਉੱਤਰ-ਪੱਛਮੀ ਕੋਨੇ ਵਿੱਚ ਸਥਿਤ ਇਹ ਸੁਤੰਤਰ ਰੀਨਲ ਫੈਸੀਲਿਟੀ ਹੀਮੋਡਾਇਲਿਸਿਸ ਲਈ 21 ਨਵੇਂ ਇਲਾਜ ਸਟੇਸ਼ਨ ਸ਼ਾਮਲ ਕਰਦੀ ਹੈ| ਇਸ ਨਾਲ ਹਸਪਤਾਲ ਵਿੱਚ ਕੁੱਲ ਸਟੇਸ਼ਨਾਂ ਦੀ ਗਿਣਤੀ 60 ਹੋ ਗਈ ਹੈ ਅਤੇ ਡਾਇਲਿਸਿਸ ਇਲਾਜ ਸਮਰੱਥਾ ਵਿੱਚ ਲਗਭਗ 55%ਦਾ ਵਾਧਾ ਹੋਇਆ ਹੈ| Tਇਹ ਨਵੀਂ ਇਮਾਰਤ ਸਾਡੇ ਮਰੀਜ਼ਾਂ ਦੀ ਦੇਖਭਾਲ ਅਤੇ ਸੇਵਾਵਾਂ ਵਿੱਚ ਅਸਲ ਤਬਦੀਲੀ ਲਿਆਉਂਦੀ ਹੈ,Uਸਰ੍ਹੀ ਮੈਮੋਰੀਅਲ ਹਸਪਤਾਲ ਦੇ ਨਿਫ਼ਰੌਲੋਜੀ ਦੇ ਸਾਈਟ ਲੀਡ, ਡਾ. ਬ੍ਰੈਡਫੋਰਡ ਸਟ੍ਰਿਜੈਕ ਨੇ ਕਿਹਾ|Tਹੀਮੋਡਾਇਲਿਸਿਸ ਦੀ ਲੋੜ ਵਾਲੇ ਮਰੀਜ਼ਾਂ ਲਈ ਇਹ ਇੱਕ ਲਾਜ਼ਮੀ ਇਲਾਜ ਹੈ| ਮਰੀਜ਼ਾਂ ਨੂੰ ਹਫ਼ਤੇ ਵਿੱਚ ਤਿੰਨ ਜਾਂ ਇਸ ਤੋਂ ਵੱਧ ਵਾਰ,ਹਰ ਵਾਰ ਕਈ ਘੰਟਿਆਂ ਲਈ ਇਲਾਜ ਕਰਵਾਉਣਾ ਪੈਂਦਾ ਹੈ,ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ| ਮਰੀਜ਼ਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਇਸ ਨਵੀਂ ਥਾਂ ਵਿੱਚ 21ਹੋਰ ਸਟੇਸ਼ਨ ਸ਼ਾਮਲ ਹੋਣ ਨਾਲ ਅਸੀਂ ਹੋਰ ਮਰੀਜ਼ਾਂ ਨੂੰ ਸੇਵਾਵਾਂ ਦੇ ਸਕਾਂਗੇ ਅਤੇ ਉਨ੍ਹਾਂ ਲਈ ਵਧੇਰੇ ਆਰਾਮਦਾਇਕ ਤੇ ਸੁਵਿਧਾਜਨਕ ਮਾਹੌਲ ਮੁਹੱਈਆ ਕਰਵਾ ਸਕਾਂਗੇ|”
ਸਰ੍ਹੀ ਮੈਮੋਰੀਅਲ ਹਸਪਤਾਲ ਵਿੱਚ ਇਸ ਵੇਲੇ ਹਰ ਸਾਲ ਲਗਭਗ 42,000ਡਾਇਲਿਸਿਸ ਇਲਾਜ ਕੀਤੇ ਜਾਂਦੇ ਹਨ| ਇਸ ਨਵੇਂ ਸੈਂਟਰ ਦੇ ਖੁੱਲ੍ਹਣ ਨਾਲ ਡਾਇਲਿਸਿਸ ਇਲਾਜ ਦੀ ਗਿਣਤੀ ਵੱਧ ਕੇ ਸਾਲਾਨਾ ਲਗਭਗ 65,000 ਹੋਣ ਦੀ ਉਮੀਦ ਹੈ|
Tਗੁਰਦਿਆਂ ਦੇ ਇਲਾਜ ਲਈ ਨਵੀਂ ਸਹੂਲਤ ਆਧੁਨਿਕ ਸਿਹਤ ਸੇਵਾਵਾਂ ਦੀ ਇੱਕ ਮਿਸਾਲ ਹੈ|Tਇਹ ਅਜਿਹੀ ਦੇਖਭਾਲ ਹੈ ਜੋ ਹਰ ਰੋਜ਼ ਇਨ੍ਹਾਂ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ,Uਫਰੇਜ਼ਰ ਹੈਲਥ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ., ਡਰਮੋਟ ਕੈਲੀ ਨੇ ਕਿਹਾ| Tਗੁਰਦਿਆਂ ਦੀ ਬਿਮਾਰੀ ਨਾਲ ਰਹਿਣਾ ਚੁਣੌਤੀਪੂਰਨ ਹੋ ਸਕਦਾ ਹੈ| ਇਹ ਨਵਾਂ ਸੈਂਟਰ ਇੱਕ ਆਰਾਮਦਾਇਕ ਅਤੇ ਖਾਸ ਤੌਰ ’ਤੇ ਤਿਆਰ ਕੀਤੀ ਗਈ ਥਾਂ ਮੁਹੱਈਆ ਕਰਦਾ ਹੈ,ਜਿੱਥੇ ਲੋਕ ਇੱਜ਼ਤ ਅਤੇ ਵਿਸ਼ਵਾਸ ਨਾਲ ਆਪਣਾ ਲੋੜੀਂਦਾ ਇਲਾਜ ਕਰਵਾ ਸਕਦੇ ਹਨ|ਇਹ ਨਿਵੇਸ਼ ਮਰੀਜ਼ਾਂ ਦੇ ਦੇਖਭਾਲ ਅਨੁਭਵ ਨੂੰ ਬਿਹਤਰ ਬਣਾਉਣ,ਸਾਡੀਆਂ ਦੇਖਭਾਲ ਟੀਮਾਂ ਨੂੰ ਸਹਾਇਤਾ ਦੇਣ ਅਤੇ ਇਹ ਯਕੀਨੀ ਬਣਾਉਣ ਲਈ ਹੈ ਕਿ ਅਸੀਂ ਆਉਣ ਵਾਲੇ ਸਾਲਾਂ ਵਿੱਚ ਲੋਕਾਂ ਦੀਆਂ ਵਧਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਰਹੀਏ|”
ਸਰ੍ਹੀਵਿੱਚ ਸਿਹਤ ਸੰਭਾਲ ਲਈਜਾਰੀ ਨਿਵੇਸ਼ਾਂ ਦਾ ਹਿੱਸਾ
ਸੂਬੇਨੇਸਰ੍ਹੀ ਹਸਪਤਾਲ ਫਾਊਂਡੇਸ਼ਨ ਦੇ ਯੋਗਦਾਨ ਨਾਲ ਗੁਰਦਿਆਂ ਦੇ ਇਲਾਜ ਲਈ ਨਵੀਂ ਸਹੂਲਤ ਲਈ 85 ਮਿਲੀਅਨ ਦਾ ਨਿਵੇਸ਼ ਕੀਤਾ ਹੈ|
ਇਹ ਸਰ੍ਹੀ ਵਿੱਚ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਹੋਰ ਮਜ਼ਬੂਤ ਕਰਨ ਦੀ ਵੱਡੀ ਯੋਜਨਾ ਦਾ ਹਿੱਸਾ ਹੈ| ਇਸ ਯੋਜਨਾ ਵਿੱਚ ਕਮਿਊਨਿਟੀ ਪੱਧਰ ਦੀਆਂ ਸੇਵਾਵਾਂ ਦਾ ਵਿਸਥਾਰ,ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿੱਚ ਨਵਾਂ ਮੈਡੀਕਲ ਸਕੂਲ ਅਤੇ ਕਲੋਵਰਡੇਲ ਵਿੱਚ ਨਵਾਂ ਹਸਪਤਾਲ ਅਤੇ ਬੀ.ਸੀ. ਕੈਂਸਰ ਸੈਂਟਰ ਸ਼ਾਮਲ ਹਨ| ਇਸ ਤੋਂ ਇਲਾਵਾ,ਸਰ੍ਹੀ ਮੈਮੋਰੀਅਲ ਹਸਪਤਾਲ ਵਿੱਚ ਸਰਜੀਕਲ ਸੇਵਾਵਾਂ ਦੇ ਨਵੀਨੀਕਰਨ ਅਤੇ ਵਿਸਥਾਰ ਲਈ ਕੰਮ ਜਾਰੀ ਹੈ| ਕੁਝ ਨਵੀਨੀਕਰਨ ਕਾਰਜ ਪੂਰੇ ਹੋ ਚੁੱਕੇ ਹਨ ਅਤੇ ਆਖਰੀ ਓਪਰੇਟਿੰਗ ਰੂਮ ’ਤੇ ਕੰਮ 2026 ਵਿੱਚ ਸ਼ੁਰੂ ਹੋ ਰਿਹਾ ਹੈ|ਇਸ ਦੇ ਨਾਲ,ਮੈਡੀਕਲ ਇਮੇਜਿੰਗ ਸੇਵਾਵਾਂ ਦਾ ਵੀ ਵਿਸਥਾਰ ਕੀਤਾ ਜਾ ਰਿਹਾ ਹੈ| ਦੂਜੇ ਐਮ.ਆਰ.ਆਈ. ਸਕੈਨਰ ਦੀ ਸਥਾਪਨਾ ਲਈ ਨਿਰਮਾਣ ਕੰਮ ਚੱਲ ਰਿਹਾ ਹੈ,ਜਿਸ ਵਿੱਚ ਨਵੇਂ ਮਰੀਜ਼ ਉਡੀਕ ਖੇਤਰ ਅਤੇ ਇਲਾਜ ਤੋਂ ਪਹਿਲਾਂ ਅਤੇ ਬਾਅਦ ਦੇਖਭਾਲ ਲਈ ਵਧੇਰੇ ਥਾਂਵਾਂ ਵੀ ਸ਼ਾਮਲ ਹਨ|






