·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਬੀ ਸੀ

ਸਰੀ ਦੇ ਨਿਵਾਸੀਆਂ ਲਈ ਸੁਨਹਿਰੀ ਮੌਕਾ, ਘੱਟ ਕੀਮਤ ’ਤੇ ਲਗਾਓ ਆਪਣੇ ਸੁਪਨਿਆਂ ਦਾ ਰੁੱਖ


ਸਰੀ, ਬੀ.ਸੀ. – ਸਰੀ ਸਿਟੀ ਦੀ ਬਹੁਤ ਹੀ ਲੋਕਪ੍ਰਿਯ 20 ਡਾਲਰ ਨੂੰ ਪੌਦਿਆਂ ਦੀ ਸੇਲ ਇਨ੍ਹਾਂ ਗਰਮੀਆਂ ਵਿੱਚ ਵਾਪਸ ਆ ਰਹੀ ਹੈ। ਇਹ ਪ੍ਰੋਗਰਾਮ ਨਿਵਾਸੀਆਂ ਨੂੰ ਆਪਣੀਆਂ ਜਾਇਦਾਦਾਂ ਵਿੱਚ ਰੁੱਖ ਲਗਾਉਣ ਲਈ ਇੱਕ ਕਿਫ਼ਾਇਤੀ ਮੌਕਾ ਪ੍ਰਦਾਨ ਕਰਦਾ ਹੈ ਅਤੇ ਨਾਲ ਹੀ ਸਰੀ ਦੇ ਸ਼ਹਿਰੀ ਜੰਗਲ (”rban 6orest) ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਪਹਿਲੀ ਆਨਲਾਈਨ ਵਿਕਰੀ 18 ਅਗਸਤ ਸਵੇਰੇ 9 ਵਜੇ ਸ਼ੁਰੂ ਹੋਵੇਗੀ ਅਤੇ ਬੂਟਿਆਂ ਦੀ ਪਿਕਅੱਪ 13 ਸਤੰਬਰ ਨੂੰ ਸਰੀ ਓਪਰੇਸ਼ਨ ਸੈਂਟਰ ਤੋਂ ਕੀਤੀ ਜਾ ਸਕੇਗੀ। ਦੂਜੀ ਵਿਕਰੀ 29 ਸਤੰਬਰ ਨੂੰ ਸ਼ੁਰੂ ਹੋਵੇਗੀ ਅਤੇ ਇਸ ਦੀ ਪਿਕਅੱਪ ਮਿਤੀ 25 ਅਕਤੂਬਰ ਹੋਵੇਗੀ। ਮੇਅਰ ਬਰੈਂਡਾ ਲੌਕ ਨੇ ਕਿਹਾ, “ਅੱਜ ਲਗਾਏ ਗਏ ਦਰਖ਼ਤ ਆਉਣ ਵਾਲੇ ਕਈ ਦਹਾਕਿਆਂ ਤੱਕ ਸਰੀ ਨੂੰ ਲਾਭ ਪਹੁੰਚਾਉਣਗੇ। ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਇਸ ਪ੍ਰੋਗਰਾਮ ਵਿੱਚ ਇੰਨੇ ਵੱਡੇ ਪੱਧਰ ’ਤੇ ਨਿਵਾਸੀ ਹਿੱਸਾ ਲੈ ਰਹੇ ਹਨ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 25,000 ਤੋਂ ਵੱਧ ਦਰਖ਼ਤ ਖ਼ਰੀਦੇ ਜਾ ਚੁੱਕੇ ਹਨ। ਇਹ ਕਿਫ਼ਾਇਤੀ ਵਿਕਰੀ ਲੋਕਾਂ ਲਈ ਆਪਣੇ ਘਰਾਂ ਦੀ ਸੁੰਦਰਤਾ ਵਧਾਉਣ ਦੇ ਨਾਲ-ਨਾਲ ਇੱਕ ਹੋਰ ਹਰਿਆ-ਭਰਿਆ, ਸਿਹਤਮੰਦ ਅਤੇ ਮਜ਼ਬੂਤ ਸ਼ਹਿਰ ਬਣਾਉਣ ਵਿੱਚ ਯੋਗਦਾਨ ਪਾਉਣ ਦਾ ਆਸਾਨ ਤਰੀਕਾ ਹੈ।”
ਹਰ ਵਿਕਰੀ ਦੌਰਾਨ 1,000 ਰੁੱਖ ਉਪਲਬਧ ਹੋਣਗੇ ਅਤੇ ਇਹ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ’ਤੇ ਵੇਚੇ ਜਾਣਗੇ। ਆਮ ਤੌਰ ’ਤੇ ਇਹ ਰੁੱਖ ਬਹੁਤ ਜਲਦੀ ਵਿਕ ਜਾਂਦੇ ਹਨ। ਵੱਧ ਤੋਂ ਵੱਧ ਸਰੀ ਪਰਿਵਾਰਾਂ ਨੂੰ ਇਸ ਮੌਕੇ ਦਾ ਲਾਭ ਮਿਲ ਸਕੇ, ਇਸ ਲਈ ਹਰ ਵਿਕਰੀ ਵਿੱਚ ਦੋ ਰੁੱਖ ਖ਼ਰੀਦਣ ਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ। ਸਰੀ ਦੇ ਸ਼ਹਿਰੀ ਜੰਗਲਾਤ ਪ੍ਰਬੰਧਕ ਰੌਬ ਲੈਂਡੂਚੀ (Rob Landucci) ਨੇ ਕਿਹਾ, “ਪਤਝੜ ਦਾ ਮੌਸਮ ਦਰਖ਼ਤ ਲਗਾਉਣ ਲਈ ਸਭ ਤੋਂ ਵਧੀਆ ਸਮਿਆਂ ਵਿੱਚੋਂ ਇੱਕ ਹੈ ਅਤੇ ਸਿਟੀ ਦਾ ਇਹ ਰੁੱਖ ਵਿਕਰੀ ਪ੍ਰੋਗਰਾਮ ਨਿਵਾਸੀਆਂ ਲਈ ਸਰੀ ਦੇ ਸ਼ਹਿਰੀ ਜੰਗਲ ਦੀ ਰੱਖਿਆ ਅਤੇ ਇਸ ਨੂੰ ਵਧਾਉਣ ਦਾ ਇੱਕ ਪ੍ਰਭਾਵਸ਼ਾਲੀ ਅਤੇ ਅਰਥਪੂਰਨ ਤਰੀਕਾ ਹੈ। ਸਰੀ ਦੇ ਦਰਖਤਾਂ ਦੀ ਛਾਂ (“ree 3anopy) ਦਾ ਅੱਧ ਤੋਂ ਵੱਧ ਹਿੱਸਾ ਨਿੱਜੀ ਜਾਇਦਾਦਾਂ ’ਤੇ ਸਥਿਤ ਹੈ, ਇਸ ਲਈ ਘਰ ਮਾਲਕਾਂ ਦੀ ਭਾਗੀਦਾਰੀ ਸਾਡੇ ਸ਼ਹਿਰੀ ਜੰਗਲ ਨੂੰ ਵਧਾਉਣ ਅਤੇ ਸੁਰੱਖਿਅਤ ਰੱਖਣ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।” ਵਸਨੀਕ ਕਈ ਤਰ੍ਹਾਂ ਦੇ ਫਲਾਂ ਅਤੇ ਸਜਾਵਟੀ ਰੁੱਖਾਂ ਵਿੱਚੋਂ ਚੋਣ ਕਰ ਸਕਦੇ ਹਨ, ਜਿਸ ਵਿੱਚ ਸੇਬ, ਚੈਰੀ, ਪਲੱਮ, ਡੌਗਵੁੱਡ, ਮੈਪਲ ਅਤੇ ਮੈਗਨੋਲੀਆ ਦੇ ਪੌਦੇ ਸ਼ਾਮਲ ਹਨ। ਉਪਲਬਧ ਦਰਖਤਾਂ ਦੀ ਚੋਣ ਨਿਵਾਸੀਆਂ ਦੀ ਪਸੰਦ, ਸਰੀ ਦੇ ਮੌਸਮ ਨਾਲ ਅਨੁਕੂਲਤਾ ਅਤੇ ਸਥਾਨਕ ਜੈਵਿਕ ਵਿਭਿੰਨਤਾ (2iodiversity) ਨੂੰ ਸਮਰਥਨ ਦੇ ਆਧਾਰ ’ਤੇ ਕੀਤੀ ਜਾਂਦੀ ਹੈ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Good Deal Motors
Navneet Sharma
Apna Customs
Jorawar Construction
Sardar Ji Academy
Naiya Gill Law