·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
Uncategorized

ਅਲਬਰਟਾ ’ਚ ਭਿਆਨਕ ਹਾਦਸੇ ਨੇ ਮਚਾਈ ਤਬਾਹੀ, ਪੰਜਾਬੀ ਮੂਲ ਦੀ ਮਹਿਲਾ ਅਧਿਕਾਰੀ ਸਣੇ ਤਿੰਨ ਜਾਨਾਂ ਗਈਆਂ

ਐਡਮੰਟਨ : ਅਲਬਰਟਾ ਵਿੱਚ ਜੇਲ੍ਹ ਤਬਾਦਲੇ ਲਈ ਵਰਤੇ ਜਾ ਰਹੇ ਕੈਨੇਡੀਅਨ ਕਰੈਕਸ਼ਨਲ ਸਰਵਿਸ (ਸੀਐਸਸੀ) ਦੇ ਵਾਹਨ ਦੀ ਇੱਕ ਬਾਕਸ ਟਰੱਕ ਨਾਲ ਹੋਈ ਭਿਆਨਕ ਟੱਕਰ ਵਿੱਚ ਦੋ ਕਰੈਕਸ਼ਨਲ ਅਧਿਕਾਰੀਆਂ ਅਤੇ ਇੱਕ ਮਹਿਲਾ ਕੈਦੀ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਅਲਬਰਟਾ ਦੇ ਪੇਂਡੂ ਖੇਤਰ ਵਿੱਚ ਕਜ਼ਾਰ ਨੇੜੇ ਹਾਈਵੇਅ 41 ਅਤੇ ਹਾਈਵੇਅ 13 ਦੇ ਚੌਰਾਹੇ ’ਤੇ ਸਵੇਰੇ ਕਰੀਬ 11:30 ਵਜੇ ਵਾਪਰਿਆ। ਸੀਐਸਸੀ ਦੀ ਮਿਨੀਵੈਨ ਵਿੱਚ ਦੋ ਕਰੈਕਸ਼ਨਲ ਅਧਿਕਾਰੀ ਅਤੇ ਇੱਕ ਮਹਿਲਾ ਕੈਦੀ ਸਵਾਰ ਸਨ। ਵਾਹਨ ਦੀ ਇੱਕ ਹਿਨੋ ਬਾਕਸ ਟਰੱਕ ਨਾਲ ਸਿੱਧੀ ਟੱਕਰ ਹੋ ਗਈ। ਹਾਦਸੇ ਵਿੱਚ ਵਾਹਨ ਵਿੱਚ ਸਵਾਰ ਤਿੰਨਾਂ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 25 ਸਾਲਾ ਰਮਨਦੀਪ ਕੌਰ ਮਾਨ, 57 ਸਾਲਾ ਨਿਕੋਲੇ ਸਰਬਨ ਅਤੇ 24 ਸਾਲਾ ਕੈਦੀ ਕਿਆਰਾ ਮੂਸਵਾ ਵਜੋਂ ਹੋਈ ਹੈ। ਬਾਕਸ ਟਰੱਕ ਦਾ ਡਰਾਈਵਰ ਇਕੱਲਾ ਸਵਾਰ ਸੀ ਅਤੇ ਉਸ ਨੂੰ ਮਾਮੂਲੀ ਸੱਟਾਂ ਨਾਲ ਨੇੜਲੇ ਹਸਪਤਾਲ ਲਿਜਾਇਆ ਗਿਆ।ਰਮਨਦੀਪ ਕੌਰ ਮਾਨ ਦਾ ਜੱਦੀ ਪਿੰਡ ਲੁਧਿਆਣਾ ਜ਼ਿਲ੍ਹੇ ਦਾ ਗੁੱਧੇ ਪਿੰਡ ਦੱਸਿਆ ਗਿਆ ਹੈ। ਉਹ ਕੁਝ ਸਾਲ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥਣ ਵਜੋਂ ਕੈਨੇਡਾ ਆਈ ਸੀ। ਉਸ ਨੇ ਮੈਨੀਟੋਬਾ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਲਬਰਟਾ ਦਾ ਰੁਖ ਕੀਤਾ ਅਤੇ ਕਰੀਬ ਇੱਕ ਸਾਲ ਪਹਿਲਾਂ ਐਡਮੰਟਨ ਵਿੱਚ ਵੱਸ ਗਈ ਸੀ। ਖੇਡਾਂ ਵਿੱਚ ਖਾਸ ਦਿਲਚਸਪੀ ਰੱਖਣ ਵਾਲੀ ਰਮਨਦੀਪ ਨੇ ਲਗਭਗ ਛੇ ਮਹੀਨੇ ਪਹਿਲਾਂ ਕੈਨੇਡੀਅਨ ਕਰੈਕਸ਼ਨਲ ਸਰਵਿਸ ਵਿੱਚ ਕਰੈਕਸ਼ਨਲ ਅਫਸਰ ਵਜੋਂ ਨੌਕਰੀ ਸ਼ੁਰੂ ਕੀਤੀ ਸੀ। ਸੀਐਸਸੀ ਦੇ ਕਮਿਸ਼ਨਰ ਤਾਲਾਲ ਡਕਲਬਾਬ ਨੇ ਦੋਵੇਂ ਕਰੈਕਸ਼ਨਲ ਅਧਿਕਾਰੀਆਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜਨਤਕ ਸੁਰੱਖਿਆ ਲਈ ਆਪਣੀ ਡਿਊਟੀ, ਤਨਦੇਹੀ ਅਤੇ ਸਮਰਪਣ ਨਾਲ ਕੀਤੀ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ, ਦੋਸਤਾਂ ਅਤੇ ਸਹਿਕਰਮੀਆਂ ਨਾਲ ਹਮਦਰਦੀ ਪ੍ਰਗਟਾਈ। ਹਾਦਸੇ ਵਿੱਚ ਇੱਕ ਕੈਦੀ ਦੀ ਹਿਰਾਸਤ ਦੌਰਾਨ ਮੌਤ ਹੋਣ ਕਾਰਨ ਕੈਨੇਡੀਅਨ ਕਰੈਕਸ਼ਨਲ ਸਰਵਿਸ ਵੱਲੋਂ ਅੰਦਰੂਨੀ ਜਾਂਚ ਵੀ ਕੀਤੀ ਜਾਵੇਗੀ। ਅਧਿਕਾਰੀਆਂ ਨੇ ਜਾਂਚ ਦੀ ਪੂਰੀ ਜਾਣਕਾਰੀ ਜਾਂ ਜੇਲ੍ਹ ਵਾਹਨ ਦੀ ਮੰਜ਼ਿਲ ਬਾਰੇ ਫਿਲਹਾਲ ਕੋਈ ਵੇਰਵਾ ਜਾਰੀ ਨਹੀਂ ਕੀਤਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਮ੍ਰਿਤਕ ਕਰੈਕਸ਼ਨਲ ਅਧਿਕਾਰੀਆਂ ਦੇ ਪਰਿਵਾਰਾਂ ਅਤੇ ਸਹਿਕਰਮੀਆਂ ਨਾਲ ਦੁੱਖ ਸਾਂਝਾ ਕੀਤਾ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Good Deal Motors
Navneet Sharma
Apna Customs
Jorawar Construction
Sardar Ji Academy
Naiya Gill Law