·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
Uncategorized

ਲੈਂਗਲੀ ਟੈਕਸੀ ਕਤਲ ਕਾਂਡ: 24 ਸਾਲਾ ਤਰਨ ਪੰਧਰ ਦੇ ਕਤਲ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਉੱਤੇ ਦੋਸ਼ ਲਾਏ ਗਏ

ਲੈਂਗਲੀ: ਸਤੰਬਰ 2025 ਵਿੱਚ ਲੈਂਗਲੀ ਵਿਖੇ ਇੱਕ ਟੈਕਸੀ ਦੇ ਅੰਦਰ ਬੈਠੇ 24 ਸਾਲਾ ਤਰਨ ਪੰਧਰ ਦੇ ਘਾਤਕ ਗੋਲੀਕਾਂਡ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਉੱਤੇ ਦੋਸ਼ ਤੈਅ ਕੀਤੇ ਗਏ ਹਨ.
ਘਟਨਾ ਦਾ ਪਿਛੋਕੜ
5 ਸਤੰਬਰ, 2025 ਨੂੰ ਰਾਤ ਲਗਭਗ 10:28 ਵਜੇ, ਲੈਂਗਲੀ ਆਰ.ਸੀ.ਐੱਮ.ਪੀ. ਨੂੰ ਲੈਂਗਲੀ ਵਿੱਚ 200ਵੇਂ ਸਟ੍ਰੀਟ ਅਤੇ 53ਵੇਂ ਐਵੇਨਿਊ ਨੇੜੇ ਗੋਲੀਬਾਰੀ ਦੀਆਂ ਰਿਪੋਰਟਾਂ ਮਿਲੀਆਂ. ਮੌਕੇ ’ਤੇ ਪਹੁੰਚ ਕੇ ਫਰੰਟਲਾਈਨ ਅਧਿਕਾਰੀਆਂ ਨੇ ਪੀੜਤ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਬਹੁਤ ਯਤਨਾਂ ਦੇ ਬਾਵਜੂਦ ਪੀੜਤ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ.
ਪੀੜਤ ਦੀ ਪਛਾਣ ਲੋਅਰ ਮੇਨਲੈਂਡ ਦੇ 24 ਸਾਲਾ ਤਰਨ ਪੰਧਰ ਵਜੋਂ ਹੋਈ ਹੈ. ਘਟਨਾ ਦੇ ਸਮੇਂ ਸ੍ਰੀ ਪੰਧਰ ਇੱਕ ਟੈਕਸੀ ਦੇ ਅੰਦਰ ਯਾਤਰੀ ਵਜੋਂ ਸਵਾਰ ਸਨ ਅਤੇ ਇਸ ਦੌਰਾਨ ਹੋਰ ਕੋਈ ਜ਼ਖ਼ਮੀ ਨਹੀਂ ਹੋਇਆ. ਇਸ ਘਟਨਾ ਤੋਂ ਲਗਭਗ 30 ਮਿੰਟ ਬਾਅਦ, ਪੁਲਿਸ ਨੂੰ ਸਰੀ ਵਿੱਚ 64ਏ ਐਵੇਨਿਊ ਦੇ 13250 ਬਲਾਕ ਵਿੱਚ ਇੱਕ ਵਾਹਨ ਨੂੰ ਅੱ? ਲੱਗਣ ਦੀ ਸੂਚਨਾ ਮਿਲੀ, ਜਿਸ ਬਾਰੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਗੋਲੀਬਾਰੀ ਨਾਲ ਜੁੜਿਆ ਹੋਇਆ ਸੀ.
ਇਸ ਮਾਮਲੇ ਦੀ ਜਾਂਚ ਆਈਐਆਈਟੀ ਦੀ ਇੰਟੀਗ੍ਰੇਟੇਡ ਗੈਂਗ ਹੋਮੀਸਾਈਡ ਟੀਮ ਆਈਐਆਈਟੀ ਨੇ ਸੰਭਾਲੀ ਅਤੇ ਲੈਂਗਲੀ ਆਸੀਐਮਪੀ ਅਤੇ ਅ ਾਈਐਫਆਈਸੀ ਅਤੇ ਬੀ.ਸੀ. ਕੋਰੋਨਰਜ਼ ਸਰਵਿਸ ਨਾਲ ਮਿਲ ਕੇ ਕੰਮ ਕੀਤਾ. ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਇੱਕ ਟਾਰਗੇਟਿਡ (ਯੋਜਨਾਬੱਧ) ਗੋਲੀਬਾਰੀ ਸੀ ਜਿਸ ਦਾ ਸਬੰਧ ਬ੍ਰਿਟਿਸ਼ ਕੋਲੰਬੀਆ ਗੈਂਗ ਕਨਫਲੈਕਟ (2373) ਨਾਲ ਹੈ.
11 ਮਹੀਨਿਆਂ ਦੀ ਜਾਂਚ ਤੋਂ ਬਾਅਦ ਗ੍ਰਿਫ਼ਤਾਰੀਆਂ
ਪਿਛਲੇ 11 ਮਹੀਨਿਆਂ ਦੌਰਾਨ, ਆਈਜੀਐਚਟੀ ਦੇ ਜਾਂਚਕਰਤਾਵਾਂ ਨੇ ਗੋਲੀਬਾਰੀ ਦੇ ਹਾਲਾਤਾਂ ਦਾ ਪਰਦਾਫਾਸ਼ ਕਰਨ ਲਈ ਸਾਰੀਆਂ ਸੰਭਵ ਕੋਸ਼ਿਸ਼ਾਂ ਕੀਤੀਆਂ ਅਤੇ ਇਸ ਘਟਨਾ ਦੇ ਪਿੱਛੇ ਦੀ ਸਾਜ਼ਿਸ਼ ਬਾਰੇ ਜਾਣਕਾਰੀ ਇਕੱਠੀ ਕੀਤੀ.
14 ਅਗਸਤ, 2026 ਨੂੰ, ਆਈਜੀਐਚਟੀ ਦੇ ਜਾਂਚਕਰਤਾਵਾਂ ਨੇ ਇਸ ਕਤਲ ਦੇ ਸਬੰਧ ਵਿੱਚ 35 ਸਾਲ ਦੇ ਜਾਰੇਡ ਡਗਲਸ ਪੋਲਿਸ਼ੁਕ ਅਤੇ 29 ਸਾਲ ਦੇ ਲੁਈਸ ਮੈਨੂਅਲ ਬੇਏਜ਼ ਨੂੰ ਗ੍ਰਿਫ਼ਤਾਰ ਕੀਤਾ. ਦੋਵਾਂ ਨੂੰ ਸਾਂਝੇ ਤੌਰ ‘ਤੇ ਸ੍ਰੀ ਪੰਧਰ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਨਾਮਜ਼ਦ ਕੀਤਾ ਗਿਆ ਹੈ.
ਗੈਂਗਾਂ ਵਧ ਹੋਣ ਵਾਲੇ ਕਤਲ ਸਭ ਤੋਂ ਗੁੰਝਲਦਾਰ ਅਤੇ ਉੱਚ ਜੋਖ਼ਮ ਵਾਲੇ ਮਾਮਲਿਆਂ ਵਿੱਚੋਂ ਹੁੰਦੇ ਹਨ. ਆਈਜੀਐਚਟੀ ਦੇ ਜਾਂਚਕਰਤਾ ਇਸ ਤਰ੍ਹਾਂ ਦੀਆਂ ਜਾਂਚਾਂ ਵਿੱਚ ਮਾਹਰ ਹਨ, ਜਿਸ ਨਾਲ ਅਸੀਂ ਅਦਾਲਤੀ ਕਾਰਵਾਈ ਲਈ ਕੇਸ ਤਿਆਰ ਕਰਨ ਵੱਲ ਧਿਆਨ ਕੇਂਦਰਿਤ ਕਰ ਸਕਦੇ ਹਾਂ|
ਪੁਲਿਸ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਭਾਵੇਂ ਇਹ ਦੋਸ਼ ਤੈਅ ਕਰਨਾ ਇੱਕ ਵੱਡੀ ਸਫ਼ਲਤਾ ਹੈ, ਪਰ ਜਾਂਚ ਅਜੇ ਖ਼ਤਮ ਨਹੀਂ ਹੋਈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਗੋਲੀਬਾਰੀ ਵਿੱਚ ਹੋਰ ਵਿਅਕਤੀ ਵੀ ਸ਼ਾਮਲ ਸਨ. ਪੁਲਿਸ ਜ਼ਿੰਮੇਵਾਰ ਲੋਕਾਂ ਨੂੰ ਕਾਨੂੰਨ ਦੇ ?ਿਹੜੇ ਵਿੱਚ ਲਿਆਉਣ ਲਈ ਵਚਨਬੱਧ ਹੈ ਕਿਉਂਕਿ ਇਹ ਮਾਮਲਾ ਹੁਣ ਅਦਾਲਤ ਵਿੱਚ ਵਿਚਾਰ ਅਧੀਨ ਹੈ, ਇਸ ਲਈ ਹੋਰ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਜਾਵੇਗੀ|

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Good Deal Motors
Navneet Sharma
Apna Customs
Jorawar Construction
Sardar Ji Academy
Naiya Gill Law