·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਕੈਨੇਡਾ

ਅਜੈਪਾਲ ਸਿੰਘ ਧਾਲੀਵਾਲ ਨੂੰ ਸਰੀ ਸਿਟੀ ਕੌਂਸਲ ਵੱਲੋਂ ਵਿਸ਼ੇਸ਼ ਸਨਮਾਨ

ਅਜੈਪਾਲ ਸਿੰਘ ਧਾਲੀਵਾਲ ਦਾ ਅਟੱਲ ਹੌਸਲਾ, ਦ੍ਰਿੜ੍ਹ ਇਰਾਦੇ ਨਾਲ ਸੁਪਨੇ ਨੂੰ ਸਾਕਾਰ ਕਰਨ ਲਈ ਕੀਤੀ ਅਥਾਹ ਮਿਹਨਤ ਸਮੁੱਚੇ ਭਾਈਚਾਰੇ ਲਈ ਪ੍ਰੇਰਣਾ ਦੇ ਸਰੋਤ ਬਣੇ : ਮੇਅਰ ਬਰਿੰਡਾ ਲੋਕ

ਸਰੀ  (ਮਹੇਸ਼ਇੰਦਰ ਸਿੰਘ ਮਾਂਗਟ)  ਸਰੀ ਸਿਟੀ ਕੌਂਸਲ ਵੱਲੋਂ ਅਜੈਪਾਲ ਸਿੰਘ ਧਾਲੀਵਾਲ ਨੂੰ ਉਨ੍ਹਾਂ ਦੀ ਇਤਿਹਾਸਕ ਪ੍ਰਾਪਤੀ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਅਜੈਪਾਲ ਸਿੰਘ ਧਾਲੀਵਾਲ ਮਾਊਂਟ ਐਵਰੇਸਟ ਦੀ ਚੋਟੀ ਫਤਿਹ ਕਰਨ ਵਾਲੇ ਪਹਿਲੇ ਕੈਨੇਡੀਅਨ ਸਿੱਖ ਬਣੇ ਹਨ। ਇਸ ਮੌਕੇ ਸਰੀ ਸਿਟੀ ਦੇ ਮੇਅਰ ਬਰਿੰਡਾ ਲੋਕ ਨੇ ਕਿਹਾ ਕਿ ਅਜੈਪਾਲ ਸਿੰਘ ਧਾਲੀਵਾਲ ਦਾ ਅਟੱਲ ਹੌਸਲਾ, ਦ੍ਰਿੜ੍ਹ ਇਰਾਦਾ ਅਤੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਕੀਤੀ ਅਥਾਹ ਮਿਹਨਤ ਸਮੁੱਚੇ ਭਾਈਚਾਰੇ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਦੀ ਇਹ ਉਪਲਬਧੀ ਨਾ ਸਿਰਫ਼ ਸਰੀ ਸ਼ਹਿਰ, ਸਗੋਂ ਪੂਰੇ ਕੈਨੇਡਾ ਅਤੇ ਸਿੱਖ ਭਾਈਚਾਰੇ ਲਈ ਮਾਣ ਵਾਲਾ ਪਲ ਹੈ।

ਸਰੀ ਸਿਟੀ ਕੌਂਸਲ ਨੇ ਅਜੈਪਾਲ ਸਿੰਘ ਧਾਲੀਵਾਲ ਨੂੰ ਇਸ ਵਿਲੱਖਣ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਵਿਸ਼ਵ ਪੱਧਰ ’ਤੇ ਸਰੀ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਪ੍ਰੇਰਣਾਦਾਇਕ ਮਿਸਾਲ ਕਾਇਮ ਕੀਤੀ ਹੈ। ਇਸ ਮੌਕੇ ਹਰਮੀਤ ਸਿੰਘ ਖੁੱਡੀਆਂ , ਬਖਸ਼ੀਸ਼ ਸਿੰਘ ਜੀਰਾ, ਬਲਜਿੰਦਰ ਸਿੰਘ ਸੰਘਾ, ਲਾਲੀ ਸਿੱਧੂ, ਅਵਤਾਰ ਸਿੰਘ ਗਿੱਲ, ਕਰਤਾਰ ਸਿੰਘ ਢਿੱਲੋ, ਹੈਰੀ ਕੂੰਨਰ, ਹਰਪ੍ਰੀਤ ਸਿੰਘ ਧਾਲੀਵਾਲ, ਮਨਜੀਤ ਸਿੰਘ ਮਾਂਗਟ, ਅਮਨ ਬਰਾੜ ਤੋਂ ਇਲਾਵਾ ਉਹਨਾਂ ਦੇ ਕਰੀਬੀ ਦੋਸਤ ਵੀ ਹਾਜ਼ਰ ਹੋਏ ੍ਟ

Sardar Ji Academy

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Good Deal Motors
Navneet Sharma
Apna Customs
Jorawar Construction
Sardar Ji Academy
Naiya Gill Law