·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਬੀ ਸੀ

ਨੌਰਥ ਕਾਉਵਿਚਨ ਵਿੱਚ ਬਿਊਟੀ ਸੈਲੂਨ ਨੂੰ ਬਣਾਇਆ ਗਿਆ ਨਿਸ਼ਾਨਾ: ਚੋਰਾਂ ਨੇ ਨਕਦੀ ਕੀਤੀ ਚੋਰੀ

ਨੌਰਥ ਕਾਉਵਿਚਨ/ਡੰਕਨ: ਸਥਾਨਕ ਇਲਾਕੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਬੀਤੇ ਸ਼ਨੀਵਾਰ, 25 ਜੁਲਾਈ 2026 ਨੂੰ ਸਵੇਰੇ ਕਰੀਬ 5:27 ਵਜੇ, ਫਸਟ ਸਟਰੀਟ ’ਤੇ ਸਥਿਤ ’ਬਲੂਮ ਬਿਊਟੀ ਸੈਲੂਨ’ ਵਿਖੇ ਚੋਰੀ ਦੀ ਘਟਨਾ ਵਾਪਰੀ। ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ, ਘਟਨਾ ਵਾਲੇ ਦਿਨ ਸੈਲੂਨ ਦਾ ਅਲਾਰਮ ਵੱਜਣ ’ਤੇ ਨੌਰਥ ਕਾਉਵਿਚਨ/ਡੰਕਨ ਆਰ.ਸੀ.ਐੱਮ.ਪੀ. ਦੀ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਨੇ ਦੇਖਿਆ ਕਿ ਦਰਵਾਜ਼ੇ ਦਾ ਜਿੰਦਰਾ ਟੁੱਟਿਆ ਹੋਇਆ ਸੀ। ਸੀਸੀਟੀਵੀ  ਕੈਮਰਿਆਂ ਦੀ ਫੁਟੇਜ ਖੰਗਾਲਣ ਤੋਂ ਬਾਅਦ ਪਤਾ ਲੱਗਾ ਕਿ ਦੋ ਸ਼ੱਕੀ ਵਿਅਕਤੀ ਸੈਲੂਨ ਦਾ ਅੱਗਲਾ ਦਰਵਾਜ਼ਾ ਤੋੜ ਕੇ ਅੰਦਰ ਦਾਖ? ਹੋਏ ਅਤੇ ਕੈਸ਼ ਰਜਿਸਟਰ ਵਿੱਚ ਪਈ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਪੁਲਿਸ ਵੱਲੋਂ ਦੋਵਾਂ ਸ਼ੱਕੀਆਂ ਦਾ ਹੁਲੀਆ ਜਨਤਕ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ:

ਸ਼ੱਕੀ ਨੰਬਰ 1: ਪਤਲਾ ਸਰੀਰ, ਨੀਲੇ ਰੰਗ ਦੀ ਹੂਡੀ, ਰਿਫਲੈਕਟਰ ਵਾਲੇ ਕਾਲੇ ਜੁੱਤੇ, ਸਲੇਟੀ ਰੰਗ ਦੀ ਪੈਂਟ, ਸਟਰੈਪਸ ’ਤੇ ਰਿਫਲੈਕਟਰਾਂ ਵਾਲਾ ਕਾਲਾ ਬੈਕਪੈਕ
ਸ਼ੱਕੀ ਨੰਬਰ 2: ਦਰਮਿਆਨਾ ਸਰੀਰ, ਸਲੇਟੀ ਰੰਗ ਦੀ ਹੂਡੀ, ਲਾਲ ਰੰਗ ਦੇ ਜੁੱਤੇ, ਕਾਲੀ ਖੁੱਲ੍ਹੀ ਪੈਂਟ, ਕਾਲਾ ਬੈਕਪੈਕ, ਹੱਥਾਂ ਵਿੱਚ ਨੀਲੇ ਰੰਗ ਦੇ ਦਸਤਾਨੇ ਪਾਏ ਹੋਏ ਸਨ
ਪੁਲਿਸ ਦੀ ਜਨਤਕ ਅਪੀਲ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਇਸ ਚੋਰੀ ਜਾਂ ਇਨ੍ਹਾਂ ਸ਼ੱਕੀ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਉਹ ਤੁਰੰਤ ਨੌਰਥ ਕਾਉਵਿਚਨ/ਡੰਕਨ ਆਰ.ਸੀ.ਐੱਮ.ਪੀ. ਨਾਲ ਉਨ੍ਹਾਂ ਦੇ ਨੰਬਰ 250-748-5522 ’ਤੇ ਸੰਪਰਕ ਕਰਨ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Good Deal Motors
Navneet Sharma
Apna Customs
Jorawar Construction
Sardar Ji Academy
Naiya Gill Law