—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਕੈਨੇਡਾ

ਹਾਈਵੇਅ 16 ’ਤੇ ਤੇਲ ਚੋਰੀ ਤੋਂ ਬਾਅਦ ਭਿਆਨਕ ਟੱਕਰ

ਪਿੱਛਾ ਕਰ ਰਹੇ ਗਵਾਹ ਦੀ ਗੱਡੀ ’ਚ ਮਾਰੀ ਟੱਕਰ, ਜੰਗਲ ’ਚੋਂ 4 ਮੁਲਜ਼ਮ ਗ੍ਰਿਫ਼ਤਾਰ

ਮੈਕਬ੍ਰਾਈਡ (ਕੈਨੇਡਾ): ਬ੍ਰਿਟਿਸ਼ ਕੋਲੰਬੀਆ ਦੇ ਮੈਕਬ੍ਰਾਈਡ ਇਲਾਕੇ ਵਿੱਚ ਹਾਈਵੇਅ 16 ’ਤੇ ਇੱਕ ਫ਼ਿਲਮੀ ਅੰਦਾਜ਼ ਵਰਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਭਾਰੀ ਮਸ਼ੀਨਰੀ ਵਿੱਚੋਂ ਤੇਲ ਅਤੇ ਬੈਟਰੀਆਂ ਚੋਰੀ ਕਰਨ ਤੋਂ ਬਾਅਦ ਭੱਜ ਰਹੇ ਮੁਲਜ਼ਮਾਂ ਨੇ ਉਨ੍ਹਾਂ ਦਾ ਪਿੱਛਾ ਕਰ ਰਹੇ ਇੱਕ ਚਸ਼ਮਦੀਦ ਗਵਾਹ ਦੀ ਗੱਡੀ ਵਿੱਚ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਤੋਂ ਬਾਅਦ ਹਾਈਵੇਅ ਨੂੰ ਕੁਝ ਸਮੇਂ ਲਈ ਪੂਰੀ ਤਰ੍ਹਾਂ ਬੰਦ ਕਰਨਾ ਪਿਆ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਜੰਗਲ ਵਿੱਚੋਂ ਚਾਰੋਂ ਸ਼ੱਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਭਾਰੀ ਮਸ਼ੀਨਰੀ ’ਚੋਂ ਚੋਰੀ ਕਰਕੇ ਭੱਜੇ ਸਨ ਮੁਲਜ਼ਮ
ਮੈਕਬ੍ਰਾਈਡ ਆਰਸੀਐਮਪੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਇਹ ਸਾਰਾ ਮਾਮਲਾ 4 ਜੁਲਾਈ 2026 ਨੂੰ ਸ਼ਾਮ ਲਗਭਗ 5:15 ਵਜੇ ਸ਼ੁਰੂ ਹੋਇਆ। ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਗੋਟ ਰਿਵਰ ਪਿਟ ਰੋਡ ਅਤੇ ਹਾਈਵੇਅ 16 ਦੇ ਨੇੜੇ ਇੱਕ ਪੇਂਡੂ ਖੇਤਰ ਵਿੱਚ ਖੜ੍ਹੇ ਭਾਰੀ ਉਪਕਰਣਾਂ ਵਿੱਚੋਂ ਬਾਲਣ (ਤੇਲ) ਅਤੇ ਬੈਟਰੀਆਂ ਚੋਰੀ ਕਰ ਲਈਆਂ ਗਈਆਂ ਹਨ।
ਗਵਾਹ ਨੇ ਕੀਤਾ ਪਿੱਛਾ, ਤਾਂ ਮੁਲਜ਼ਮਾਂ ਨੇ ਮਾਰੀ ਟੱਕਰ
ਇਸ ਚੋਰੀ ਨੂੰ ਹੁੰਦੇ ਹੋਏ ਇੱਕ ਸਥਾਨਕ ਵਿਅਕਤੀ ਨੇ ਦੇਖ ਲਿਆ। ਉਹ ਇੱਕ ਜ਼ਿੰਮੇਵਾਰ ਗਵਾਹ ਵਜੋਂ ਮੁਲਜ਼ਮਾਂ ਦੀ ਗੱਡੀ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਆਪਣੇ ਵਾਹਨ ’ਤੇ ਉਨ੍ਹਾਂ ਦਾ ਪਿੱਛਾ ਕਰਨ ਲੱਗਾ। ਪਰ ਸ਼ੱਕੀ ਮੁਲਜ਼ਮਾਂ ਨੇ ਪੁਲਿਸ ਜਾਂ ਫੜੇ ਜਾਣ ਦੇ ਡਰੋਂ ਜਿਵੇਂ ਹੀ ਗੋਟ ਰਿਵਰ ਪਿਟ ਰੋਡ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਆਪਣੀ ਗੱਡੀ ਸਿੱਧੀ ਉਸ ਗਵਾਹ ਦੀ ਕਾਰ ਵਿੱਚ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੁਲਜ਼ਮਾਂ ਦੀ ਗੱਡੀ ਆਪਣਾ ਸੰਤੁਲਨ ਖੋਹ ਬੈਠੀ ਅਤੇ ਹਾਈਵੇਅ ਦੇ ਕਿਨਾਰੇ ਬਣੇ ਇੱਕ ਡੂੰਘੇ ਖੱਡੇਵਿੱਚ ਜਾ ਡਿੱਗੀ। ਹਾਦਸਾ ਹੁੰਦੇ ਹੀ ਗੱਡੀ ਵਿੱਚ ਸਵਾਰ ਚਾਰੋਂ ਮੁਲਜ਼ਮ ਆਪਣੀ ਗੱਡੀ ਉੱਥੇ ਹੀ ਛੱਡ ਕੇ ਪੈਦਲ ਹੀ ਨੇੜਲੇ ਸੰਘਣੇ ਜੰਗਲ ਵੱਲ ਭੱਜ ਗਏ।
ਪੁਲਿਸ ਡੌਗ ਸਰਵਿਸ ਅਤੇ ਕਮਾਂਡੋਜ਼ ਨੇ ਜੰਗਲ ’ਚੋਂ ਦਬੋਚੇ ਮੁਲਜ਼ਮ
ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਰਸੀਐਮਪੀ ਦੇ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚੇ। ਮੁਲਜ਼ਮਾਂ ਦੀ ਭਾਲ ਲਈ ’ਪੁਲਿਸ ਡੌਗ ਸਰਵਿਸ’ ਯਾਨੀ ਖੋਜੀ ਕੁੱਤਿਆਂ ਅਤੇ ’ਐਮਰਜੈਂਸੀ ਰਿਸਪਾਂਸ ਟੀਮ’ (5R“ – ਵਿਸ਼ੇਸ਼ ਕਮਾਂਡੋ ਫੋਰਸ) ਨੂੰ ਸੱਦਿਆ ਗਿਆ। ਟੀਮਾਂ ਨੇ ਪੂਰੇ ਜੰਗਲੀ ਇਲਾਕੇ ਨੂੰ ਘੇਰ ਕੇ ਸਰਚ ਆਪ੍ਰੇਸ਼ਨ ਚਲਾਇਆ। ਕੁਝ ਹੀ ਸਮੇਂ ਵਿੱਚ ਪੁਲਿਸ ਨੇ ਤਿੰਨ ਸ਼ੱਕੀ ਮੁਲਜ਼ਮਾਂ ਨੂੰ ਜੰਗਲ ਵਿੱਚੋਂ ਲੱਭ ਕੇ ਗ੍ਰਿਫ਼ਤਾਰ ਕਰ ਲਿਆ। ਜਦਕਿ ਚੌਥਾ ਮੁਲਜ਼ਮ ਜੰਗਲ ਦੇ ਕਾਫ਼ੀ ਅੰਦਰ ਲੁਕਿਆ ਹੋਇਆ ਸੀ, ਜਿਸ ਨੂੰ ਪੁਲਿਸ ਦੇ ਖੋਜੀ ਕੁੱਤੇ ਨੇ ਸੁੰਘਦੇ ਹੋਏ ਅਖੀਰ ਲੱਭ ਲਿਆ ਅਤੇ ਕਾਬੂ ਕਰ ਲਿਆ।
ਦੋ ਜਣੇ ਜ਼ਖਮੀ, ਹਾਈਵੇਅ ਰਿਹਾ ਬੰਦ
ਇਸ ਹਾਦਸੇ ਅਤੇ ਭੱਜ-ਦੌੜ ਦੌਰਾਨ ਦੋ ਵਿਅਕਤੀਆਂ ਨੂੰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਤੁਰੰਤ ਮੌਕੇ ’ਤੇ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਗਈ। ਐਮਰਜੈਂਸੀ ਸੇਵਾਵਾਂ ਦੇ ਪਹੁੰਚਣ ਅਤੇ ਪੁਲਿਸ ਜਾਂਚ ਦੇ ਚੱਲਦਿਆਂ ਹਾਈਵੇਅ 16 ਨੂੰ ਕੁਝ ਸਮੇਂ ਲਈ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ ਸੀ, ਜਿਸ ਨੂੰ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੁਣ ਦੁਬਾਰਾ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ।
ਜਾਂਚ ਜਾਰੀ, ਮੁਲਜ਼ਮ ਫਿਲਹਾਲ ਰਿਹਾਅ
ਪੁਲਿਸ ਨੇ ਦੱਸਿਆ ਕਿ ਚਾਰੋਂ ਸ਼ੱਕੀ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ, ਫਿਲਹਾਲ ਅਗਲੀ ਜਾਂਚ ਪੈਂਡਿੰਗ ( ਹੋਣ ਤੱਕ ਰਿਹਾਅ ਕਰ ਦਿੱਤਾ ਗਿਆ ਹੈ। ਮੈਕਬ੍ਰਾਈਡ ਆਰਸੀਐਮਪੀ ਵੱਲੋਂ ਚੋਰੀ ਅਤੇ ਸੜਕ ਹਾਦਸੇ ਦੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਘਟਨਾ ਬਾਰੇ ਕੋਈ ਜਾਣਕਾਰੀ ਜਾਂ ਡੈਸ਼ਕੈਮ ਫੁਟੇਜ ਹੋਵੇ, ਤਾਂ ਉਹ ਤੁਰੰਤ ਮੈਕਬ੍ਰਾਈਡ ਆਰਸੀਐਮਪੀ ਡਿਟੈਚਮੈਂਟ ਨਾਲ ਸੰਪਰਕ ਕਰੇ।

Good Deal Motors

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Sardar Ji Academy
Good Deal Motors
Apna Customs
Navneet Sharma