—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਬੀ ਸੀ

ਲੈਂਗਲੀ ਵਿੱਚ ਭਿਆਨਕ ਸੜਕ ਹਾਦਸਾਐਸਯੂਵੀ ਅਤੇ ਕਮਰਸ਼ੀਅਲ ਟਰੱਕ ਦੀ ਟੱਕਰ ’ਚ ਦੋ ਵਿਅਕਤੀਆਂ ਦੀ ਮੌਤ

ਲੈਂਗਲੀ (ਬ੍ਰਿਟਿਸ਼ ਕੋਲੰਬੀਆ): ਬ੍ਰਿਟਿਸ਼ ਕੋਲੰਬੀਆ ਦੇ ਲੈਂਗਲੀ ਇਲਾਕੇ ਵਿੱਚ ਮੰਗਲਵਾਰ ਦੇਰ ਰਾਤ ਇੱਕ ਦਿਲ ਦਹਿਲਾ ਦੇਣ ਵਾਲੇ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ 4 ਅਗਸਤ 2026 ਨੂੰ ਰਾਤ ਕਰੀਬ 10:49 ਵਜੇ 256ਵੀਂ ਸਟ?ਰੀਟ ਅਤੇ 16ਵੀਂ ਐਵੇਨਿਊ ਦੇ ਚੌਰਾਹੇ ’ਤੇ ਵਾਪਰਿਆ, ਜਿੱਥੇ ਇੱਕ ਸਪੋਰਟ ਯੂਟਿਲਿਟੀ ਵਾਹਨ ਅਤੇ ਇੱਕ ਕਮਰਸ਼ੀਅਲ ਟਰੱਕ ਆਪਸ ਵਿੱਚ ਜ਼ੋਰਦਾਰ ਟੱਕਰਾ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਲੈਂਗਲੀ ਆਰਸੀਐਮਪੀ ਟਾਊਨਸ਼ਿਪ ਆਫ਼ ਲੈਂਗਲੀ ਫਾਇਰ ਡਿਪਾਰਟਮੈਂਟ ਅਤੇ ਬ੍ਰਿਟਿਸ਼ ਕੋਲੰਬੀਆ ਐਂਬੂਲੈਂਸ ਸਰਵਿਸ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤਾ। ਐਮਰਜੈਂਸੀ ਕਰਮਚਾਰੀਆਂ ਨੇ ਜ਼ਖ਼ਮੀਆਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਹਾਦਸਾ ਇੰਨਾ ਗੰਭੀਰ ਸੀ ਕਿ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਜ਼ਖ਼ਮੀ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਲੈਂਗਲੀ ਆਰਸੀਐਮਪੀ ਦੇ ਸਰਜੰਟ ਜ਼ਾਇਨਲ ਸ਼ਰੂਮ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਹਾਦਸਾ ਹੈ ਜਿਸ ਵਿੱਚ ਦੋ ਜਾਨਾਂ ਚਲੀਆਂ ਗਈਆਂ। ਉਨ੍ਹਾਂ ਦੱਸਿਆ ਕਿ ਜਾਂਚ ਅਧਿਕਾਰੀ ਇਸ ਗੱਲ ਦੀ ਵਿਸਥਾਰ ਨਾਲ ਜਾਂਚ ਕਰ ਰਹੇ ਹਨ ਕਿ ਹਾਦਸਾ ਕਿਹੜੇ ਕਾਰਨਾਂ ਕਰਕੇ ਵਾਪਰਿਆ। ਇਸ ਵੇਲੇ ਹਾਦਸੇ ਦੇ ਅਸਲ ਕਾਰਨਾਂ ਬਾਰੇ ਕੋਈ ਅੰਤਿਮ ਨਤੀਜਾ ਸਾਹਮਣੇ ਨਹੀਂ ਆਇਆ। ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਲੋਅਰ ਮੇਨਲੈਂਡ ਇੰਟੀਗ੍ਰੇਟਿਡ ਕੋਲੀਜ਼ਨ ਐਨਾਲਿਸਿਸ ਐਂਡ ਰੀਕੰਸਟਰਕਸ਼ਨ ਸਰਵਿਸ ਦੀ ਵਿਸ਼ੇਸ਼ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਮਾਹਿਰਾਂ ਨੇ ਘਟਨਾ ਸਥਾਨ ਦਾ ਬਰੀਕੀ ਨਾਲ ਮੁਆਇਨਾ ਕੀਤਾ ਅਤੇ ਹਾਦਸੇ ਦੇ ਕਾਰਨਾਂ ਦੀ ਪੜਤਾਲ ਲਈ ਸਬੂਤ ਇਕੱਠੇ ਕੀਤੇ। ਜਾਂਚ ਦੌਰਾਨ 256ਵੀਂ ਸਟ?ਰੀਟ ਅਤੇ 16ਵੀਂ ਐਵੇਨਿਊ ਦੇ ਆਲੇ-ਦੁਆਲੇ ਦੀਆਂ ਸੜਕਾਂ ਨੂੰ ਪੂਰੀ ਰਾਤ ਲਈ ਬੰਦ ਰੱਖਿਆ ਗਿਆ, ਜਿਸ ਕਾਰਨ ਇਲਾਕੇ ਵਿੱਚ ਟ?ਰੈਫਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਜਾਂਚ ਪੂਰੀ ਹੋਣ ਤੋਂ ਬਾਅਦ ਸਾਰੀਆਂ ਸੜਕਾਂ ਨੂੰ ਮੁੜ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਆਰਸੀਐਮਪੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵਿਅਕਤੀ ਹਾਦਸੇ ਦੇ ਸਮੇਂ ਉਸ ਇਲਾਕੇ ਵਿੱਚ ਮੌਜੂਦ ਸੀ ਜਾਂ ਕਿਸੇ ਵਾਹਨ ਦੇ ਡੈਸ਼ ਕੈਮਰੇ ਵਿੱਚ ਇਸ ਘਟਨਾ ਦੀ ਵੀਡੀਓ ਰਿਕਾਰਡ ਹੋਈ ਹੈ ਤਾਂ ਉਹ ਜਾਂਚ ਵਿੱਚ ਸਹਿਯੋਗ ਦੇਣ ਲਈ ਅੱਗੇ ਆਵੇ। ਪੁਲਿਸ ਨੇ ਕਿਹਾ ਹੈ ਕਿ ਕਿਸੇ ਵੀ ਛੋਟੀ ਤੋਂ ਛੋਟੀ ਜਾਣਕਾਰੀ ਨਾਲ ਵੀ ਜਾਂਚ ਵਿੱਚ ਮਹੱਤਵਪੂਰਨ ਮਦਦ ਮਿਲ ਸਕਦੀ ਹੈ। ਗਵਾਹ ਜਾਂ ਡੈਸ਼ ਕੈਮਰਾ ਫੁਟੇਜ ਰੱਖਣ ਵਾਲੇ ਵਿਅਕਤੀ ਲੈਂਗਲੀ ਆਰਸੀਐਮਪੀ ਨਾਲ 604-532-3200 ’ਤੇ ਸੰਪਰਕ ਕਰ ਸਕਦੇ ਹਨ ਅਤੇ ਫਾਈਲ ਨੰਬਰ 2026-24651 ਦਾ ਹਵਾਲਾ ਦੇਣ। ਪੁਲਿਸ ਵੱਲੋਂ ਮ੍ਰਿਤਕਾਂ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ ਹੈ ਅਤੇ ਜਾਂਚ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਅਤੇ ਪਰਿਵਾਰਾਂ ਨੂੰ ਸੂਚਿਤ ਕਰਨ ਤੋਂ ਬਾਅਦ ਹੀ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER