—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਬੀ ਸੀ

ਸਰੀ ਵਾਸੀਆਂ ਲਈ ਖੁਸ਼ਖਬਰੀ: ਇਸ ਪਤਝੜ 2,500 ਤੋਂ ਵੱਧ ਰੁੱਖ ਤੇ ਬੂਟੇ ਲਗਾਏ ਜਾਣਗੇ

ਸਰੀ, ਬੀ.ਸੀ. — ਸਰੀ ਸ਼ਹਿਰ ਨੂੰ ਹੋਰ ਹਰਾ-ਭਰਾ ਅਤੇ ਵਾਤਾਵਰਣ ਪੱਖੋਂ ਮਜ਼ਬੂਤ ਬਣਾਉਣ ਲਈ ਇਸ ਪਤਝੜ ਵਿੱਚ ਵੱਡੀ ਪੱਧਰ ’ਤੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਸ਼ਹਿਰ ਵੱਲੋਂ ਵਸਨੀਕਾਂ ਨੂੰ 2,500 ਤੋਂ ਵੱਧ ਦੇਸੀ ਰੁੱਖ ਅਤੇ ਬੂਟੇ ਲਗਾਉਣ ਲਈ ਸੱਦਾ ਦਿੱਤਾ ਗਿਆ ਹੈ। ਇਸ ਤਹਿਤ 26 ਸਤੰਬਰ ਤੋਂ 31 ਅਕਤੂਬਰ 2026 ਤੱਕ ਪੰਜ ਕਮਿਊਨਿਟੀ ਰੁੱਖ ਲਗਾਉਣ ਦੇ ਸਮਾਗਮ ਕਰਵਾਏ ਜਾਣਗੇ।
ਇਹ ਮੁਹਿੰਮ ਸਰੀ ਦੇ 6all ReLeaf Program ਦਾ ਹਿੱਸਾ ਹੈ, ਜਿਸ ਦੀ ਸ਼ੁਰੂਆਤ 26 ਸਤੰਬਰ ਨੂੰ National “ree 4ay ਸਮਾਗਮ ਨਾਲ ਹੋਵੇਗੀ ਅਤੇ 31 ਅਕਤੂਬਰ ਨੂੰ ਹੇਲੋਵੀਨ ਦੀ ਥੀਮ ਵਾਲੇ 8alloween in the ”rban 6orest ਸਮਾਗਮ ਨਾਲ ਸਮਾਪਤੀ ਹੋਵੇਗੀ।
ਮੇਅਰ ਬਰੈਂਡਾ ਲੌਕ ਵੱਲੋਂ ਵਸਨੀਕਾਂ ਨੂੰ ਸੱਦਾ
ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਕਮਿਊਨਿਟੀ ਰੁੱਖ ਲਗਾਉਣ ਦੇ ਸਮਾਗਮ ਵਸਨੀਕਾਂ ਨੂੰ ਕੁਦਰਤ ਨਾਲ ਜੁੜਨ ਅਤੇ ਆਪਣੇ ਇਲਾਕਿਆਂ ਵਿੱਚ ਲੰਬੇ ਸਮੇਂ ਲਈ ਸਕਾਰਾਤਮਿਕ ਬਦਲਾਅ ਲਿਆਉਣ ਦਾ ਮੌਕਾ ਦਿੰਦੇ ਹਨ।
ਉਨ੍ਹਾਂ ਦੱਸਿਆ ਕਿ 2026 ਵਿੱਚ ਸਰੀ ਨੂੰ ਲਗਾਤਾਰ ਸੱਤਵੇਂ ਸਾਲ “ree 3ity of the World ਵਜੋਂ ਮਾਨਤਾ ਮਿਲੀ ਹੈ। ਮੇਅਰ ਨੇ ਇਸ ਉਪਲਬਧੀ ਦਾ ਸਿਹਰਾ ਸ਼ਹਿਰ ਭਰ ਵਿੱਚ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਹਜ਼ਾਰਾਂ ਵਸਨੀਕਾਂ ਨੂੰ ਦਿੱਤਾ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਭਾਗੀਦਾਰੀ ਨਾਲ ਸਰੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਹੋਰ ਹਰਾ-ਭਰਾ, ਸਿਹਤਮੰਦ ਅਤੇ ਮਜ਼ਬੂਤ ਸ਼ਹਿਰ ਬਣਾਉਣ ਵਿੱਚ ਮਦਦ ਮਿਲੇਗੀ।
6all ReLeaf Program ਦੀ ਸ਼ੁਰੂਆਤ 26 ਸਤੰਬਰ ਨੂੰ 6leetwood Park ਵਿੱਚ National “ree 4ay ਸਮਾਗਮ ਨਾਲ ਹੋਵੇਗੀ। ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਣ ਵਾਲੇ ਇਸ ਸਮਾਗਮ ਵਿੱਚ ਹਰ ਉਮਰ ਦੇ ਲੋਕ ਹਿੱਸਾ ਲੈ ਸਕਣਗੇ।
ਸਮਾਗਮ ਦੌਰਾਨ ਸੰਗੀਤ, ਰੁੱਖਾਂ ਨਾਲ ਸਬੰਧਤ ਕਹਾਣੀ ਸੈਸ਼ਨ ਅਤੇ ਕੋਸਟਿਊਮ ਪਰੇਡ ਵਰਗੀਆਂ ਗਤੀਵਿਧੀਆਂ ਹੋਣਗੀਆਂ। ਇਸ ਦੌਰਾਨ 500 ਤੋਂ ਵੱਧ ਰੁੱਖ ਅਤੇ ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ।
ਹੇਲੋਵੀਨ ਮੌਕੇ ਵੀ ਹੋਵੇਗੀ ਵਿਸ਼ੇਸ਼ ਪੌਧੇਬੰਦੀ
ਰੀਲੀਫ਼ ਪ੍ਰੋਗਰਾਮ ਦਾ ਆਖਰੀ ਸਮਾਗਮ 31 ਅਕਤੂਬਰ ਨੂੰ 3layton Park ਵਿੱਚ 8alloween in the ”rban 6orest ਦੇ ਰੂਪ ਵਿੱਚ ਕਰਵਾਇਆ ਜਾਵੇਗਾ। ਇਸ ਮੌਕੇ ਦੇਸੀ ਰੁੱਖਾਂ ਅਤੇ ਬੂਟਿਆਂ ਦੀ ਵਿਸ਼ੇਸ਼ ਥੀਮ ਵਾਲੀ ਪੌਧੇਬੰਦੀ ਕੀਤੀ ਜਾਵੇਗੀ।
ਸ਼ਹਿਰ ਅਨੁਸਾਰ ਇਹ ਪੌਧੇਬੰਦੀ ਚਮਗਿੱਦੜਾਂ, ਉੱਲੂਆਂ ਅਤੇ ਹੋਰ ਜੰਗਲੀ ਜੀਵਾਂ ਲਈ ਕੁਦਰਤੀ ਆਵਾਸ ਤਿਆਰ ਕਰਨ ਵਿੱਚ ਵੀ ਸਹਾਇਕ ਹੋਵੇਗੀ। ਲੋਕਾਂ ਨੂੰ ਕੋਸਟਿਊਮ ਪਹਿਨ ਕੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਅਤੇ ਹੇਲੋਵੀਨ ਨਾਲ ਸਬੰਧਤ ਮਨੋਰੰਜਨ ਦਾ ਆਨੰਦ ਲੈਣ ਲਈ ਉਤਸ਼ਾਹਿਤ ਕੀਤਾ ਗਿਆ ਹੈ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER