ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਦੀ ਕੰਬਾਈਨਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਗ਼ੈਰ-ਕਾਨੂੰਨੀ ਹਥਿਆਰ ਐਨਫੋਰਸਮੈਂਟ ਟੀਮ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸਿੰਥੈਟਿਕ ਨਸ਼ਿਆਂ ਤਿਆਰ ਕਰਨ ਵਾਲੀ ਗੁਪਤ ਲੈਬ ਦਾ ਪਰਦਾਫਾਸ਼ ਕੀਤਾ ਹੈ ਅਤੇ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚਕਰਤਾਵਾਂ ਨੇ ਪਤਾ ਲਾਇਆ ਹੈ ਕਿ ਇਹ ਲੈਬ ਅਜੇ ਤਿਆਰੀ ਅਧੀਨ ਸੀ, ਪਰ ਪੂਰੀ ਤਰ੍ਹਾਂ ਤਿਆਰ ਹੋਣ ਤੋਂ ਬਾਅਦ ਇੱਥੇ ਫੈਂਟਾਨਿਲ , ਮੈਥਾਮਫੇਟਾਮਿਨ, ਐਮ.ਡੀ.ਐਮ.ਏ.ਅਤੇ ਜੀ.ਐਚ.ਬੀ.ਵਰਗੇ ਖ਼ਤਰਨਾਕ ਨਸ਼ੇ ਵੱਡੇ ਪੱਧਰ ’ਤੇ ਤਿਆਰ ਕੀਤੇ ਜਾਣੇ ਸਨ।
ਇਸ ਮਾਮਲੇ ਦੀ ਜਾਂਚ ਫਰਵਰੀ 2026 ਵਿੱਚ ਸ਼ੁਰੂ ਹੋਈ ਸੀ, ਜਦੋਂ 965“ ਨੂੰ ਇੱਕ ਅਜਿਹੇ ਸ਼ਖ਼ਸ ਬਾਰੇ ਪਤਾ ਲੱਗਾ ਜੋ ਹਥਿਆਰਾਂ ਦੀ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਵਿੱਚ ਸ਼ਾਮਲ ਸੀ। 21 ਮਈ 2026 ਨੂੰ, ਜਾਂਚਕਰਤਾਵਾਂ ਨੇ ਐਬਟਸਫੋਰਡ, ਸਰਪ੍ਰੀ ਅਤੇ ਐਂਡਰਬੀ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਗੁਪਤ ਲੈਬ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ ਭਾਰੀ ਮਾਤਰਾ ਵਿੱਚ ਹਥਿਆਰ, ਵਿਸਫੋਟਕ, ਨਸ਼ੀਲੇ ਪਦਾਰਥ ਅਤੇ ਅਪਰਾਧ ਰਾਹੀਂ ਬਣਾਈ ਗਈ ਜਾਇਦਾਦ ਬਰਾਮਦ ਕੀਤੀ ਗਈ।
ਪੁਲਿਸ ਨੇ ਛਾਪੇਮਾਰੀ ਦੌਰਾਨ 44 ਹਥਿਆਰ ਬਰਾਮਦ ਕੀਤੇ, ਜਿਨ੍ਹਾਂ ਵਿੱਚ ਪ੍ਰਾਈਵੇਟ ਤੌਰ ’ਤੇ ਬਣਾਏ ਗਏ ਹਥਿਆਰ ਅਤੇ ਪਾਬੰਦੀਸ਼ੁਦਾ ਹਥਿਆਰ ਸ਼ਾਮਲ ਹਨ। ਪਾਬੰਦੀਸ਼ੁਦਾ ਉਪਕਰਣ: 11 ਸਪ੍ਰੈੱਸਰ ਅਤੇ ਕਈ ਓਵਰ-ਕੈਪੈਸਟੀ ਕਾਰਤੂਸ ਮੈਗਜ਼ੀਨ। 65 ਟਿਊਬਾਂ ਇਮਲਸ਼ਨ ਵਿਸਫੋਟਕ, ਭਾਰੀ ਮਾਤਰਾ ਵਿੱਚ ਗੋਲਾ-ਬਾਰੂਦ ਜ਼ਬਤ ਕੀਤੀਆਂ।
ਇਸ ਤੋਂ ਇਲਾਵਾ ਫੈਂਟਾਨਿਲ, ਮੈਥਾਮਫੇਟਾਮਿਨ, ਐਮ.ਡੀ.ਐਮ.ਏ. ਅਤੇ ਜੀ.ਐਚ.ਬੀ. ਬਣਾਉਣ ਵਾਲੀ ਅਤਿ-ਆਧੁਨਿਕ ਅਧੂਰੀ ਲੈਬ, ਲਗਭਗ 2 ਕਿਲੋਗ੍ਰਾਮ ਫੈਂਟਾਨਿਲ, ਲਗਭਗ 2 ਕਿਲੋਗ੍ਰਾਮ ਮੈਥਾਮਫੇਟਾਮਿਨ, ਲਗਭਗ 64 ਲੀਟਰ ਜੀ.ਐਚ.ਬੀ., ਕੋਕੀਨ, ਕ੍ਰੈਕ ਕੋਕੀਨ, ਹੈਰੋਇਨ, ਆਕਸੀਕੋਡੋਨ, ਬੈਂਜ਼ੋਡਿਆਜ਼ੇਪੀਨਸ, ਸਿਲੋਸਾਈਬਿਨ, ਕੈਨਾਬਿਸ ਉਤਪਾਦ ਅਤੇ ਹੋਰ ਕੰਟਰੋਲ ਕੀਤੇ ਨਸ਼ੇ, ਨਸ਼ੇ ਬਣਾਉਣ ਵਾਲੇ ਕੱਚੇ ਪਦਾਰਥ , ਪੈਕਿੰਗ ਸਮੱਗਰੀ ਅਤੇ ਤਸਕਰੀ ਦੇ ਹਿਸਾਬ-ਕਿਤਾਬ ਵਾਲੇ ਲੇਜਰ, 315 ਕੈਨਾਬਿਸ (ਭੰਗ) ਦੇ ਪੌਦੇ ਵੀ ਬਰਾਮਦ ਕੀਤੇ।
ਇਸ ਜਾਂਚ ਦੌਰਾਨ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਫਿਲਹਾਲ ਅੱਗੇ ਦੀ ਜਾਂਚ ਲਈ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਉਨ੍ਹਾਂ ਵਿਰੁੱਧ ਦੋਸ਼ ਆਇਦ ਕੀਤੇ ਜਾਣ ਦੀ ਉਮੀਦ ਹੈ।
36S5”-23 ਦੀ ਮੀਡੀਆ ਸਬੰਧ ਅਧਿਕਾਰੀ ਸਨਜੀਤ ਕੇ. ਸੰਘਾ ਨੇ ਕਿਹਾ ਅਪਰਾਧੀ ਗਰੁੱਪ ਆਪਣੇ ਤਰੀਕੇ ਬਦਲ ਰਹੇ ਹਨ ਅਤੇ ਆਪਣੇ ਅਪਰਾਧਿਕ ਸਾਮਰਾਜ ਨੂੰ ਬਚਾਉਣ ਲਈ ਖ਼ਤਰਨਾਕ ਨਸ਼ੇ ਤਿਆਰ ਕਰਕੇ ਗ਼ੈਰ-ਕਾਨੂੰਨੀ ਹਥਿਆਰ ਇਕੱਠੇ ਕਰ ਰਹੇ ਹਨ। ਇਸ ਅਤਿ-ਆਧੁਨਿਕ ਲੈਬ ਅਤੇ ਹਥਿਆਰਾਂ ਨੂੰ ਫੜ ਕੇ ਸਾਡੀ ਟੀਮ ਨੇ ਸਮਾਜ ਵਿੱਚ ਵੱਡਾ ਨੁਕਸਾਨ ਪਹੁੰਚਾਉਣ ਵਾਲੇ ਸੰਗਠਿਤ ਅਪਰਾਧ ਨੂੰ ਕਰਾਰਾ ਝਟਕਾ ਦਿੱਤਾ ਹੈ। ਇਸ ਛਾਪੇਮਾਰੀ ਅਤੇ ਸਫਲ ਕਾਰਵਾਈ ਵਿੱਚ ਆਰ.ਸੀ.ਐੱਮ.ਪੀ. ਦੀਆਂ ਵੱਖ-ਵੱਖ ਟੀਮਾਂ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਸਥਾਨਕ ਪੁਲਿਸ ਵਿਭਾਗਾਂ ਨੇ ਅਹਿਮ ਸਹਿਯੋਗ ਦਿੱਤਾ ਹੈ।
ਸਰੀ ਬੀ ਸੀ
ਬ੍ਰਿਟਿਸ਼ ਕੋਲੰਬੀਆ ਵਿੱਚ ਵੱਡੀ ਕਾਰਵਾਈ: ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼, ਹਥਿਆਰਾਂ ਦਾ ਜ਼ਖੀਰਾ ਬਰਾਮਦ ਅਤੇ 4 ਗ੍ਰਿਫ਼ਤਾਰ






