—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਕੈਨੇਡਾ

‘ਮਿੱਟੀ ਦੇ ਪੁੱਤ’ ਫ਼ਿਲਮ ਦੀ ਪ੍ਰੈੱਸ ਕਾਨਫਰੰਸ ਸਰੀ ਵਿੱਚ ਆਯੋਜਿਤ

ਸਰੀ, ਬੀ.ਸੀ.: ਬਹੁ-ਚਰਚਿਤ ਪੰਜਾਬੀ ਫ਼ਿਲਮ ‘ਮਿੱਟੀ ਦੇ ਪੁੱਤ’ ਦੀ ਵਿਸ਼ੇਸ਼ ਪ੍ਰੈੱਸ ਕਾਨਫਰੰਸ ਅੱਜ Bombay Banquet Hall, Surrey ਵਿਖੇ ਆਯੋਜਿਤ ਕੀਤੀ ਗਈ। ਇਸ ਮੌਕੇ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜੀਆਂ ਹਸਤੀਆਂ, ਮੀਡੀਆ ਅਦਾਰਿਆਂ ਦੇ ਨੁਮਾਇੰਦੇ ਅਤੇ ਸਰੀ ਦੀਆਂ ਹੋਰ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।

ਪ੍ਰੈੱਸ ਕਾਨਫਰੰਸ ਦੀ ਖ਼ਾਸ ਖਿੱਚ ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਦੇਵ ਖਰੌੜ ਅਤੇ ਫ਼ਿਲਮ ਦੇ ਪ੍ਰੋਡਿਊਸਰ ਇਕਬਾਲ ਚੀਮਾ ਦੀ ਮੌਜੂਦਗੀ ਰਹੀ। ਦੋਵੇਂ ਫ਼ਿਲਮ ਦੇ ਵਿਸ਼ੇਸ਼ ਪ੍ਰਚਾਰ ਦੌਰੇ ਤਹਿਤ ਭਾਰਤ ਤੋਂ ਕੈਨੇਡਾ ਪਹੁੰਚੇ ਹਨ।

ਇਸ ਮੌਕੇ ਮੀਡੀਆ ਵੱਲੋਂ ਫ਼ਿਲਮ ਦੀ ਟੀਮ ਨਾਲ ਗੱਲਬਾਤ ਕੀਤੀ ਗਈ ਅਤੇ ਫ਼ਿਲਮ ਦੀ ਕਹਾਣੀ, ਨਿਰਮਾਣ ਅਤੇ ਇਸ ਨਾਲ ਜੁੜੀਆਂ ਹੋਰ ਜਾਣਕਾਰੀਆਂ ਬਾਰੇ ਚਰਚਾ ਕੀਤੀ ਗਈ।

ਪ੍ਰੈੱਸ ਕਾਨਫਰੰਸ ਵਿੱਚ ਸਰੀ ਦੇ ਮੀਡੀਆ ਅਦਾਰਿਆਂ ਅਤੇ ਕਮਿਊਨਿਟੀ ਦੀਆਂ ਉੱਘੀਆਂ ਸ਼ਖ਼ਸੀਅਤਾਂ ਵਿੱਚ ਲਵਪ੍ਰੀਤ ਸੰਧੂ, ਜੋਤੀ ਸਹੋਤਾ, ਸਰਬਜੀਤ ਚੀਮਾ, ਪਵਨ ਜੋਸ਼ੀ, ਵਿੱਕ ਥਿੰਦ, ਬਖ਼ਸ਼ੀਸ਼ ਸਿੱਧੂ, ਦੇਵ ਢਿੱਲੋਂ ਅਤੇ ਨਵਲਪ੍ਰੀਤ ਰੰਗੀ ਸਮੇਤ ਕਈ ਹਸਤੀਆਂ ਨੇ ਹਾਜ਼ਰੀ ਭਰੀ।

Good Deal Motors

ਇਹ ਸਮਾਗਮ ਪੰਜਾਬੀ ਸਿਨੇਮਾ ਅਤੇ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਦਰਮਿਆਨ ਮਜ਼ਬੂਤ ਹੋ ਰਹੇ ਸਬੰਧਾਂ ਦੀ ਇੱਕ ਹੋਰ ਮਿਸਾਲ ਬਣਿਆ। ਪੰਜਾਬੀ ਫ਼ਿਲਮਾਂ ਲਈ ਕੈਨੇਡਾ ਇੱਕ ਮਹੱਤਵਪੂਰਨ ਦਰਸ਼ਕ ਬਾਜ਼ਾਰ ਅਤੇ ਪ੍ਰਚਾਰ ਕੇਂਦਰ ਵਜੋਂ ਲਗਾਤਾਰ ਆਪਣੀ ਮਹੱਤਤਾ ਵਧਾ ਰਿਹਾ ਹੈ।

‘ਮਿੱਟੀ ਦੇ ਪੁੱਤ’ ਨਾਲ ਜੁੜੀਆਂ ਹੋਰ ਖ਼ਬਰਾਂ, ਤਸਵੀਰਾਂ ਅਤੇ ਵਿਸ਼ੇਸ਼ ਕਵਰੇਜ ਲਈ GKM Media TV ਨਾਲ ਜੁੜੇ ਰਹੋ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Sardar Ji Academy
Good Deal Motors
Apna Customs
Navneet Sharma