·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਬੀ ਸੀ

ਬੀ.ਸੀ. ਵਿੱਚ ਸਕੂਲਾਂ ਦਾ ਨਵਾਂ ਸਾਲ ਸ਼ੁਰੂ: ਸਿੱਖਿਆ ਮੰਤਰੀ ਲੀਸਾ ਬੇਅਰ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਨਿੱਘਾ ਸਵਾਗਤ

ਵਿਕਟੋਰੀਆ– ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਦੇ K-12 ਸਕੂਲਾਂ ਵਿੱਚ ਵਿਦਿਆਰਥੀਆਂ ਦੀ ਵਾਪਸੀ ਅਤੇ ਨਵੇਂ ਸਕੂਲੀ ਸਾਲ ਦੇ ਆਗਾਜ਼ ਮੌਕੇ ਸਿੱਖਿਆ ਅਤੇ ਬਾਲ ਸੰਭਾਲ ਮੰਤਰੀ ਲੀਸਾ ਬੇਅਰ ਨੇ ਸੂਬੇ ਭਰ ਦੇ ਵਿਦਿਆਰਥੀਆਂ, ਪਰਿਵਾਰਾਂ, ਅਧਿਆਪਕਾਂ ਅਤੇ ਸਟਾਫ਼ ਨੂੰ ਦਿਲੋਂ ਵਧਾਈਆਂ ਦਿੱਤੀਆਂ ਹਨ। ਆਪਣੇ ਸੰਦੇਸ਼ ਵਿੱਚ ਮੰਤਰੀ ਨੇ ਕਿਹਾ ਕਿ ਸਕੂਲ ਅਜਿਹੀਆਂ ਸਵਾਗਤਮਈ ਥਾਵਾਂ ਹੋਣੀਆਂ ਚਾਹੀਦੀਆਂ ਹਨ ਜਿੱਥੇ ਹਰ ਬੱਚਾ ਸੁਰੱਖਿਅਤ ਮਹਿਸੂਸ ਕਰੇ ਅਤੇ ਆਪਣੀ ਪੂਰੀ ਸਮਰੱਥਾ ਤੱਕ ਪਹੁੰਚ ਸਕੇ।
ਨਵੇਂ ਅਕਾਦਮਿਕ ਸਾਲ ਨੂੰ ਹੋਰ ਬਿਹਤਰ ਬਣਾਉਣ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਸਰਕਾਰ ਵੱਲੋਂ ਕਈ ਅਹਿਮ ਕਦਮ ਚੁੱਕੇ ਗਏ ਹਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:
‘ਸਵਾਗਤਮਈ ਸਕੂਲ’ ਵੈਬਪੇਜ ਦੀ ਸ਼ੁਰੂਆਤ
ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੀ ਸਹੂਲਤ ਲਈ ਸਰਕਾਰ ਨੇ ‘ਬੀ.ਸੀ. ਦੇ ਸਵਾਗਤਮਈ ਸਕੂਲ’ (2.3.’s Welcoming Schools) ਨਾਮ ਦਾ ਇੱਕ ਨਵਾਂ ਆਨਲਾਈਨ ਵੈਬਪੇਜ ਲਾਂਚ ਕੀਤਾ ਹੈ। ਇਸ ਪਲੇਟਫਾਰਮ ਰਾਹੀਂ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਅਤੇ ਆਨਲਾਈਨ ਸੁਰੱਖਿਆ ਬਾਰੇ ਜਾਣਕਾਰੀ ਮਿਲੇਗੀ, ਜਦੋਂ ਕਿ ਅਧਿਆਪਕਾਂ ਨੂੰ ਕਲਾਸਰੂਮ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਅਤੇ ਸਿੱਖਣ ਦੇ ਸਰੋਤਾਂ ਬਾਰੇ ਮਾਰਗਦਰਸ਼ਨ ਮਿਲੇਗਾ। ਇਸ ਦੇ ਨਾਲ ਹੀ ਵਿਦਿਆਰਥੀ 5rase ਵੈੱਬਸਾਈਟ ਰਾਹੀਂ ਮਾਨਸਿਕ ਸਿਹਤ, ਸਮਾਵੇਸ਼ ਅਤੇ ਚਿੰਤਾਜਨਕ ਘਟਨਾਵਾਂ ਦੀ ਰਿਪੋਰਟ ਕਰਨ ਦੀ ਸਹੂਲਤ ਪ੍ਰਾਪਤ ਕਰ ਸਕਦੇ ਹਨ।
ਸਾਖਰਤਾ ਜਾਂਚ ਦਾ ਦਾਇਰਾ ਵਧਾ ਕੇ ਗ੍ਰੇਡ 3 ਤੱਕ ਕੀਤਾ
ਪੜ੍ਹਨ ਦੀ ਯੋਗਤਾ ਨੂੰ ਸਫਲਤਾ ਦੀ ਮਹੱਤਵਪੂਰਨ ਬੁਨਿਆਦ ਮੰਨਦਿਆਂ ਸੂਬਾ ਸਰਕਾਰ ਨੇ ਸ਼ੁਰੂਆਤੀ ਸਹਾਇਤਾ ‘ਤੇ ਜ਼ੋਰ ਦਿੱਤਾ ਹੈ। ਸਾਲ 2025 ਤੋਂ ਲੈ ਕੇ ਹੁਣ ਤੱਕ ਅਧਿਆਪਕ 36,000 ਤੋਂ ਵੱਧ ਕਿੰਡਰਗਾਰਟਨ ਵਿਦਿਆਰਥੀਆਂ ਦੀ ਸਾਖਰਤਾ ਜਾਂਚ ਕਰ ਚੁੱਕੇ ਹਨ। ਇਸ ਸਾਲ ਇਸ ਜਾਂਚ ਦਾ ਦਾਇਰਾ ਵਧਾ ਕੇ ਗ੍ਰੇਡ 3 ਤੱਕ ਕਰ ਦਿੱਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਦੇ ਬੁਨਿਆਦੀ ਹੁਨਰਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
‘ਫੀਡਿੰਗ ਫਿਊਚਰਜ਼’ ਫੰਡ ਜ਼ਰੀਏ ਮਿਡ-ਡੇ ਮੀਲ ਜਾਰੀ
ਸਕੂਲ ਭੋਜਨ ਪ੍ਰੋਗਰਾਮਾਂ ਲਈ ਬੀ.ਸੀ. ਦੇ ਇਤਿਹਾਸ ਦਾ ਸਭ ਤੋਂ ਵੱਡਾ ਨਿਵੇਸ਼ ਮੰਨਿਆ ਜਾਣ ਵਾਲਾ ‘ਫੀਡਿੰਗ ਫਿਊਚਰਜ਼’ ਫੰਡ ਸੂਬੇ ਦੇ ਲਗਭਗ 90% ਪਬਲਿਕ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਭੋਜਨ ਮੁਹੱਈਆ ਕਰਵਾ ਰਿਹਾ ਹੈ। ਇਸ ਨਾਲ ਬੱਚਿਆਂ ਨੂੰ ਪੜ੍ਹਾਈ ਦੌਰਾਨ ਭੁੱਖ ਜਾਂ ਅਗਲੇ ਭੋਜਨ ਦੀ ਚਿੰਤਾ ਤੋਂ ਮੁਕਤੀ ਮਿਲਦੀ ਹੈ।
ਸਕੂਲਾਂ ਦੁਆਲੇ ਸੁਰੱਖਿਅਤ ਦਾਇਰੇ (Protected 1ccess Zones)
ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ K-12 ਪਬਲਿਕ ਅਤੇ ਸੁਤੰਤਰ ਸਕੂਲਾਂ ਦੇ ਆਲੇ-ਦੁਆਲੇ ਸੁਰੱਖਿਅਤ ਦਾਇਰੇ ਮੁੜ ਸਥਾਪਿਤ ਕੀਤੇ ਜਾ ਰਹੇ ਹਨ। ਇਸ ਨਾਲ ਸਕੂਲ ਕੰਪਲੈਕਸਾਂ ਵਿੱਚ ਵਿਰੋਧ ਪ੍ਰਦਰਸ਼ਨਾਂ ‘ਤੇ ਰੋਕ ਲੱਗੇਗੀ ਅਤੇ ਪੜ੍ਹਾਈ ਦਾ ਮਾਹੌਲ ਸ਼ਾਂਤ ਰੱਖਿਆ ਜਾ ਸਕੇਗਾ।
ਨਸਲਵਾਦ-ਵਿਰੋਧੀ ਕਾਰਵਾਈ ਯੋਜਨਾ ਲਾਜ਼ਮੀ
ਵਿਭਿੰਨਤਾ ਭਰੇ ਸੂਬੇ ਵਿੱਚ ਵਿਤਕਰੇ ਨੂੰ ਖਤਮ ਕਰਨ ਲਈ ਸੂਬਾਈ ਨਸਲਵਾਦ-ਵਿਰੋਧੀ ਕਾਰਵਾਈ ਯੋਜਨਾ ਤਹਿਤ ਹਰ ਸਕੂਲ ਡਿਸਟ੍ਰਿਕਟ ਲਈ ਆਪਣੀ ਵੱਖਰੀ ਨਸਲਵਾਦ-ਵਿਰੋਧੀ ਯੋਜਨਾ ਅਤੇ ਆਚਰਨ ਸੰਹਿਤਾ (code-of-conduct) ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਤਾਂ ਜੋ ਹਰ ਵਿਦਿਆਰਥੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ।
ਹੁਨਰਮੰਦ ਕਿੱਤਿਆਂ ਲਈ ‘ਡੂਅਲ ਕ੍ਰੈਡਿਟ’ ਪ੍ਰੋਗਰਾਮ
ਵਿਦਿਆਰਥੀਆਂ ਨੂੰ ਸਕੂਲ ਦੇ ਪੱਧਰ ‘ਤੇ ਹੀ ਕਿੱਤਾਮੁਖੀ ਤਜਰਬਾ ਦੇਣ ਲਈ ‘ਡੂਅਲ ਕ੍ਰੈਡਿਟ’ ਪ੍ਰੋਗਰਾਮਾਂ ਦਾ ਘੇਰਾ ਵਿਸ਼ਾਲ ਕੀਤਾ ਗਿਆ ਹੈ। ਇਸ ਰਾਹੀਂ ਹਾਈ ਸਕੂਲ ਦੇ ਵਿਦਿਆਰਥੀ ਹੁਨਰਮੰਦ ਕਿੱਤਿਆਂ, ਸਿਹਤ ਸੰਭਾਲ ਅਤੇ ਬਾਲ ਸੰਭਾਲ ਜਿਹੇ ਖੇਤਰਾਂ ਵਿੱਚ ਪੋਸਟ-ਸੈਕੰਡਰੀ ਕ੍ਰੈਡਿਟ ਹਾਸਲ ਕਰ ਸਕਦੇ ਹਨ। ਅੰਤ ਵਿੱਚ, ਮੰਤਰੀ ਲੀਸਾ ਬੇਅਰ ਨੇ ਅਧਿਆਪਕਾਂ, ਸਟਾਫ਼ ਅਤੇ ਟਰੱਸਟੀਆਂ ਦੀ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਸਾਰਿਆਂ ਨੂੰ ਇੱਕ ਸਫਲ, ਫਲਦਾਇਕ ਅਤੇ ਪ੍ਰੇਰਨਾਦਾਇਕ ਸਕੂਲੀ ਸਾਲ ਦੀ ਕਾਮਨਾ ਕੀਤੀ ਹੈ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER