—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਬੀ ਸੀ

ਨਾਨਾਈਮੋ ਦੇ ਡਾਊਨਟਾਊਨ ਵਿੱਚ ਫਾਸਟ-ਫੂਡ ਰੈਸਟੋਰੈਂਟ ਬਾਹਰ ਲੱਗੀ ਅੱਗ ਮਾਮਲੇ ਵਿੱਚ ਇੱਕ ਵਿਅਕਤੀ ਗ੍ਰਿਫ਼ਤਾਰ

ਨਾਨਾਈਮੋ (ਬ੍ਰਿਟਿਸ਼ ਕੋਲੰਬੀਆ): ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਨਾਨਾਈਮੋ ਸ਼ਹਿਰ ਵਿੱਚ ਡਾਊਨਟਾਊਨ ਸਥਿਤ ਇੱਕ ਫਾਸਟ-ਫੂਡ ਰੈਸਟੋਰੈਂਟ ਦੇ ਬਾਹਰ ਮੰਗਲਵਾਰ ਤੜਕੇ ਲੱਗੀ ਅੱਗ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ 56 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਨੂੰ ਪੁਲਿਸ ਨੇ ਗੰਭੀਰ ਅਪਰਾਧ ਕਰਾਰ ਦਿੰਦਿਆਂ ਕਿਹਾ ਹੈ ਕਿ ਸਮੇਂ ਸਿਰ ਫਾਇਰ ਬਚਾਅ ਟੀਮ ਦੀ ਕਾਰਵਾਈ ਨਾ ਹੁੰਦੀ ਤਾਂ ਇਹ ਅੱਗ ਆਲੇ-ਦੁਆਲੇ ਦੀਆਂ ਇਮਾਰਤਾਂ ਅਤੇ ਲੋਕਾਂ ਦੀ ਜਾਨ ਲਈ ਵੱਡਾ ਖਤਰਾ ਬਣ ਸਕਦੀ ਸੀ।
ਪੁਲਿਸ ਮੁਤਾਬਕ ਇਹ ਅੱਗ ਮੰਗਲਵਾਰ, 4 ਅਗਸਤ 2026 ਨੂੰ ਸਵੇਰੇ ਕਰੀਬ 4 ਵਜੇ 60 ਵਿਕਟੋਰੀਆ ਕ੍ਰੈਸੈਂਟ ਸਥਿਤ ਫਾਸਟ-ਫੂਡ ਰੈਸਟੋਰੈਂਟ ਦੇ ਬਾਹਰ ਲੱਗੀ। ਘਟਨਾ ਦੀ ਸੂਚਨਾ ਮਿਲਦੇ ਹੀ ਨਾਨਾਈਮੋ ਫਾਇਰ ਰੈਸਕਿਊ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਪੁਲਿਸ ਦੇ ਪਹੁੰਚਣ ਤੱਕ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ। ਅੱਗ ਕਾਰਨ ਇਮਾਰਤ ਦੇ ਬਾਹਰੀ ਹਿੱਸੇ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਹਾਲਾਂਕਿ ਸਮੇਂ ਸਿਰ ਕਾਰਵਾਈ ਹੋਣ ਕਾਰਨ ਅੱਗ ਇਮਾਰਤ ਦੇ ਅੰਦਰ ਜਾਂ ਨੇੜਲੀਆਂ ਇਮਾਰਤਾਂ ਤੱਕ ਨਹੀਂ ਫੈਲੀ, ਜਿਸ ਨਾਲ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ।
ਘਟਨਾ ਤੋਂ ਬਾਅਦ ਜਾਂਚ ਟੀਮ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ। ਫੁਟੇਜ ਦੇ ਆਧਾਰ ’ਤੇ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਗਈ, ਜਿਸ ’ਤੇ ਅੱਗ ਲਗਾਉਣ ਦਾ ਦੋਸ਼ ਹੈ। ਪੁਲਿਸ ਨੇ ਉਸ 56 ਸਾਲਾ ਨਾਨਾਈਮੋ ਨਿਵਾਸੀ ਨੂੰ ਉਸੇ ਦਿਨ ਸਵੇਰੇ ਕਰੀਬ 11 ਵਜੇ ਬਿਨਾਂ ਕਿਸੇ ਵਿਰੋਧ ਦੇ ਗ੍ਰਿਫ਼ਤਾਰ ਕਰ ਲਿਆ।
ਗ੍ਰਿਫ਼ਤਾਰ ਵਿਅਕਤੀ ਨੂੰ ਅਦਾਲਤ ਵਿੱਚ ਨਿਆਂਇਕ ਜ਼ਮਾਨਤ ਸੁਣਵਾਈ (Judicial 2ail 8earing) ਲਈ ਪੇਸ਼ ਕੀਤੇ ਜਾਣ ਦੀ ਉਮੀਦ ਹੈ, ਜਿੱਥੇ ਉਸ ਖ਼?ਲਾਫ਼ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ’ਤੇ ਨਾਨਾਈਮੋ ਆਰਸੀਐਮਪੀ ਦੇ ਆਪਰੇਸ਼ਨ ਅਫ਼ਸਰ ਇੰਸਪੈਕਟਰ ਡੋਨੋਵਨ ਟੇਟ ਨੇ ਕਿਹਾ ਕਿ ਇਹ ਅੱਗ ਬਹੁਤ ਵੱਡੇ ਹਾਦਸੇ ਦਾ ਰੂਪ ਧਾਰ ਸਕਦੀ ਸੀ।
ਉਨ੍ਹਾਂ ਕਿਹਾ, "ਇਸ ਅੱਗ ਨਾਲ ਨਾ ਸਿਰਫ਼ ਇਮਾਰਤ ਨੂੰ ਭਾਰੀ ਨੁਕਸਾਨ ਹੋ ਸਕਦਾ ਸੀ, ਸਗੋਂ ਨੇੜਲੇ ਕਾਰੋਬਾਰਾਂ ਅਤੇ ਉੱਥੇ ਮੌਜੂਦ ਲੋਕਾਂ ਦੀ ਜਾਨ ਵੀ ਖਤਰੇ ਵਿੱਚ ਪੈ ਸਕਦੀ ਸੀ। ਨਾਨਾਈਮੋ ਫਾਇਰ ਰੈਸਕਿਊ ਦੀ ਤੁਰੰਤ ਅਤੇ ਪੇਸ਼ੇਵਰ ਕਾਰਵਾਈ ਕਾਰਨ ਅੱਗ ਨੂੰ ਫੈਲਣ ਤੋਂ ਪਹਿਲਾਂ ਹੀ ਕਾਬੂ ਕਰ ਲਿਆ ਗਿਆ। ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅਸੀਂ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਜੋ ਵੀ ਲੋਕ ਭਾਈਚਾਰੇ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦੇ ਹਨ, ਉਨ੍ਹਾਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਲਈ ਵਚਨਬੱਧ ਹਾਂ। ਇਸ ਦੌਰਾਨ ਪੁਲਿਸ ਨੇ ਜਾਂਚ ਵਿੱਚ ਇੱਕ ਮਹੱਤਵਪੂਰਨ ਗਵਾਹ ਦੀ ਭਾਲ ਵੀ ਸ਼ੁਰੂ ਕੀਤੀ ਹੈ। ਜਾਂਚਕਾਰਾਂ ਦੇ ਅਨੁਸਾਰ ਅੱਗ ਲੱਗਣ ਦੇ ਸਮੇਂ ਇੱਕ ਲਾਲ ਰੰਗ ਦੀ ਟੈਸਲਾ ਕਾਰ ਪਾਰਕਿੰਗ ਵਿੱਚ ਆਈ ਸੀ। ਕਾਰ ਚਲਾਉਣ ਵਾਲਾ ਵਿਅਕਤੀ ਆਪਣਾ ਟੇਕਆਉਟ ਖਾਣਾ ਲੈਣ ਲਈ ਰੈਸਟੋਰੈਂਟ ਵਿੱਚ ਗਿਆ ਸੀ ਅਤੇ ਬਾਅਦ ਵਿੱਚ ਉੱਥੋਂ ਚਲਾ ਗਿਆ। ਹਾਲਾਂਕਿ ਉਸ ਵਿਅਕਤੀ ਨੇ ਬਾਅਦ ਵਿੱਚ 911 ’ਤੇ ਫੋਨ ਕਰਕੇ ਘਟਨਾ ਦੀ ਸੂਚਨਾ ਦਿੱਤੀ, ਪਰ ਉਸ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ। ਪੁਲਿਸ ਦਾ ਮੰਨਣਾ ਹੈ ਕਿ ਇਹ ਵਿਅਕਤੀ ਜਾਂਚ ਲਈ ਅਹਿਮ ਜਾਣਕਾਰੀ ਦੇ ਸਕਦਾ ਹੈ। ਇਸ ਲਈ ਉਸ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਖੁਦ ਅੱਗੇ ਆ ਕੇ ਜਾਂਚ ਵਿੱਚ ਸਹਿਯੋਗ ਦੇਵੇ। ਨਾਨਾਈਮੋ ਆਰਸੀਐਮਪੀ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਅੱਗ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ, ਵੀਡੀਓ ਫੁਟੇਜ ਜਾਂ ਡੈਸ਼ਕੈਮ ਰਿਕਾਰਡਿੰਗ ਹੋਵੇ ਤਾਂ ਉਹ ਨਾਨਾਈਮੋ ਆਰਸੀਐਮਪੀ ਦੀ ਨਾਨ-ਐਮਰਜੈਂਸੀ ਲਾਈਨ 250-754-2345 ’ਤੇ ਸੰਪਰਕ ਕਰਨ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਕੱਠੇ ਕੀਤੇ ਜਾ ਰਹੇ ਸਬੂਤਾਂ ਦੇ ਆਧਾਰ ’ਤੇ ਹੋਰ ਦੋਸ਼ ਵੀ ਸ਼ਾਮਲ ਕੀਤੇ ਜਾ ਸਕਦੇ ਹਨ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Sardar Ji Academy
Good Deal Motors
Apna Customs
Navneet Sharma