·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਪੰਜਾਬ

Punjab ਪੁਲੀਸ ਵੱਲੋਂ ਆਧਾਰ ਦੀ ਵੈਧਤਾ ਨੂੰ ਲੈ ਕੇ ਅਧਿਕਾਰਤ ਬਿਆਨ ਜਾਰੀ

ਚੰਡੀਗੜ੍ਹ: ਪੰਜਾਬ ਪੁਲੀਸ ਨੇ ਆਧਾਰ ਕਾਰਡ ਦੀ ਵੈਧਤਾ ਸਬੰਧੀ ਫੈਲ ਰਹੀਆਂ ਭਰਮਜਨਕ ਖ਼ਬਰਾਂ ਅਤੇ ਅਫ਼ਵਾਹਾਂ ਨੂੰ ਲੈ ਕੇ ਮਹੱਤਵਪੂਰਨ ਸਪਸ਼ਟੀਕਰਨ ਜਾਰੀ ਕੀਤਾ ਹੈ। ਪੰਜਾਬ ਪੁਲੀਸ ਨੇ ਕਿਹਾ ਹੈ ਕਿ ਰਾਜ ਦੇ ਸਾਰੇ ਸਾਂਝ ਕੇਂਦਰਾਂ ਵਿੱਚ ਆਧਾਰ ਕਾਰਡ ਨੂੰ ਅਜੇ ਵੀ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਪਛਾਣ ਅਤੇ ਪਤੇ ਦੇ ਸਬੂਤ ਵਜੋਂ ਪੂਰੀ ਤਰ੍ਹਾਂ ਸਵੀਕਾਰ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਕੋਈ ਨਵਾਂ ਹੁਕਮ ਜਾਰੀ ਨਹੀਂ ਕੀਤਾ ਗਿਆ।

ਪੰਜਾਬ ਪੁਲੀਸ ਦੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਦੀ ਵਿਸ਼ੇਸ਼ ਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਗੱਲਾਂ ਹਕੀਕਤ ਤੋਂ ਪਰੇ ਹਨ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸਾਂਝ ਕੇਂਦਰਾਂ ਵਿੱਚ ਵੱਖ-ਵੱਖ ਪੁਲੀਸ ਸੇਵਾਵਾਂ ਲਈ ਆਧਾਰ ਕਾਰਡ ਪਹਿਲਾਂ ਵਾਂਗ ਹੀ ਇੱਕ ਵੈਧ ਦਸਤਾਵੇਜ਼ ਹੈ ਅਤੇ ਨਾਗਰਿਕਾਂ ਨੂੰ ਕਿਸੇ ਵੀ ਗਲਤ ਜਾਣਕਾਰੀ ਤੋਂ ਗੁੰਮਰਾਹ ਹੋਣ ਦੀ ਲੋੜ ਨਹੀਂ ਹੈ।

ਪੰਜਾਬ ਪੁਲੀਸ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਸਾਲ ਮਾਰਚ ਵਿੱਚ UIDAI ਵੱਲੋਂ ਪੰਜਾਬ ਪੁਲੀਸ ਨੂੰ ਸਵੈਇੱਛਕ ਆਧਾਰ ਪ੍ਰਮਾਣਿਕਤਾ (Aadhaar Authentication) ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ। ਇਹ ਪ੍ਰਮਾਣਿਕਤਾ ਸਿਰਫ਼ ਨਾਗਰਿਕ ਦੀ ਸਹਿਮਤੀ ਨਾਲ ਕੀਤੀ ਜਾਂਦੀ ਹੈ ਤਾਂ ਜੋ ਪੁਲੀਸ ਸੇਵਾਵਾਂ ਨੂੰ ਹੋਰ ਤੇਜ਼, ਪਾਰਦਰਸ਼ੀ ਅਤੇ ਸੁਰੱਖਿਅਤ ਬਣਾਇਆ ਜਾ ਸਕੇ।

ਪੁਲੀਸ ਮੁਤਾਬਕ ਆਧਾਰ ਪ੍ਰਮਾਣਿਕਤਾ ਦੀ ਸਹੂਲਤ ਕਈ ਮਹੱਤਵਪੂਰਨ ਸੇਵਾਵਾਂ ਲਈ ਉਪਲਬਧ ਹੈ। ਇਨ੍ਹਾਂ ਵਿੱਚ ਕਿਰਾਏਦਾਰ ਦੀ ਜਾਂਚ, ਪਾਸਪੋਰਟ ਤਸਦੀਕ, ਨਵੇਂ ਅਤੇ ਨਵੀਨੀਕਰਨ ਵਾਲੇ ਹਥਿਆਰ ਲਾਇਸੈਂਸਾਂ ਦੀ ਜਾਂਚ, ਕਰਮਚਾਰੀ ਅਤੇ ਘਰੇਲੂ ਸਹਾਇਕਾਂ ਦੀ ਤਸਦੀਕ, ਸਰਕਾਰੀ ਕਰਮਚਾਰੀਆਂ ਦੀ ਸਰਵਿਸ ਵੈਰੀਫਿਕੇਸ਼ਨ, ਵੀਜ਼ਾ ਲਈ ਪੁਲੀਸ ਕਲੀਅਰੈਂਸ ਸਰਟੀਫਿਕੇਟ, ਚਰਿੱਤਰ ਪ੍ਰਮਾਣ ਪੱਤਰ, ਗੁੰਮ ਹੋਈਆਂ ਵਸਤਾਂ ਦੀ ਰਿਪੋਰਟ, ਲਾਊਡਸਪੀਕਰ ਜਾਂ ਮੇਲਿਆਂ ਲਈ ਐਨਓਸੀ ਅਤੇ ਹੋਰ ਕਈ ਪੁਲੀਸ ਸੇਵਾਵਾਂ ਸ਼ਾਮਲ ਹਨ।

Navneet Sharma

ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਧਾਰ ਕਾਰਡ ਦੀ ਵੈਧਤਾ ਬਾਰੇ ਕਿਸੇ ਵੀ ਗੈਰ-ਅਧਿਕਾਰਤ ਜਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਜਾਣਕਾਰੀ ‘ਤੇ ਵਿਸ਼ਵਾਸ ਨਾ ਕਰਨ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਿਰਫ਼ ਪੰਜਾਬ ਪੁਲੀਸ ਦੇ ਅਧਿਕਾਰਤ ਸਾਂਝ ਪੋਰਟਲ ਜਾਂ ਸੰਬੰਧਿਤ ਸਰਕਾਰੀ ਸਰੋਤਾਂ ਤੋਂ ਹੀ ਪੁਸ਼ਟੀ ਕੀਤੀ ਜਾਵੇ।

ਇਸ ਦੇ ਨਾਲ ਹੀ, ਅਧਿਕਾਰੀਆਂ ਨੇ ਇਹ ਵੀ ਯਾਦ ਦਿਵਾਇਆ ਕਿ ਆਧਾਰ ਕਾਰਡ ਪਛਾਣ ਅਤੇ ਪਤੇ ਦੇ ਸਬੂਤ ਵਜੋਂ ਵੈਧ ਹੈ। ਹਾਲਾਂਕਿ, ਜਨਮ ਮਿਤੀ ਨਾਲ ਸੰਬੰਧਿਤ ਕੁਝ ਮਾਮਲਿਆਂ ਵਿੱਚ ਵੱਖ-ਵੱਖ ਨਿਯਮ ਲਾਗੂ ਹੋ ਸਕਦੇ ਹਨ, ਇਸ ਲਈ ਨਾਗਰਿਕਾਂ ਨੂੰ ਸੇਵਾ ਦੀ ਲੋੜ ਅਨੁਸਾਰ ਲਾਜ਼ਮੀ ਦਸਤਾਵੇਜ਼ ਨਾਲ ਲੈ ਕੇ ਜਾਣ ਦੀ ਸਲਾਹ ਦਿੱਤੀ ਗਈ ਹੈ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Good Deal Motors
Navneet Sharma
Apna Customs
Jorawar Construction
Sardar Ji Academy
Naiya Gill Law