—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਬੀ ਸੀ

ਮਾਊਂਟ ਐਲਬਰਟ ਐਡਵਰਡ ’ਤੇ ਹਾਈਕਿੰਗ ਦੌਰਾਨ ਲਾਪਤਾ ਹੋਏ ਕੇਸ਼ਵ ਜਿੰਦਲ ਦੀ ਭਾਲ ਜਾਰੀ, ਆਰਸੀਐਮਪੀ ਨੇ ਲੋਕਾਂ ਤੋਂ ਮੰਗੀ ਮਦਦ

ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (R3MP) ਵੱਲੋਂ 25 ਸਾਲਾ ਕੇਸ਼ਵ ਜਿੰਦਲ ਦੀ ਭਾਲ ਲਈ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ। ਪੁਲਿਸ ਅਨੁਸਾਰ ਕੇਸ਼ਵ ਜਿੰਦਲ ਨੂੰ 3 ਅਗਸਤ 2026 ਨੂੰ ਲਾਪਤਾ ਦਰਜ ਕੀਤਾ ਗਿਆ ਸੀ ਅਤੇ ਉਹ ਆਖਰੀ ਵਾਰ ਉਸੇ ਦਿਨ ਸਟ?ਰੈਥਕੋਨਾ ਪ੍ਰੋਵਿੰਸ਼ੀਅਲ ਪਾਰਕ ਦੇ ਮਾਊਂਟ ਐਲਬਰਟ ਐਡਵਰਡ ਇਲਾਕੇ ਵਿੱਚ ਹਾਈਕਿੰਗ ਕਰਦੇ ਹੋਏ ਦੇਖੇ ਗਏ ਸਨ। ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਕੇਸ਼ਵ ਜਿੰਦਲ ਦੇ ਲਾਪਤਾ ਹੋਣ ਤੋਂ ਬਾਅਦ ਉਨ੍ਹਾਂ ਦੀ ਭਾਲ ਲਈ ਯਤਨ ਜਾਰੀ ਹਨ। ਪਰਿਵਾਰ ਅਤੇ ਜਾਂਚ ਅਧਿਕਾਰੀਆਂ ਨੂੰ ਉਨ੍ਹਾਂ ਦੀ ਸੁਰੱਖਿਆ ਅਤੇ ਸਿਹਤ ਨੂੰ ਲੈ ਕੇ ਗੰਭੀਰ ਚਿੰਤਾ ਹੈ। ਇਸ ਲਈ ਆਰਸੀਐਮਪੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ 3 ਅਗਸਤ ਜਾਂ ਇਸ ਤੋਂ ਬਾਅਦ ਮਾਊਂਟ ਐਲਬਰਟ ਐਡਵਰਡ ਜਾਂ ਨੇੜਲੇ ਇਲਾਕੇ ਵਿੱਚ ਕੇਸ਼ਵ ਨੂੰ ਦੇਖਿਆ ਹੋਵੇ ਜਾਂ ਉਨ੍ਹਾਂ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।

ਪੁਲਿਸ ਵੱਲੋਂ ਜਾਰੀ ਕੀਤੇ ਵੇਰਵਿਆਂ ਅਨੁਸਾਰ ਕੇਸ਼ਵ ਜਿੰਦਲ ਦਾ ਹੂਲੀਆ ਇਸ ਪ੍ਰਕਾਰ ਹੈ ਉਮਰ: 25 ਸਾਲ, ਕੱਦ: 5 ਫੁੱਟ 7 ਇੰਚ, ਵਜ਼ਨ: 153 ਪੌਂਡ (ਲਗਭਗ 69 ਕਿਲੋਗ੍ਰਾਮ), ਵਾਲ: ਕਾਲੇ, ਅੱਖਾਂ: ਭੂਰੇ ਰੰਗ ਦੀਆਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੇਂ ਸਿਰ ਮਿਲਣ ਵਾਲੀ ਕੋਈ ਵੀ ਛੋਟੀ ਜਾਂ ਵੱਡੀ ਜਾਣਕਾਰੀ ਕੇਸ਼ਵ ਨੂੰ ਸੁਰੱਖਿਅਤ ਲੱਭਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ।
ਲੋਕਾਂ ਨੂੰ ਕੀ ਕਰਨ ਦੀ ਅਪੀਲ?
ਆਰਸੀਐਮਪੀ ਨੇ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਕੋਲ ਕੇਸ਼ਵ ਜਿੰਦਲ ਦੇ ਮੌਜੂਦਾ ਟਿਕਾਣੇ ਬਾਰੇ ਕੋਈ ਜਾਣਕਾਰੀ ਹੈ ਜਾਂ ਕਿਸੇ ਨੇ ਉਨ੍ਹਾਂ ਨੂੰ ਹਾਈਕਿੰਗ ਟ?ਰੇਲ ਜਾਂ ਆਸ-ਪਾਸ ਦੇ ਇਲਾਕੇ ਵਿੱਚ ਦੇਖਿਆ ਹੈ ਤਾਂ ਉਹ ਤੁਰੰਤ ਆਪਣੇ ਨਜ਼ਦੀਕੀ ਪੁਲਿਸ ਵਿਭਾਗ ਨਾਲ ਸੰਪਰਕ ਕਰੇ। ਜੇਕਰ ਕੋਈ ਵਿਅਕਤੀ ਆਪਣੀ ਪਛਾਣ ਗੁਪਤ ਰੱਖਦੇ ਹੋਏ ਜਾਣਕਾਰੀ ਦੇਣਾ ਚਾਹੁੰਦਾ ਹੈ ਤਾਂ ਉਹ ਕ੍ਰਾਈਮ ਸਟਾਪਰਜ਼ ਦੇ ਟੋਲ-ਫ?ਰੀ ਨੰਬਰ 1-800-222-8477 (“9PS) ’ਤੇ ਵੀ ਸੰਪਰਕ ਕਰ ਸਕਦਾ ਹੈ।
ਪੁਲਿਸ ਨੇ ਕਿਹਾ ਹੈ ਕਿ ਲੋਕਾਂ ਵੱਲੋਂ ਮਿਲਣ ਵਾਲੀ ਹਰ ਜਾਣਕਾਰੀ ਦੀ ਜਾਂਚ ਕੀਤੀ ਜਾਵੇਗੀ ਅਤੇ ਇਸ ਮਾਮਲੇ ਵਿੱਚ ਜਨਤਾ ਦਾ ਸਹਿਯੋਗ ਬਹੁਤ ਮਹੱਤਵਪੂਰਨ ਹੈ। ਇਸ ਸਮੇਂ ਖੋਜ ਅਤੇ ਜਾਂਚ ਦਾ ਕੰਮ ਜਾਰੀ ਹੈ ਅਤੇ ਅਧਿਕਾਰੀ ਕੇਸ਼ਵ ਜਿੰਦਲ ਨੂੰ ਸੁਰੱਖਿਅਤ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER