ਸਰ੍ਹੀ, ਬੀ.ਸੀ. — ਸਰ੍ਹੀ ਸ਼ਹਿਰ ਅਤੇ ਲੌਜਿਸਟਿਕਸ ਰੀਅਲ ਅਸਟੇਟ ਦੇ ਖੇਤਰ ਵਿੱਚ ਵਿਸ਼ਵ ਦੀ ਮੋਹਰੀ ਕੰਪਨੀ, ਪ੍ਰੋਲੋਗਿਸ ਨੇ ਇੱਕ ਪ੍ਰਸਤਾਵਿਤ ਲੰਬੇ ਸਮੇਂ ਦੇ ਲੀਜ਼ ਸਮਝੌਤੇ ਨੂੰ ਲੈ ਕੇ ਗੱਲਬਾਤ ਨੂੰ ਅੱਗੇ ਵਧਾ ਦਿੱਤਾ ਹੈ| ਇਸ ਸਮਝੌਤੇ ਨਾਲ ਸ਼ਹਿਰ ਵਿੱਚ ਭਾਰੀ ਨਿਵੇਸ਼ ਆਵੇਗਾ, ਸੈਂਕੜੇ ਸਥਾਨਕ ਨੌਕਰੀਆਂ ਪੈਦਾ ਹੋਣਗੀਆਂ ਅਤੇ ਬ੍ਰਿਟਿਸ਼ ਕੋੰਬੀਆ ਵਿੱਚ ਸਰ੍ਹੀ ਦੀ ਇੱਕ ਪ੍ਰਮੁੱਖ ਆਰਥਿਕ ਕੇਂਦਰ ਵਜੋਂ ਸਥਿਤੀ ਹੋਰ ਮਜ਼ਬੂਤ ਹੋਵੇਗੀ| ਸੋਮਵਾਰ ਨੂੰ, ਸੂਬੇ ਦੀ ਕੌਂਸਲ ਨੇ ਕੈਂਪਵੈੱਲ ਹਾਈਟਸ ਵਿੱਚ ਸ਼ਹਿਰ ਦੀ ਮਲਕੀਅਤ ਵਾਲੀ 36 ਏਕੜ ਜ਼ਮੀਨ ਨੂੰ ਲੀਜ਼ ’ਤੇ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ| ਇਹ ਫ਼ੈਸਲਾ ਜ਼ਰੂਰੀ ਕਾਰਵਾਈਆਂ, ਰਸਮੀ ਸਮਝੌਤਿਆਂ ਅਤੇ ਸ਼ਰਤਾਂ ਨੂੰ ਪੂਰਾ ਕਰਨ ਦੇ ਅਧੀਨ ਹੋਵੇਗਾ| ਸਾਨ ਫ?ਰਾਂਸਿਸਕੋ ਦੀ ਇਹ ਕੰਪਨੀ, ਜੋ ਕਿ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਕੈਨੇਡਾ ਵਿੱਚ ਕੰਮ ਕਰ ਰਹੀ ਹੈ, ਇਸ ਸਾਈਟ ’ਤੇ ਇੱਕ ਵੱਡੇ ਲੌਜਿਸਟਿਕਸ ਵਿਕਾਸ ਲਈ ਯੋਜਨਾਵਾਂ ਘੜ ਰਹੀ ਹੈ|
ਇਸ ਪ੍ਰਸਤਾਵਿਤ ਲੀਜ਼ ਦੇ ਪੂਰੇ ਹੋਣ ’ਤੇ, ਇਸ ਜਾਇਦਾਦ ਤੋਂ ਸ਼ਹਿਰ ਦੀ ਸਾਲਾਨਾ ਆਮਦਨ ਲਗਭਗ ਦੁੱਗਣੀ ਹੋਣ ਦੀ ਉਮੀਦ ਹੈ, ਜਿਸ ਨਾਲ ਨਿਵਾਸੀਆਂ ਲਈ ਲੰਬੇ ਸਮੇਂ ਤੱਕ ਵੱਡਾ ਆਰਥਿਕ ਲਾਭ ਪੈਦਾ ਹੋਵੇਗਾ|
ਸਰ੍ਹੀ ਦੀ ਮੇਅਰ ਬ੍ਰੈਂਡਾ ਲਾਕ ਨੇ ਕਿਹਾ, Tਜਦੋਂ ਪ੍ਰੋਲੋਗਿਸ ਵਰਗੀ ਗਲੋਬਲ ਕੰਪਨੀ ਸਰ੍ਹੀ ਨੂੰ ਚੁਣਦੀ ਹੈ, ਤਾਂ ਇਹ ਸਾਡੇ ਸ਼ਹਿਰ ਵਿੱਚ ਮੌਜੂਦ ਮੌਕਿਆਂ ਬਾਰੇ ਇੱਕ ਮਜ਼ਬੂਤ ਸੁਨੇਹਾ ਦਿੰਦੀ ਹੈ| ਇਹ ਪ੍ਰਸਤਾਵਿਤ ਨਿਵੇਸ਼ ਸਰ੍ਹੀ ਦੀ ਰਣਨੀਤਕ ਸਥਿਤੀ, ਮਜ਼ਬੂਤ ਆਵਾਜਾਈ ਸੰਪਰਕਾਂ ਅਤੇ ਵਪਾਰ ਲਈ ਇੱਕ ਸ਼ਾਨਦਾਰ ਸਥਾਨ ਵਜੋਂ ਇਸਦੀ ਸਾਖ ਨੂੰ ਦਰਸਾਉਂਦਾ ਹੈ| ਇਸ ਨਾਲ ਸਥਾਨਕ ਨੌਕਰੀਆਂ ਪੈਦਾ ਹੋਣਗੀਆਂ, ਸਾਡੀ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ ਅਤੇ ਸਾਡੇ ਸ਼ਹਿਰ ਦੇ ਮਜ਼ਬੂਤ ਭਵਿੱਖ ਦੀ ਸਿਰਜਣਾ ਵਿੱਚ ਮਦਦ ਮਿਲੇਗੀ|”
ਪ੍ਰੋਲੋਗਿਸ, ਜਿਸ ਦੇ ਗਾਹਕਾਂ ਵਿੱਚ ਲਲੁਲੇਮਨ , ਐਮਾਜ਼ਾਨ ਵਾਲਮਾਰਟ ਹਡਿਪੋਅ ਅਤੇ ਕੋਕਾ-ਕੋਲਾ ਸ਼ਾਮਲ ਹਨ, ਇਸ ਜ਼ਮੀਨ ’ਤੇ ਲਗਭਗ 721,000 ਵਰਗ ਫੁੱਟ ਉਦਯੋਗਿਕ ਜਗ?ਹਾ ਤਿਆਰ ਕਰਨ ’ਤੇ ਵਿਚਾਰ ਕਰ ਰਹੀ ਹੈ| ਇਸ ਵਿੱਚ ਲੌਜਿਸਟਿਕਸ, ਵੇਅਰਹਾਊਸਿੰਗ, ਡਿਸਟ?ਰੀਬਿਊਸ਼ਨ, ਦਫ਼ਤਰ ਅਤੇ ਪਾਰਕਿੰਗ ਦੀਆਂ ਸਹੂਲਤਾਂ ਸ਼ਾਮਲ ਹੋ ਸਕਦੀਆਂ ਹਨ| ਪ੍ਰੋਲੋਗਿਸ ਦੇ ਵਾਈਸ ਪ੍ਰਧਾਨ ਅਤੇ ਇਨਵੈਸਟਮੈਂਟ ਅਫ਼ਸਰ ਮੈਟ ਬ੍ਰਾਕ ਨੇ ਕਿਹਾ, Tਸਰ੍ਹੀ ਮਜ਼ਬੂਤ ਬੁਨਿਆਦੀ ਢਾਂਚੇ, ਆਵਾਜਾਈ ਤੱਕ ਪਹੁੰਚ ਅਤੇ ਵਧ ਰਹੇ ਵਪਾਰਕ ਭਾਈਚਾਰੇ ਵਾਲਾ ਇੱਕ ਮਹੱਤਵਪੂਰਨ ਬਾਜ਼ਾਰ ਹੈ| ਅਸੀਂ ਇਸ ਪ੍ਰੋਜੈਕਟ ਦੇ ਅੱਗੇ ਵਧਣ ਦੇ ਨਾਲ ਸ਼ਹਿਰ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ|” ਇਸ ਪ੍ਰਸਤਾਵਿਤ ਸਮਝੌਤੇ ਤਹਿਤ ਆਪਣੇ 62 ਸਾਲਾਂ ਦੇ ਕਾਰਜਕਾਲ ਦੌਰਾਨ 1 ਬਿਲੀਅਨ ਡਾਲਰ ਤੋਂ ਵੱਧ ਦਾ ਲੀਜ਼ ਅਤੇ ਪ੍ਰਪਰਟੀ ਟੈਕਸ ਮਾਲੀਆ ਪੈਦਾ ਹੋਣ ਦਾ ਅਨੁਮਾਨ ਹੈ| ਇਸ ਤੋਂ ਇਲਾਵਾ, ਸ਼ਹਿਰ ਕੋਲ ਪੂਰੀ ਲੀਜ਼ ਦੌਰਾਨ ਅਤੇ ਉਸ ਤੋਂ ਬਾਅਦ ਵੀ ਜ਼ਮੀਨ ਦੀ ਮਲਕੀਅਤ ਬਣੀ ਰਹੇਗੀ, ਜਿਸ ਨਾਲ ਭਵਿੱਖ ਦੀਆਂ ਪੀੜ੍ਹੀਆਂ ਲਈ ਇੱਕ ਰਣਨੀਤਕ ਜਨਤਕ ਜਾਇਦਾਦ ਸੁਰੱਖਿਅਤ ਰਹੇਗੀ|
ਕੈਂਪਵੈੱਲ ਹਾਈਟਸ ਮੈਟਰੋ ਵੈਂਕੁਊਵਰ ਦੇ ਪ੍ਰਮੁੱਖ ਉਦਯੋਗਿਕ ਅਤੇ ਵਪਾਰਕ ਪਾਰਕਾਂ ਵਿੱਚੋਂ ਇੱਕ ਹੈ ਅਤੇ ਖੇਤਰ ਵਿੱਚ ਉਦਯੋਗਿਕ ਵਿਕਾਸ ਲਈ ਮਹੱਤਵਪੂਰਨ ਮੌਕਿਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ| ਬੀਡੀ ਅਤੇ ਟੋਇਟਾ ਵਰਗੀਆਂ ਕੰਪਨੀਆਂ ਵੱ?ੋਂ ਕੀਤੇ ਗਏ ਨਿਵੇਸ਼ ਸਰ੍ਹੀ ਵਿੱਚ ਇਸ ਦੇ ਇੱਕ ਪ੍ਰਮੁੱਖ ਰੁਜ਼ਗਾਰ ਕੇਂਦਰ ਵਜੋਂ ਵਧ ਰਹੇ ਮਹੱਤਵ ਨੂੰ ਦਰਸਾਉਂਦੇ ਹਨ|
ਸਰੀ ਬੀ ਸੀ
ਸਰ੍ਹੀ ਅਤੇ ਪ੍ਰੋਲੋਗਿਸ ਵੱਲੋਂ ਕੈਂਪਵੈੱਲ ਹਾਈਟਸ ਵਿਖੇ ਵੱਡੇ ਉਦਯੋਗਿਕ ਪ੍ਰੋਜੈਕਟ ਲਈ ਲੀਜ਼ ਸਮਝੌਤੇ ਵੱਲ ਅਹਿਮ ਕਦਮ






