·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਬੀ ਸੀ

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਯਾਦ ਵਿੱਚ ਸਰੀ ਵਿਖੇ ਯਾਦਗਾਰ ਸਥਾਪਤ ਕਰਨ ਦੀ ਮੰਗ

ਵੱਖ-ਵੱਖ ਸਿੱਖ ਸੰਸਥਾਵਾਂ ਅਤੇ ਭਾਈਚਾਰਕ ਆਗੂਆਂ ਵੱਲੋਂ ਮੇਅਰ ਬ੍ਰੈਂਡਾ ਲੌਕ ਨੂੰ ਮੰਗ ਪੱਤਰ ਸੌਂਪ ਕੇ ਸਰੀ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਸਨਮਾਨ ਵਿੱਚ ਯਾਦਗਾਰ ਬਣਾਉਣ ਦੀ ਅਪੀਲ।

ਸਰੀ (ਬੀ.ਸੀ.) ਖੰਡੌਲੀ : ਕੈਨੇਡਾ ਟੈਬਲਾਇਡ ਦੇ ਜੁਲਾਈ 2026 ਅੰਕ ਦੇ ਲੋਕ ਅਰਪਣ ਸਮਾਗਮ ਦੌਰਾਨ ਗੁਰੂ ਨਾਨਕ ਏਡ, ਇਕ ਸੰਸਾਰ, ਬੀਸੀ ਏਕੇਜੇ, ਅਕਾਲ ਖਾਲਸਾ ਸਿੱਖ ਮਾਰਸ਼ਲ ਆਰਟਸ, ਅਕਾਲ ਫੋਰਸ, ਸਤਿਕਾਰ ਸੇਵਾ ਨੈੱਟਵਰਕ, ਨਾਰਥ ਅਮਰੀਕਨ ਸਿੱਖ ਐਸੋਸੀਏਸ਼ਨ, ਖਾਲਸਾ ਹੈਰੀਟੇਜ ਫਾਊਂਡੇਸ਼ਨ ਦੇ ਨੁਮਾਇੰਦਿਆਂ ਅਤੇ ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਦੇ ਡਾਇਰੈਕਟਰਾਂ ਵੱਲੋਂ ਸਰੀ ਦੀ ਮਾਣਯੋਗ ਮੇਅਰ ਵਰਸ਼ਿਪ ਬ੍ਰੈਂਡਾ ਲੌਕ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ।

ਮੰਗ ਪੱਤਰ ਵਿੱਚ ਅਪੀਲ ਕੀਤੀ ਗਈ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ, ਜਿਨ੍ਹਾਂ ਨੂੰ ਸਿੱਖ ਭਾਈਚਾਰੇ ਦੇ ਕਈ ਲੋਕ ਮਨੁੱਖੀ ਅਧਿਕਾਰਾਂ ਲਈ ਉਨ੍ਹਾਂ ਦੇ ਯੋਗਦਾਨ ਅਤੇ ਇਨਸਾਫ਼ ਲਈ ਕੀਤੇ ਸੰਘਰਸ਼ ਕਰਕੇ ਯਾਦ ਕਰਦੇ ਹਨ, ਦੀ ਯਾਦ ਨੂੰ ਸਦੀਵੀ ਸਨਮਾਨ ਦੇਣ ਲਈ ਸਰੀ ਸ਼ਹਿਰ ਵਿੱਚ ਇੱਕ ਯਾਦਗਾਰ ਸਥਾਪਤ ਕੀਤੀ ਜਾਵੇ।

ਇਸ ਮੌਕੇ ਬਿਕਰਮਜੀਤ ਸਿੰਘ, ਜਗਜੀਤ ਸਿੰਘ, ਜਸਦੀਪ ਸਿੰਘ, ਹਰਪ੍ਰੀਤ ਸਿੰਘ ਮੰਕਾਤਾਲਾ, ਇੰਦਰਜੀਤ ਸਿੰਘ ਲੱਧੜ, ਲਖਵੀਰ ਸਿੰਘ ਗਰੇਵਾਲ, ਮਨਜੀਤ ਸਿੰਘ ਚੀਮਾ, ਸੰਦੀਪ ਸਿੰਘ ਧੰਜੂ, ਐਡਵੋਕੇਟ ਅਵਤਾਰ ਸਿੰਘ ਧਨੋਆ, ਦਵਿੰਦਰ ਸਿੰਘ ਸ਼ੇਰਗਿੱਲ, ਅਮਰਜੀਤ ਸਿੰਘ ਬਰਾੜ, ਹਰਪ੍ਰੀਤ ਸਿੰਘ ਹੈਰੀ ਅਤੇ ਜਸ਼ਨਜੀਤ ਸਿੰਘ ਥਿੰਦ ਹਾਜ਼ਰ ਸਨ।

Jorawar Construction

ਨੁਮਾਇੰਦਿਆਂ ਨੇ ਮਾਣਯੋਗ ਮੇਅਰ ਬ੍ਰੈਂਡਾ ਲੌਕ ਦਾ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਮੰਗ ਪੱਤਰ ਨੂੰ ਸਨਮਾਨ ਸਹਿਤ ਪ੍ਰਾਪਤ ਕਰਦੇ ਹੋਏ ਭਾਈਚਾਰੇ ਦੀ ਇਸ ਅਹਿਮ ਮੰਗ ਨੂੰ ਧਿਆਨ ਨਾਲ ਸੁਣਿਆ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਸਰੀ ਸਿਟੀ ਕੌਂਸਲ ਇਸ ਪ੍ਰਸਤਾਵ ’ਤੇ ਸਕਾਰਾਤਮਕ ਵਿਚਾਰ ਕਰੇਗੀ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਯਾਦ ਨੂੰ ਸਦੀਵੀ ਸਨਮਾਨ ਦੇਣ ਲਈ ਯੋਗ ਕਦਮ ਚੁੱਕੇਗੀ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Good Deal Motors
Navneet Sharma
Apna Customs
Jorawar Construction
Sardar Ji Academy
Naiya Gill Law