·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਬੀ ਸੀ

ਐਬਟਸਫੋਰਡ ਸਕੂਲ ਟਰੱਸਟੀ ਚੋਣ ਲਈ ਨੌਜਵਾਨ ਵਿਨੇ ਵੜੈਚ ਨੇ ਠੋਕੀ ਤਾਲ

ਵਿਦਿਆਰਥੀਆਂ ਦੇ ਉਜਲੇ ਭਵਿੱਖ, ਮਾਪਿਆਂ ਦੀ ਭਾਗੀਦਾਰੀ ਅਤੇ ਭਾਈਚਾਰਕ ਵਿਕਾਸ ਨੂੰ ਬਣਾਇਆ ਚੋਣ ਮੁਹਿੰਮ ਦਾ ਆਧਾਰ

ਐਬਟਸਫੋਰਡ (ਮਹੇਸ਼ਇੰਦਰ ਸਿੰਘ ਮਾਂਗਟ) – ਐਬਟਸਫੋਰਡ ਵਿੱਚ ਜਨਮੇ ਅਤੇ ਪਲੇ-ਬੜੇ ਨੌਜਵਾਨ ਆਗੂ ਵਿਨੇ ਵੜੈਚ ਨੇ 17 ਅਕਤੂਬਰ 2026 ਨੂੰ ਹੋਣ ਵਾਲੀਆਂ ਸਥਾਨਕ ਚੋਣਾਂ ਲਈ ਸਕੂਲ ਟਰੱਸਟੀ ਦੇ ਅਹੁਦੇ ਦੀ ਚੋਣ ਲੜਨ ਦਾ ਅਧਿਕਾਰਕ ਐਲਾਨ ਕਰਦਿਆਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਸਿੱਖਿਆ ਪ੍ਰਣਾਲੀ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਅਤੇ ਵਿਦਿਆਰਥੀਆਂ ਲਈ ਬਿਹਤਰ ਮੌਕੇ ਸਿਰਜਣ ਦੇ ਉਦੇਸ਼ ਨਾਲ ਮੈਦਾਨ ਵਿੱਚ ਉਤਰੇ ਵਿਨੇ ਵੜੈਚ ਨੇ ਕਿਹਾ ਕਿ ਉਹ ਐਬਟਸਫੋਰਡ ਦੇ ਹਰ ਵਿਦਿਆਰਥੀ ਲਈ ਸੁਰੱਖਿਅਤ, ਪ੍ਰੇਰਣਾਦਾਇਕ ਅਤੇ ਮੌਕਿਆਂ ਭਰਿਆ ਸਿੱਖਿਆਕ ਮਾਹੌਲ ਬਣਾਉਣ ਲਈ ਵਚਨਬੱਧ ਹਨ।

ਜੌਨ ਮੈਕਲੂਰ ਐਲੀਮੈਂਟਰੀ, ਕੋਲੀਨ ਅਤੇ ਗੋਰਡੀ ਹੋਵ ਮਿਡਲ ਸਕੂਲ ਅਤੇ ਡਬਲਯੂ.ਜੇ. ਮੂਆਟ ਸੈਕੰਡਰੀ ਸਕੂਲ ਤੋਂ ਸਿੱਖਿਆ ਪ੍ਰਾਪਤ ਕਰ ਚੁੱਕੇ ਵਿਨੇ ਵੜੈਚ ਨੇ ਕਿਹਾ ਕਿ ਐਬਟਸਫੋਰਡ ਨਾਲ ਉਨ੍ਹਾਂ ਦਾ ਡੂੰਘਾ ਨਾਤਾ ਹੈ ਅਤੇ ਉਹ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਨੇੜਿਓਂ ਸਮਝਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਸਿਰਫ਼ ਪੜ੍ਹਾਈ ਦਾ ਕੇਂਦਰ ਨਹੀਂ, ਸਗੋਂ ਭਵਿੱਖ ਦੀ ਮਜ਼ਬੂਤ ਨੀਂਹ ਤਿਆਰ ਕਰਨ ਵਾਲੀ ਸੰਸਥਾ ਹੈ।

Jorawar Construction

ਆਪਣੀ ਚੋਣ ਮੁਹਿੰਮ ਦੌਰਾਨ ਵਿਨੇ ਵੜੈਚ ਨੇ ਤਿੰਨ ਮੁੱਖ ਵਾਅਦੇ ਲੋਕਾਂ ਸਾਹਮਣੇ ਰੱਖੇ ਹਨ। ਪਹਿਲਾ, ਕਲਾਸਰੂਮ ਤੋਂ ਬਾਹਰ ਵੀ ਵਿਦਿਆਰਥੀਆਂ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਖੇਡਾਂ, ਕਲੱਬਾਂ, ਲੀਡਰਸ਼ਿਪ ਪ੍ਰੋਗਰਾਮਾਂ ਅਤੇ ਮਾਨਸਿਕ ਸਿਹਤ ਸਹਾਇਤਾ ਤੱਕ ਪਹੁੰਚ ਵਧਾਈ ਜਾਵੇਗੀ। ਦੂਜਾ, ਸਕੂਲਾਂ ਦੀਆਂ ਸਹੂਲਤਾਂ ਨੂੰ ਭਾਈਚਾਰੇ ਲਈ ਵਧੇਰੇ ਉਪਲਬਧ ਬਣਾਉਣ ਵਾਸਤੇ ਨੀਤੀਆਂ ਨੂੰ ਸਰਲ ਕੀਤਾ ਜਾਵੇਗਾ ਤਾਂ ਜੋ ਖੇਡ ਲੀਗਾਂ, ਨੌਜਵਾਨ ਸੰਸਥਾਵਾਂ ਅਤੇ ਪਰਿਵਾਰ ਸਕੂਲ ਸਮੇਂ ਤੋਂ ਬਾਅਦ ਜਿੰਮਾਂ, ਮੈਦਾਨਾਂ ਅਤੇ ਹੋਰ ਸਹੂਲਤਾਂ ਦੀ ਆਸਾਨੀ ਨਾਲ ਵਰਤੋਂ ਕਰ ਸਕਣ। ਤੀਜਾ, ਐਬਟਸਫੋਰਡ ਸਕੂਲ ਡਿਸਟ੍ਰਿਕਟ ਅਤੇ ਸਿਟੀ ਕੌਂਸਲ ਵਿਚਕਾਰ ਮਜ਼ਬੂਤ ਸਹਿਯੋਗ ਰਾਹੀਂ ਸਕੂਲ ਜ਼ੋਨਾਂ ਵਿੱਚ ਟ੍ਰੈਫਿਕ ਸੁਰੱਖਿਆ, ਮਨੋਰੰਜਨ ਸਹੂਲਤਾਂ ਅਤੇ ਲੰਬੇ ਸਮੇਂ ਦੇ ਭਾਈਚਾਰਕ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ।

ਵਿਨੇ ਵੜੈਚ ਨੇ ਕਿਹਾ ਕਿ ਐਬਟਸਫੋਰਡ ਨੇ ਉਨ੍ਹਾਂ ਨੂੰ ਸਿੱਖਣ, ਅੱਗੇ ਵਧਣ ਅਤੇ ਭਾਈਚਾਰੇ ਦੀ ਸੇਵਾ ਕਰਨ ਦੇ ਮੌਕੇ ਦਿੱਤੇ ਹਨ ਅਤੇ ਹੁਣ ਉਹ ਚਾਹੁੰਦੇ ਹਨ ਕਿ ਸ਼ਹਿਰ ਦੇ ਹਰ ਵਿਦਿਆਰਥੀ ਨੂੰ ਵੀ ਅਜਿਹੇ ਹੀ ਮੌਕੇ ਪ੍ਰਾਪਤ ਹੋਣ। ਉਨ੍ਹਾਂ ਕਿਹਾ ਕਿ ਮਾਪੇ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਹੱਕਦਾਰ ਹਨ, ਜਦਕਿ ਵਿਦਿਆਰਥੀਆਂ ਨੂੰ ਅਜਿਹਾ ਸੁਰੱਖਿਅਤ ਅਤੇ ਸਹਾਇਕ ਮਾਹੌਲ ਮਿਲਣਾ ਚਾਹੀਦਾ ਹੈ ਜਿੱਥੇ ਉਹ ਆਪਣੀ ਪੂਰੀ ਸਮਰੱਥਾ ਨਾਲ ਅੱਗੇ ਵਧ ਸਕਣ।

ਉਨ੍ਹਾਂ ਐਬਟਸਫੋਰਡ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਯੋਗ, ਨੌਜਵਾਨ ਅਤੇ ਦੂਰਅੰਦੇਸ਼ ਪ੍ਰਤੀਨਿਧ ਦੀ ਚੋਣ ਕਰਕੇ ਸਿੱਖਿਆ ਖੇਤਰ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਵਿਨੇ ਵੜੈਚ ਨੇ ਭਰੋਸਾ ਦਿੱਤਾ ਕਿ ਜੇਕਰ ਉਨ੍ਹਾਂ ਨੂੰ ਸੇਵਾ ਦਾ ਮੌਕਾ ਮਿਲਿਆ ਤਾਂ ਉਹ ਵਿਦਿਆਰਥੀਆਂ, ਮਾਪਿਆਂ ਅਤੇ ਸਮੁੱਚੇ ਭਾਈਚਾਰੇ ਦੀ ਆਵਾਜ਼ ਬਣ ਕੇ ਕੰਮ ਕਰਨਗੇ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Good Deal Motors
Navneet Sharma
Apna Customs
Jorawar Construction
Sardar Ji Academy
Naiya Gill Law