·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਬੀ ਸੀ

ਫੈਨ ਭੰਗੜੇ ਦੇ ਆਰਟਸ ਅਕੈਡਮੀ ਵੱਲੋਂ ਭੰਗੜਾ-ਗਿੱਧਾ ਸਮਰ-ਫੈਸਟ 2026 ਸ਼ਾਨਦਾਰ ਢੰਗ ਨਾਲ ਸੰਪੰਨ

ਸਰੀ, ਬੀ.ਸੀ. [ਖੰਡੌਲੀ] – ਫੈਨ ਭੰਗੜੇ ਦੇ ਆਰਟਸ ਅਕੈਡਮੀ ਵੱਲੋਂ ਆਯੋਜਿਤ ਭੰਗੜਾ-ਗਿੱਧਾ ਸਮਰ-ਫੈਸਟ 2026 ਐਤਵਾਰ, 26 ਜੁਲਾਈ, ਨੂੰ ਦਿ ਗ੍ਰੈਂਡ ਐਮਪਾਇਰ ਬੈਂਕੁਏਟ ਹਾਲ ਵਿਖੇ ਬੜੇ ਹੀ ਉਤਸ਼ਾਹ ਅਤੇ ਰੌਣਕ ਨਾਲ ਸੰਪੰਨ ਹੋਇਆ।

ਦਿਨ ਭਰ ਚੱਲੇ ਇਸ ਸੱਭਿਆਚਾਰਕ ਮੇਲੇ ਵਿੱਚ ਵੱਖ-ਵੱਖ ਅਕੈਡਮੀਆਂ ਦੇ ਨੌਜਵਾਨ ਕਲਾਕਾਰਾਂ ਨੇ ਸ਼ਾਨਦਾਰ ਭੰਗੜਾ ਅਤੇ ਗਿੱਧਾ ਪੇਸ਼ ਕਰਕੇ ਦਰਸ਼ਕਾਂ ਦੀਆਂ ਭਰਪੂਰ ਤਾਲੀਆਂ ਹਾਸਲ ਕੀਤੀਆਂ। ਸਮਾਗਮ ਦੌਰਾਨ ਸੱਭਿਆਚਾਰਕ ਪੇਸ਼ਕਾਰੀਆਂ, ਸੰਗੀਤ, ਸੁਆਦੀ ਭੋਜਨ, ਮਨੋਰੰਜਕ ਖੇਡਾਂ ਅਤੇ ਪਰਿਵਾਰਾਂ ਲਈ ਕਈ ਵਿਸ਼ੇਸ਼ ਗਤੀਵਿਧੀਆਂ ਵੀ ਆਕਰਸ਼ਣ ਦਾ ਕੇਂਦਰ ਰਹੀਆਂ।

ਇਸ ਸਮਰ-ਫੈਸਟ ਨੇ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਵਿਰਸੇ ਨਾਲ ਜੋੜਨ ਦੇ ਨਾਲ-ਨਾਲ ਭਾਈਚਾਰਕ ਏਕਤਾ, ਟੀਮ ਵਰਕ ਅਤੇ ਸੱਭਿਆਚਾਰਕ ਮਾਣ ਨੂੰ ਵੀ ਮਜ਼ਬੂਤ ਕੀਤਾ। ਵੱਡੀ ਗਿਣਤੀ ਵਿੱਚ ਪਹੁੰਚੇ ਦਰਸ਼ਕਾਂ ਨੇ ਕਲਾਕਾਰਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਪੂਰੇ ਸਮਾਗਮ ਦਾ ਭਰਪੂਰ ਆਨੰਦ ਮਾਣਿਆ।

GKM Media Canada ਵੱਲੋਂ ਫੈਨ ਭੰਗੜੇ ਦੇ ਆਰਟਸ ਅਕੈਡਮੀ, ਸਾਰੇ ਭਾਗ ਲੈਣ ਵਾਲੇ ਕਲਾਕਾਰਾਂ, ਪ੍ਰਬੰਧਕਾਂ, ਵਲੰਟੀਅਰਾਂ ਅਤੇ ਦਰਸ਼ਕਾਂ ਨੂੰ ਇਸ ਸਫਲ ਅਤੇ ਯਾਦਗਾਰ ਸੱਭਿਆਚਾਰਕ ਸਮਾਗਮ ਲਈ ਵਧਾਈ।

Navneet Sharma

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Good Deal Motors
Navneet Sharma
Apna Customs
Jorawar Construction
Sardar Ji Academy
Naiya Gill Law