ਬਰਨਬੀ : ਬ੍ਰਿਟਿਸ਼ ਕੋਲੰਬੀਆ ਦੇ ਨੌਰਥ ਬਰਨਬੀ ਵਿੱਚ ਦੇਰ ਰਾਤ ਵਾਪਰੇ ਸੜਕ ਹਾਦਸੇ ਵਿੱਚ 29 ਸਾਲਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਬਰਨਬੀ ਆਰਸੀਐੱਮਪੀ ਨੇ ਹਾਦਸੇ ਦੀ ਜਾਂਚ ਲਈ ਚਸ਼ਮਦੀਦਾਂ ਅਤੇ ਡੈਸ਼ਕੈਮ ਫੁਟੇਜ ਰੱਖਣ ਵਾਲੇ ਲੋਕਾਂ ਤੋਂ ਮਦਦ ਮੰਗੀ ਹੈ। ਪੁਲਿਸ ਅਨੁਸਾਰ 15 ਨਵੰਬਰ 2026 ਨੂੰ ਰਾਤ ਕਰੀਬ 11:45 ਵਜੇ ਲੌਹੀਡ ਹਾਈਵੇਅ ’ਤੇ ਗੈਗਲਾਰਡੀ ਵੇਅ ਦੇ ਪੂਰਬ ਵੱਲ ਇੱਕ ਵਾਹਨ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਬਰਨਬੀ ਦਾ ਰਹਿਣ ਵਾਲਾ 29 ਸਾਲਾ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਾਲਾਂਕਿ ਉਸ ਦੀਆਂ ਸੱਟਾਂ ਜਾਨਲੇਵਾ ਨਹੀਂ ਦੱਸੀਆਂ ਜਾ ਰਹੀਆਂ।
ਹਾਦਸੇ ਤੋਂ ਬਾਅਦ ਲੌਹੀਡ ਹਾਈਵੇਅ ਨੂੰ ਦੋਵਾਂ ਪਾਸਿਆਂ ਤੋਂ ਕਈ ਘੰਟਿਆਂ ਲਈ ਬੰਦ ਰੱਖਿਆ ਗਿਆ। ਸਵੇਰ ਦੀ ਆਵਾਜਾਈ ਸ਼ੁਰੂ ਹੋਣ ਤੱਕ ਸੜਕ ਮੁੜ ਖੋਲ੍ਹ ਦਿੱਤੀ ਗਈ। ਮਾਮਲੇ ਦੀ ਜਾਂਚ ਬਰਨਬੀ ਆਰਸੀਐੱਮਪੀ ਦੀ ਕ੍ਰਿਮੀਨਲ ਕੋਲੀਜ਼ਨ ਇਨਵੈਸਟੀਗੇਸ਼ਨ ਟੀਮ (339“) ਵੱਲੋਂ ਕੀਤੀ ਜਾ ਰਹੀ ਹੈ। ਆਰਸੀਐੱਮਪੀ ਦੇ ਕਾਰਪੋਰਲ ਮਾਈਕ ਕਲਾਂਜ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 15 ਨਵੰਬਰ ਦੀ ਰਾਤ 11 ਵਜੇ ਤੋਂ ਅੱਧੀ ਰਾਤ 12 ਵਜੇ ਤੱਕ ਲੌਹੀਡ ਹਾਈਵੇਅ ਜਾਂ ਗੈਗਲਾਰਡੀ ਵੇਅ ’ਤੇ ਸਫ਼ਰ ਕਰਨ ਵਾਲੇ ਡਰਾਈਵਰ ਆਪਣੀ ਡੈਸ਼ਕੈਮ ਫੁਟੇਜ ਦੀ ਜਾਂਚ ਕਰਨ। ਪੁਲਿਸ ਨੇ ਕਿਹਾ ਕਿ ਹਾਦਸੇ ਸਬੰਧੀ ਕੋਈ ਵੀ ਜਾਣਕਾਰੀ ਜਾਂ ਵੀਡੀਓ ਰੱਖਣ ਵਾਲਾ ਵਿਅਕਤੀ 604-646-9999 ’ਤੇ ਸੰਪਰਕ ਕਰ ਸਕਦਾ ਹੈ। ਜਾਣਕਾਰੀ ਦਿੰਦੇ ਸਮੇਂ ਪੁਲਿਸ ਫਾਈਲ ਨੰਬਰ 2026-41224 ਦਾ ਹਵਾਲਾ ਦਿੱਤਾ ਜਾਵੇ।
ਸਰੀ ਬੀ ਸੀ
ਬਰਨਬੀ ’ਚ ਭਿਆਨਕ ਸੜਕ ਹਾਦਸਾ, 29 ਸਾਲਾ ਨੌਜਵਾਨ ਗੰਭੀਰ ਜ਼ਖ਼ਮੀ




