·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
Uncategorized

ਦਸਤਾਰ’ ਸਿਰਫ਼ ਫਿਲਮ ਨਹੀਂ, ਸਿੱਖ ਪਹਿਚਾਣ ਤੇ ਸੰਘਰਸ਼ ਨੂੰ ਸਮਰਪਿਤ ਇੱਕ ਜਜ਼ਬਾਤੀ ਪੇਸ਼ਕਸ਼ ਹੈ: ਤਰਸੇਮ ਜੱਸੜ

ਸਰੀ (ਮਹੇਸ਼ਇੰਦਰ ਸਿੰਘ ਮਾਂਗਟ): ਸਰੀ ਦੇ ਸਿਨੇਪਲੈਕਸ ਵਿਖੇ ਪੰਜਾਬੀ ਫਿਲਮ ‘ਦਸਤਾਰ’ ਦੇ ਪ੍ਰੀਮੀਅਰ ਸ਼ੋ ਦੌਰਾਨ ਪ੍ਰਸਿੱਧ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਨੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਦਸਤਾਰ’ ਸਿਰਫ਼ ਇੱਕ ਮਨੋਰੰਜਕ ਫਿਲਮ ਨਹੀਂ, ਸਗੋਂ ਸਿੱਖ ਕੌਮ ਦੀ ਪਹਿਚਾਣ, ਇਤਿਹਾਸ, ਸੰਘਰਸ਼ ਅਤੇ ਸਵੈ-ਮਾਣ ਨੂੰ ਦਰਸਾਉਣ ਵਾਲੀ ਇੱਕ ਜਜ਼ਬਾਤੀ ਪੇਸ਼ਕਸ਼ ਹੈ।

ਉਨ੍ਹਾਂ ਕਿਹਾ ਕਿ ਫਿਲਮ ਨੂੰ ਤਿਆਰ ਕਰਨ ਲਈ ਪੂਰੀ ਟੀਮ ਨੇ ਲੰਬੇ ਸਮੇਂ ਤੱਕ ਦਿਲੋਂ ਮਿਹਨਤ ਕੀਤੀ ਹੈ। ਕਹਾਣੀ ਅਤੇ ਸਕ੍ਰੀਨਪਲੇ ‘ਤੇ ਕਰੀਬ ਇੱਕ ਸਾਲ ਤੱਕ ਕੰਮ ਕੀਤਾ ਗਿਆ, ਜਦਕਿ ਆਪਣੇ ਕਿਰਦਾਰ ਨੂੰ ਜੀਵੰਤ ਬਣਾਉਣ ਲਈ ਉਨ੍ਹਾਂ ਨੇ ਛੇ ਤੋਂ ਸੱਤ ਮਹੀਨੇ ਤੱਕ ਵਿਸ਼ੇਸ਼ ਤਿਆਰੀ ਕੀਤੀ।

ਤਰਸੇਮ ਜੱਸੜ ਨੇ ਦੱਸਿਆ ਕਿ ਫਿਲਮ ਦੀ ਟੈਕਨੀਕਲ ਕੁਆਲਟੀ ‘ਤੇ ਵੀ ਖਾਸ ਧਿਆਨ ਦਿੱਤਾ ਗਿਆ। ਯੂਕੇ ਵਿੱਚ ਫਿਲਮਾਏ ਗਏ ਦ੍ਰਿਸ਼ਾਂ ‘ਤੇ ਵੱਡਾ ਖਰਚ ਕੀਤਾ ਗਿਆ, ਜਦਕਿ ਬੈਕਗ੍ਰਾਊਂਡ ਸਕੋਰ ਨੂੰ ਆਰਕੈਸਟਰਾ ਪੱਧਰ ‘ਤੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਨੇਮਾਟੋਗ੍ਰਾਫੀ ਨਾਲ ਜੁੜੀ ਟੀਮ ਨੇ ਦੱਖਣੀ ਭਾਰਤੀ ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਦੀ ਟੀਮ ਨਾਲ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਐਕਸ਼ਨ ਸੀਕਵੈਂਸ ਲਈ ਜਰਮਨੀ ਤੋਂ ਮਾਹਿਰ ਐਕਸ਼ਨ ਡਾਇਰੈਕਟਰ ਅਤੇ ਉਨ੍ਹਾਂ ਦੀ ਟੀਮ ਨੂੰ ਸ਼ਾਮਲ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਫਿਲਮ ਦੀ ਕਹਾਣੀ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ ਅਤੇ ਖ਼ਾਸ ਕਰਕੇ ਯੂਨਾਈਟਿਡ ਕਿੰਗਡਮ ਵਿੱਚ ਦਸਤਾਰ ਨਾਲ ਜੁੜੇ ਸੰਘਰਸ਼ ਨੂੰ ਦਰਸਾਉਂਦੀ ਹੈ। ਉਨ੍ਹਾਂ ਦਸਤਾਰ ਲਈ ਸੰਘਰਸ਼ ਕਰਨ ਵਾਲੇ ਸਿੱਖਾਂ ਨੂੰ ਨਮਨ ਕਰਦਿਆਂ ਕਿਹਾ ਕਿ ਅੱਜ ਦੁਨੀਆ ਭਰ ਵਿੱਚ ਦਸਤਾਰਧਾਰੀ ਸਿੱਖ ਹਰ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾ ਰਹੇ ਹਨ।

Navneet Sharma

ਤਰਸੇਮ ਜੱਸੜ ਨੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਸਮੇਤ ਕਾਮਾਗਾਟਾ ਮਾਰੂ ਵਰਗੇ ਇਤਿਹਾਸਕ ਪ੍ਰਸੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਅਤੇ ਯੋਗਦਾਨ ਦਾ ਇਤਿਹਾਸ ਅਜੇ ਵੀ ਬਹੁਤ ਸਾਰੇ ਲੋਕਾਂ ਲਈ ਅਣਜਾਣ ਹੈ। ਉਨ੍ਹਾਂ ਕਿਹਾ ਕਿ ‘ਦਸਤਾਰ’ ਉਸ ਇਤਿਹਾਸ ਅਤੇ ਸਿੱਖ ਪਹਿਚਾਣ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਇੱਕ ਯਤਨ ਹੈ।

ਅੰਤ ਵਿੱਚ ਉਨ੍ਹਾਂ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਪੰਜਾਬੀ ਸਿਨੇਮੇ ਨੂੰ ਹੌਸਲਾ ਦੇਣ ਲਈ ਫਿਲਮ ਨੂੰ ਸਿਨੇਮਾਘਰਾਂ ਵਿੱਚ ਜਾ ਕੇ ਜ਼ਰੂਰ ਦੇਖਣ। ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਸੀਮਤ ਬਜਟ ਦੇ ਬਾਵਜੂਦ ਵਿਸ਼ਵ ਪੱਧਰੀ ਮਿਆਰ ਦੀਆਂ ਫਿਲਮਾਂ ਬਣਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ ਅਤੇ ਦਰਸ਼ਕਾਂ ਦਾ ਪਿਆਰ ਹੀ ਇਸ ਉਦਯੋਗ ਦੀ ਸਭ ਤੋਂ ਵੱਡੀ ਤਾਕਤ ਹੈ। ਇਸ ਮੌਕੇ ਵਾਈਟ ਹਿਲ ਦੇ ਓਨਰ ਤੇ ਫਿਲਮ ਦੇ ਪ੍ਰੋਡਿਊਸਰ ਸਨੀ, ਬਖਸ਼ੀਸ਼ ਸਿੰਘ ਸਿੱਧੂ ਜੀਰਾ ਤੇ ਮਨਜੀਤ ਸਿੰਘ ਹਾਜ਼ਰ ਸਨ|

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Good Deal Motors
Navneet Sharma
Apna Customs
Jorawar Construction
Sardar Ji Academy
Naiya Gill Law