ਪ੍ਰਬੰਧਕਾਂ ਮੁਤਾਬਕ ਟਿਕਟਾਂ ਨੂੰ ਮਿਲ ਰਹੇ ਭਰਪੂਰ ਹੁੰਗਾਰੇ ਕਾਰਨ ਸਮਾਗਮ ਨੂੰ ਲੈ ਕੇ ਤਿਆਰੀਆਂ ਪੂਰੇ ਜ਼ੋਰਾਂ ’ਤੇ।
ਸਰੀ, ਬੀ.ਸੀ. (ਖਡੌਲੀ): 9 ਅਗਸਤ ਨੂੰ ਵੈਨਕੂਵਰ ਵਿੱਚ ਹੋਣ ਜਾ ਰਹੇ ਸਾਗਰ ਕਵਾਲੀ ਸ਼ੋਅ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਟਿਕਟਾਂ ਨੂੰ ਮਿਲ ਰਹੇ ਸ਼ਾਨਦਾਰ ਹੁੰਗਾਰੇ ਅਤੇ ਦਰਸ਼ਕਾਂ ਦੀ ਵਧਦੀ ਦਿਲਚਸਪੀ ਨੂੰ ਵੇਖਦਿਆਂ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਰੋਤਿਆਂ ਦੇ ਪਹੁੰਚਣ ਦੀ ਸੰਭਾਵਨਾ ਹੈ।

ਇਸ ਸ਼ੋਅ ਰਾਹੀਂ ਕਵਾਲੀ ਸੰਗੀਤ ਦੀ ਅਮੀਰ ਅਤੇ ਰਵਾਇਤੀ ਵਿਰਾਸਤ ਨੂੰ ਪੇਸ਼ ਕੀਤਾ ਜਾਵੇਗਾ ਅਤੇ ਦਰਸ਼ਕਾਂ ਨੂੰ ਇੱਕ ਯਾਦਗਾਰ ਸੱਭਿਆਚਾਰਕ ਸ਼ਾਮ ਦਾ ਅਨੁਭਵ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਪ੍ਰਬੰਧਕ ਆਕਾਸ਼ ਮੌਜ਼ਨ ਨੇ ਸੰਗੀਤ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਟਿਕਟਾਂ ਪਹਿਲਾਂ ਹੀ ਬੁੱਕ ਕਰਵਾ ਲੈਣ, ਕਿਉਂਕਿ ਸਮਾਗਮ ਦੇ 50 ਫ਼ੀਸਦੀ ਤੋਂ ਵੱਧ ਹਾਲ ਦੀਆਂ ਸੀਟਾਂ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਮੇਂ ਸਿਰ ਪਹੁੰਚਣ ਨਾਲ ਦਰਸ਼ਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਉਨ੍ਹਾਂ ਦੱਸਿਆ ਕਿ ਸਮਾਗਮ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਟਿਕਟਾਂ ਸਬੰਧੀ ਜਾਣਕਾਰੀ ਲਈ 778-345-5240 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਟਿਕਟਾਂ Ticketmaster.com ਤੋਂ ਵੀ ਖਰੀਦੀਆਂ ਜਾ ਸਕਦੀਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਤਿੰਦਰ ਸੋਡੀ, ਅੰਮ੍ਰਿਤਪਾਲ ਢੋਤ, ਦਵਿੰਦਰ ਲਿੱਟ, ਗੁਰਸੇਵਕ ਢਿੱਲੋਂ, ਪੰਜਾਬੀ ਪ੍ਰੈੱਸ ਕਲੱਬ ਤੋਂ ਰਮਨ ਸ਼ਰਮਾ, ਜੀਕੇ ਮੀਡੀਆ ਦੇ ਸੀਈਓ ਜਰਨੈਲ ਸਿੰਘ ਖਡੌਲੀ, ਬੀਸੀ ਪੰਜਾਬੀ ਨਿਊਜ਼ ਤੋਂ ਮਹੇਸ਼ ਇੰਦਰ ਸਿੰਘ ਮਾਂਗਟ, ਚੜ੍ਹਦੀ ਕਲਾ ਟਾਈਮ ਟੀਵੀ ਤੋਂ ਰਵੀਕਾਂਤ ਸ਼ਰਮਾ ਅਤੇ ਸਾਂਝਾ ਟੀਵੀ ਦੀ ਪੂਰੀ ਟੀਮ ਹਾਜ਼ਰ ਰਹੀ।

ਅਖੀਰ ਵਿੱਚ ਪ੍ਰਬੰਧਕਾਂ ਨੇ ਆਪਣੇ ਸਾਰੇ ਸੱਜਣ-ਦੋਸਤਾਂ, ਸਹਿਯੋਗੀਆਂ, ਸਪਾਂਸਰਾਂ ਅਤੇ ਸਮੂਹ ਪ੍ਰਿੰਟ, ਇਲੈਕਟ੍ਰਾਨਿਕ ਅਤੇ ਡਿਜ਼ੀਟਲ ਮੀਡੀਆ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਹੀ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਪੂਰੀ ਟੀਮ ਪੂਰੇ ਉਤਸ਼ਾਹ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਇਹ ਸ਼ੋਅ ਇਸ ਸੀਜ਼ਨ ਦੇ ਸਭ ਤੋਂ ਵੱਡੇ ਅਤੇ ਯਾਦਗਾਰ ਕਵਾਲੀ ਸਮਾਗਮਾਂ ਵਿੱਚੋਂ ਇੱਕ ਸਾਬਤ ਹੋਵੇਗਾ।






