ਜਨਤਕ ਸੁਰੱਖਿਆ, ਸਿਹਤ ਸੇਵਾਵਾਂ, ਮਹਿੰਗਾਈ ਅਤੇ ਹੋਰ ਭਾਈਚਾਰਕ ਮੁੱਦਿਆਂ ’ਤੇ ਲੋਕਾਂ ਨਾਲ ਸਿੱਧੀ ਗੱਲਬਾਤ ਕਰਨਗੇ ਐਮਐਲਏ ਮਨਦੀਪ ਧਾਲੀਵਾਲ।
ਸਰੀ ਨਾਰਥ ਦੇ ਐਮਐਲਏ ਮਨਦੀਪ ਧਾਲੀਵਾਲ ਨੇ 26 ਜੁਲਾਈ ਨੂੰ ਹੋਣ ਵਾਲੇ ‘ਮੀਟ ਐਂਡ ਗ੍ਰੀਟ’ ਸਮਾਗਮ ਵਿੱਚ ਇਲਾਕਾ ਨਿਵਾਸੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਲੋਕ ਆਪਣੇ ਸੁਝਾਅ, ਸਮੱਸਿਆਵਾਂ ਅਤੇ ਭਾਈਚਾਰਕ ਮੁੱਦਿਆਂ ਬਾਰੇ ਸਿੱਧੀ ਗੱਲਬਾਤ ਕਰ ਸਕਣਗੇ।
Salmon & Berry Festival ਦੌਰਾਨ MLA ਜਗਰੂਪ ਬਰਾੜ ਵੱਲੋਂ ਕਰਵਾਇਆ ਗਿਆ Coloring Contest ਰਿਹਾ ਸ਼ਾਨਦਾਰ ਸਫਲ
ਨੰਨੇ ਕਲਾਕਾਰਾਂ ਨੇ ਆਪਣੀ ਕਲਾ ਨਾਲ ਬੰਨ੍ਹਿਆ ਸਮਾਂ, ਪਰਿਵਾਰਾਂ ਦੀ ਭਰਵੀਂ ਸ਼ਮੂਲੀਅਤ ਨੇ ਸਮਾਗਮ ਨੂੰ ਬਣਾਇਆ ਯਾਦਗਾਰ।
ਸਰੀ, ਬੀ.ਸੀ. ਖੰਡੌਲੀ – Salmon & Berry Festival ਦੌਰਾਨ ਐਮਐਲਏ ਜਗਰੂਪ ਬਰਾੜ ਦੀ ਅਗਵਾਈ ਹੇਠ ਕਰਵਾਇਆ ਗਿਆ Coloring Contest ਬੇਹੱਦ ਸਫਲ ਅਤੇ ਰੰਗਾਂ ਭਰਿਆ ਸਮਾਗਮ ਸਾਬਤ ਹੋਇਆ। ਇਸ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਸ਼ਮੂਲੀਅਤ ਕਰਕੇ ਤਿਉਹਾਰ ਦੀਆਂ ਰੌਣਕਾਂ ਨੂੰ ਹੋਰ ਵਧਾ ਦਿੱਤਾ।
ਨੰਨੇ ਕਲਾਕਾਰਾਂ ਨੇ ਆਪਣੇ ਰੰਗਾਂ ਅਤੇ ਕਲਪਨਾ ਰਾਹੀਂ ਸ਼ਾਨਦਾਰ ਚਿੱਤਰਕਲਾਵਾਂ ਤਿਆਰ ਕੀਤੀਆਂ, ਜਿਨ੍ਹਾਂ ਨੂੰ ਮੌਜੂਦ ਦਰਸ਼ਕਾਂ ਵੱਲੋਂ ਭਰਪੂਰ ਸਰਾਹਨਾ ਮਿਲੀ। ਸਮਾਗਮ ਨੇ ਬੱਚਿਆਂ ਨੂੰ ਆਪਣੀ ਕਲਾ ਨੂੰ ਨਿਖਾਰਨ ਅਤੇ ਆਤਮ-ਵਿਸ਼ਵਾਸ ਨਾਲ ਆਪਣੀ ਪ੍ਰਤਿਭਾ ਪੇਸ਼ ਕਰਨ ਦਾ ਸੁੰਦਰ ਮੰਚ ਪ੍ਰਦਾਨ ਕੀਤਾ।
ਮੁਕਾਬਲੇ ਦੇ ਜੇਤੂਆਂ ਨੂੰ ਐਮਐਲਏ ਜਗਰੂਪ ਬਰਾੜ ਵੱਲੋਂ ਖ਼ਾਸ ਗਿਫ਼ਟ ਬਾਸਕਟ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਖੁਸ਼ੀ, ਉਤਸ਼ਾਹ ਅਤੇ ਭਾਈਚਾਰਕ ਏਕਤਾ ਦਾ ਸੁੰਦਰ ਮਾਹੌਲ ਦੇਖਣ ਨੂੰ ਮਿਲਿਆ।
The Khandoli Show ਵੱਲੋਂ ਇਸ ਸਮਾਗਮ ਦੀ ਵਿਸ਼ੇਸ਼ ਕਵਰੇਜ ਕੀਤੀ ਗਈ, ਜਿਸ ਵਿੱਚ ਬੱਚਿਆਂ ਦੀ ਰਚਨਾਤਮਕਤਾ, ਪਰਿਵਾਰਾਂ ਦੀ ਭਰਵੀਂ ਸ਼ਮੂਲੀਅਤ ਅਤੇ ਭਾਈਚਾਰੇ ਦੀ ਏਕਤਾ ਨੂੰ ਕੈਮਰੇ ਵਿੱਚ ਕੈਦ ਕੀਤਾ ਗਿਆ।
ਅਜਿਹੇ ਸਮਾਗਮ ਬੱਚਿਆਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਮਾਜ ਵਿੱਚ ਆਪਸੀ ਸਾਂਝ, ਸਹਿਯੋਗ ਅਤੇ ਪਰਿਵਾਰਕ ਮੁੱਲਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।









