ਆਈ.ਐੱਚ.ਆਈ.ਟੀ. ਵੱਲੋਂ ਜਾਂਚ ਵਿੱਚ ਮਦਦ ਲਈ ਨਵੀ ਅਪੀਲ, ਪਰਿਵਾਰ ਦਾ ਦਰਦ ਬਿਆਨ ਤੋਂ ਬਾਹਰ
ਸਰੀ: ਕੈਨੇਡਾ ਦੇ ਸਰੀ ਸ਼ਹਿਰ ਵਿੱਚ ਅੱਜ ਤੋਂ ਠੀਕ ਦੱਸ ਸਾਲ ਪਹਿਲਾਂ (23 ਜੁਲਾਈ 2016 ਨੂੰ) ਵਾਪਰੇ ਜਤਿੰਦਰ ਉਰਫ਼ ‘ਮਾਈਕਲ’ ਸੰਧੂ ਦੇ ਦੁਖਦਾਈ ਕਤਲ ਮਾਮਲੇ ਵਿੱਚ ਪੀੜਤ ਪਰਿਵਾਰ ਅਤੇ ਪੁਲਿਸ ਪ੍ਰਸ਼ਾਸਨ ਨੇ ਇੱਕ ਵਾਰ ਇਨਸਾਫ਼ ਦੀ ਗੁਹਾਰ ਲਗਾਈ ਹੈ। ਇਸ ਦੁਖਦਾਈ ਕਾਂਡ ਨੂੰ ਇੱਕ ਦਹਾਕਾ ਬੀਤ ਜਾਣ ਦੇ ਬਾਵਜੂਦ ਕਾਤਲ ਕਾਨੂੰਨ ਦੀ ਪਕੜ ਤੋਂ ਬਾਹਰ ਹਨ, ਜਿਸ ਕਾਰਨ ਪਰਿਵਾਰ ਦੇ ਜ਼ਖ਼ਮ ਅੱਜ ਵੀ ਹਰੇ ਹਨ। ਪਰਿਵਾਰ ਵੱਲੋਂ ਭਾਵੁਕ ਵੀਡੀਓ ਸੁਨੇਹਾ ਜਾਰੀਦੱਸਵੀਂ ਬਰਸੀ ਮੌਕੇ ਮਾਈਕਲ ਸੰਧੂ ਦੇ ਪਰਿਵਾਰ ਨੇ ਇੱਕ ਵਿਸ਼ੇਸ਼ ਵੀਡੀਓ ਸੁਨੇਹਾ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਮਾਈਕਲ ਦੀ ਘਾਟ ਅਤੇ ਉਸ ਤੋਂ ਬਿਨਾਂ ਲੰਘੇ ਦੱਸ ਸਾਲਾਂ ਦੇ ਪਲਾਂ ਨੂੰ ਯਾਦ ਕਰਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਰਿਵਾਰ ਨੇ ਦੱਸਿਆ ਕਿ ਮਾਈਕਲ ਇੱਕ ਬਹੁਤ ਹੀ ਆਲਾ, ਹੱਸਮੁੱਖ ਅਤੇ ਪਰਿਵਾਰ ਨੂੰ ਪਿਆਰ ਕਰਨ ਵਾਲਾ ਨੌਜਵਾਨ ਸੀ। ਮਾਈਕਲ ਦੀ ਮਾਂ ਕਲ ਸੰਧੂ ਨੇ ਭਾਵੁਕ ਹੁੰਦਿਆਂ ਕਿਹਾ ਕਿ ਸਮਾਂ ਭਾਵੇਂ ਕਿੰਨਾ ਵੀ ਬੀਤ ਜਾਵੇ ਪਰ ਮਾਂ ਲਈ ਆਪਣੇ ਪੁੱਤਰ ਨੂੰ ਗੁਆਉਣ ਦਾ ਦਰਦ ਕਦੇ ਘੱਟ ਨਹੀਂ ਹੁੰਦਾ। ਉਨ੍ਹਾਂ ਕਿਹਾ, ਭਾਵੇਂ 10 ਸਾਲ ਹੋ ਗਏ ਹਨ, ਪਰ ਮੈਨੂੰ ਲੱਗਦਾ ਹੈ ਕਿ ਇਹ ਕੱਲ੍ਹ ਦੀ ਹੀ ਗੱਲ ਹੈ। ਮੈਨੂੰ ਅੱਜ ਵੀ ਉਹ ਫ਼ੋਨ ਕਾਲ ਅਤੇ ਉਸ ਦਿਨ ਦੀ ਘਬਰਾਹਟ ਯਾਦ ਹੈ। ਪਰਿਵਾਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਇਸ ਮਾਮਲੇ ਨਾਲ ਜੁੜੀ ਕੋਈ ਵੀ ਛੋਟੀ-ਮੋਟੀ ਜਾਣਕਾਰੀ ਹੋਵੇ, ਤਾਂ ਉਹ ਅੱਗੇ ਆਵੇ ਅਤੇ ਪੁਲਿਸ ਦੀ ਮਦਦ ਕਰੇ। ਪੁਲਿਸ ਅਤੇ ਆਈ.ਐੱਚ.ਆਈ.ਟੀ. ਦਾ ਬਿਆਨਇੰਟੀਗ੍ਰੇਟੇਡ ਹੋਮਸਾਈਡ ਇਨਵੈਸਟੀਗੇਸ਼ਨ ਟੀਮ ਦੀ ਸਾਰਜੈਂਟ ਫਰੇਡਾ ਫੋਂਗ ਨੇ ਕਿਹਾ ਕਿ ਹਿੰਸਾ ਵਿੱਚ ਅਜੋਕੇ ਸਮੇਂ ਵਿੱਚ ਅਪਨਿਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਦਾ ਦਰਦ ਬਹੁਤ ਵੱਡਾ ਹੁੰਦਾ ਹੈ: ਅਸੀਂ ਮਾਈਕਲ ਦੇ ਪਰਿਵਾਰ ਦੇ ਗ਼ਹਰੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਜਾਂਚ ਨੂੰ ਲੋਕਾਂ ਦੀ ਨਜ਼ਰ ਵਿੱਚ ਰੱਖਣ ਲਈ ਆਪਣਾ ਸੁਨੇਹਾ ਸਾਂਝਾ ਕੀਤਾ ਹੈ। ਹੋ ਸਕਦਾ ਹੈ ਕਿ ਕਿਸੇ ਕੋਲ ਕੋਈ ਅਜਿਹੀ ਅਹਿਮ ਜਾਣਕਾਰੀ ਹੋਵੇ ਜੋ ਇਸ ਕੇਸ ਦਾ ਰੁਖ਼ ਬਦਲ ਸਕੇ।"ਸਰਜੈਂਟ ਫੋਂਗ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਜਾਂਚ ਅਨੁਸਾਰ ਮਾਈਕਲ ਸੰਧੂ ਅਤੇ ਉਸ ਦੇ ਦੋਸਤ ਦਾ ਗੈਂਗਾਂ ਜਾਂ ਕਿਸੇ ਵੀ ਅਪਰਾਧਿਕ ਗਤੀਵਿਧੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਮੁੱਢਲੇ ਸਬੂਤਾਂ ਤੋਂ ਇਹੋ ਸਾਹਮਣੇ ਆਇਆ ਹੈ ਕਿ ਉਹ ਦੋਵੇਂ ਗੈਂਗ ਵਾਰ ਦੀ ਇਸ ਘਟਨਾ ਵਿੱਚ ’ਗਲਤ ਨਿਸ਼ਾਨੇ’ ਬਣ ਗਏ ਸਨ। ਇਥੇ ਜ਼ਿਕਰਯੋਗ ਹੈ ਕਿ ਇਹ ਘਟਨਾ ਸਰੀ ਦੇ 90ਏ ਐਵੇਨਿਊ ਦਾ 14300 ਬਲਾਕ ਵਿਖੇ ਵਾਪਰੀ ਸੀ ਸਰੀ ਆਰ.ਸੀ.ਐੱਮ.ਪੀ. ਨੂੰ ਇੱਕ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪਹੁੰਚਣ ’ਤੇ ਪੁਲਿਸ ਨੂੰ ਦੋ ਵਿਅਕਤੀ ਗੋਲੀਆਂ ਨਾਲ ਜ਼ਖ਼ਮੀ ਹਾਲਤ ਵਿੱਚ ਮਿਲੇ। ਨੁਕਸਾਨ: 28 ਸਾਲਾ ਜਤਿੰਦਰ ‘ਮਾਈਕਲ’ ਸੰਧੂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦੁਨੀਆ ਨੂੰ ਅਲਖ ਅਲਕ ਕਰ ਗਏ, ਜਦਕਿ ਦੂਜੇ ਪੀੜਤ ਦੀ ਜਾਨ ਬਚ ਗਈ ਸੀ।ਪੁਲਿਸ ਵੱਲੋਂ ਲੋਕਾਂ ਨੂੰ ਅਪੀਲਆਈ.ਐੱਚ.ਆਈ.ਟੀ. ਨੇ ਇੱਕ ਵਾਰ ਫਿਰ ਗੰਭੀਰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਕੋਲ ਇਸ ਅੰਨ੍ਹੇ ਕਤਲਕਾਂਡ ਬਾਰੇ ਕੋਈ ਵੀ ਜਾਣਕਾਰੀ ਹੋਵੇ, ਤਾਂ ਉਹ ਬਿਨਾਂ ਕਿਸੇ ਡਰ ਦੇ ਅੱਗੇ ਆਵੇ।






