·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਬੀ ਸੀ

ਸਰੀ–ਫਲੀਟਵੁੱਡ ਦੇ ਐਮਐਲਏ ਮਨਦੀਪ ਸਿੰਘ ਢਾਲੀਵਾਲ ਨੇ ਲਕਸ਼ਮੀ ਨਾਰਾਇਣ ਮੰਦਰ ਵਿਖੇ ਲੋਕਾਂ ਨਾਲ ਕੀਤੀ ਮੁਲਾਕਾਤ, ਲੰਗਰ ਸੇਵਾ ਵੀ ਨਿਭਾਈ

ਸਰੀ, ਬੀ.ਸੀ.: ਸਰੀ–ਫਲੀਟਵੁੱਡ ਤੋਂ ਵਿਧਾਇਕ ਮਨਦੀਪ ਸਿੰਘ ਧਾਲੀਵਾਲ ਨੇ ਅੱਜ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ, ਸਰੀ ਵਿਖੇ ਆਯੋਜਿਤ ‘ਮੀਟ ਐਂਡ ਗ੍ਰੀਟ’ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਲਾਕੇ ਦੇ ਨਿਵਾਸੀਆਂ ਨਾਲ ਮੁਲਾਕਾਤ ਕਰਦੇ ਹੋਏ ਉਨ੍ਹਾਂ ਦੇ ਵਿਚਾਰ, ਸੁਝਾਵ ਅਤੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ।

ਪ੍ਰੋਗਰਾਮ ਦੀ ਇੱਕ ਖਾਸ ਗੱਲ ਇਹ ਵੀ ਰਹੀ ਕਿ ਐਮਐਲਏ ਮਨਦੀਪ ਸਿੰਘ ਧਾਲੀਵਾਲ ਨੇ ਮੰਦਰ ਵਿੱਚ ਅੱਜ ਦੇ ਲੰਗਰ ਦੀ ਸੇਵਾ ਖੁਦ ਨਿਭਾਈ, ਜਿਸ ਦੀ ਹਾਜ਼ਰ ਸੰਗਤ ਨੇ ਸਰਾਹਨਾ ਕੀਤੀ। ਉਨ੍ਹਾਂ ਨੇ ਸੇਵਾ ਅਤੇ ਲੋਕ ਸੰਪਰਕ ਨੂੰ ਜਨ ਜੀਵਨ ਦਾ ਮਹੱਤਵਪੂਰਨ ਹਿੱਸਾ ਦੱਸਿਆ।

ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀਆਂ ਨੇ ਹਿੱਸਾ ਲਿਆ ਅਤੇ ਆਪਣੇ ਇਲਾਕੇ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ।

ਸਮਾਗਮ ਵਿੱਚ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ, ਸੈਕਟਰੀ ਵਿਨੇ ਸ਼ਰਮਾ, ਰਾਜ ਬੌਲੀ, ਰਮਨ ਸ਼ਰਮਾ, ਸਰੀ ਸਿਟੀ ਕੌਂਸਲਰ ਉਮੀਦਵਾਰ ਸ਼ੈਨਾ ਬਰਮਾਨੀ, ਜਸਪ੍ਰੀਤ ਸਿੰਘ ਅਤੇ ਹੋਰ ਕਈ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਐਮਐਲਏ ਮਨਦੀਪ ਸਿੰਘ ਧਾਲੀਵਾਲ ਨੇ ਸੰਗਤ ਨਾਲ ਮਿਲ ਕੇ ਅੱਜ ਦੇ ਲੰਗਰ ਦੀ ਸੇਵਾ ਵੀ ਖੁਦ ਨਿਭਾਈ। ਸਮਾਗਮ ਦੀ ਵਿਸ਼ੇਸ਼ ਕਵਰੇਜ GKM Media ਵੱਲੋਂ ਕੀਤੀ ਗਈ।

Jorawar Construction

ਸਮਾਗਮ ਦੇ ਅੰਤ ਵਿੱਚ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਅਤੇ ਸੈਕਟਰੀ ਵਿਨੇ ਸ਼ਰਮਾ ਨੇ ਐਮਐਲਏ ਮਨਦੀਪ ਧਾਲੀਵਾਲ ਦਾ ਵਿਸ਼ੇਸ਼ ਸਨਮਾਨ ਕਰਦਿਆਂ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਐਮਐਲਏ ਧਾਲੀਵਾਲ ਵੱਲੋਂ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਨੂੰ ਭੇਟ ਕੀਤਾ ਗਿਆ “Certificate of Recognition” ਮੰਦਰ ਅਤੇ ਸਮੂਹ ਸੰਗਤ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਇਸ ਸਨਮਾਨ ਅਤੇ ਭਾਈਚਾਰੇ ਪ੍ਰਤੀ ਨਿਰੰਤਰ ਸਹਿਯੋਗ ਲਈ ਐਮਐਲਏ ਧਾਲੀਵਾਲ ਦਾ ਤਹਿ ਦਿਲੋਂ ਧੰਨਵਾਦ ਕੀਤਾ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Good Deal Motors
Navneet Sharma
Apna Customs
Jorawar Construction
Sardar Ji Academy
Naiya Gill Law