—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
Uncategorized

ਨਾਨਾਮੋ ਵਿੱਚ ਵੱਡਾ ਹਾਦਸਾ: ਬੇਕਾਬੂ ਕਾਰ ਨੇ 5 ਵਾਹਨਾਂ ਅਤੇ ਮਾਲ ਨੂੰ ਮਾਰੀ ਟੱਕਰ, ਡਰਾਈਵਰ ਹਿਰਾਸਤ ਵਿੱਚ

ਨਾਨਾਮੋ: ਬੀਤੇ ਸ਼ਨੀਵਾਰ ਦੁਪਹਿਰ ਨੂੰ ਨਾਨਾਮੋ ਦੇ ਨਾਰਥ ਟਾਊਨ ਸੈਂਟਰ ਮਾਲ  ਵਿਖੇ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇੱਕ ਸਲੇਟੀ ਰੰਗ ਦੀ ਟੋਇਟਾ ਕੋਰੋਲਾ ਕਾਰ ਦੇ ਡਰਾਈਵਰ ਨੇ ਪਾਰਕਿੰਗ ਵਿੱਚ ਖੜ੍ਹੀਆਂ ਅਤੇ ਚੱਲਦੀਆਂ ਕਾਰਾਂ ਨੂੰ ਜਾਣਬੁੱਝ ਕੇ ਟੱਕਰਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਦਿਲ ਕੰਬਾਊ ਘਟਨਾ ਦੁਪਹਿਰ 12 ਵਜੇ ਦੇ ਕਰੀਬ ਕੈਨੇਡੀਅਨ ਟਾਇਰ ਦੇ ਨਜ਼ਦੀਕੀ ਪਾਰਕਿੰਗ ਲਾਟ ਵਿੱਚ ਵਾਪਰੀ।  ਪੁਲਿਸ ਜਾਂਚ ਸਾਹਮਣੇ ਆਇਆ ਹੈ ਕਿ ਇਸ ਹੰਗਾਮੇ ਦੌਰਾਨ ਕੁੱਲ ਪੰਜ ਵਾਹਨਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ ਹੀ ਕਾਰ ਦੀ ਟੱਕਰ ਨਾਲ ਕੈਨੇਡੀਅਨ ਟਾਇਰ ਦੀ ਇਮਾਰਤ ਦੀ ਕੰਧ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ। ਇਸ ਘਟਨਾ ਵਿੱਚ ਕਈ ਵਾਹਨ ਸਵਾਰ ਬਾਲਗ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਮੌਕੇ ’ਤੇ ਹੀ ਮੁੱਢਲੀ ਸਹਾਇਤਾ ਅਤੇ ਇਲਾਜ ਦਿੱਤਾ ਗਿਆ।  ਘਟਨਾ ਦੀ ਸੂਚਨਾ ਮਿਲਦਿਆਂ ਹੀ ਨਾਨਾਮੋ ਆਰ.ਸੀ.ਐਮ.ਪੀ. ਦੇ ਅਧਿਕਾਰੀ ਮੌਕੇ ’ਤੇ ਪਹੁੰਚੇ, ਪਰ ਉਦੋਂ ਤੱਕ ਸ਼ੱਕੀ ਮੌਕੇ ਤੋਂ ਫਰਾਰ ਹੋ ਚੁੱਕਾ ਸੀ। ਚੌਕਸੀ ਵਰਤਦਿਆਂ ਪੁਲਿਸ ਨੇ ਜਲਦੀ ਹੀ ਵੈਲਿੰਗਟਨ ਰੋਡ  ਦੇ 4400 ਬਲਾਕ ਵਿੱਚੋਂ ਸ਼ੱਕੀ ਵਾਹਨ ਅਤੇ ਉਸਦੇ ਡਰਾਈਵਰ ਨੂੰ ਟਰੇਸ ਕਰ ਲਿਆ।   ਮਾਨਸਿਕ ਸਿਹਤ ਐਂਡ ਤਹਿਤ ਕਾਰਵਾਈ: ਪੁਲਿਸ ਨੇ 44 ਸਾਲਾ ਵਿਕਟੋਰੀਆ ਨਿਵਾਸੀ ਇਸ ਡਰਾਈਵਰ ਨੂੰ ਬਿਨਾਂ ਕਿਸੇ ਵਿਰੋਧ ਦੇ ’ਮਾਨਸਿਕ ਸਿਹਤ ਐਂਡ’ਤਹਿਤ ਹਿਰਾਸਤ ਵਿੱਚ ਲੈ ਲਿਆ।  ਸ਼ਰਾਬੀ ਹੋਣ ਦਾ ਸ਼ੱਕ ਅਤੇ ਪਾਬੰਦੀ: ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਸ਼ੱਕ ਸੀ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਜਦੋਂ ਉਸਨੂੰ ਸਾਹ ਦਾ ਸੈਂਪਲ ਦੇਣ ਲਈ ਕਿਹਾ ਗਿਆ ਤਾਂ ਉਸਨੇ ਇਨਕਾਰ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ ਉਸਨੂੰ 90 ਦਿਨਾਂ ਦੀ ਤੁਰੰਤ ਰੋਡਸਾਈਡ ਪਾਬੰਦੀ  ਦਾ ਸਾਹਮਣਾ ਕਰਨਾ ਪਿਆ।  ਇਸ ਤੋਂ ਬਾਅਦ ਮੁਲਜ਼ਮ ਨੂੰ ਸਰੀਰਕ ਅਤੇ ਮਾਨਸਿਕ ਸਿਹਤ ਜਾਂਚ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।   ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਪਰਾਧਿਕ ਕੋਡ  ਤਹਿਤ ਗੰਭੀਰ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਆਰ.ਸੀ.ਐਮ.ਪੀ. ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਸ ਘਟਨਾ ਦੌਰਾਨ ਕਿਸੇ ਹੋਰ ਵਿਅਕਤੀ ਨੂੰ ਸੱਟ ਲੱਗੀ ਹੋਵੇ ਜਾਂ ਉਸਦਾ ਵਾਹਨ ਨੁਕਸਾਨਿਆ ਗਿਆ ਹੋਵੇ ਅਤੇ ਉਨ੍ਹਾਂ ਨੇ ਅਜੇ ਤੱਕ ਪੁਲਿਸ ਨਾਲ ਗੱਲ ਨਹੀਂ ਕੀਤੀ, ਤਾਂ ਉਹ ਤੁਰੰਤ ਨਾਨਾਮੋ ਆਰ.ਸੀ.ਐਮ.ਪੀ. ਦੇ ਨਾਨ-ਐਮਰਜੈਂਸੀ ਨੰਬਰ 250-754-2345 ’ਤੇ ਸੰਪਰਕ ਕਰਨ।  

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Sardar Ji Academy
Good Deal Motors
Apna Customs
Navneet Sharma