·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
Uncategorized

ਬੀ.ਸੀ. ਡੇਅ: ਪ੍ਰੀਮੀਅਰ ਡੇਵਿਡ ਈਬੀ ਦਾ ਸੂਬੇ ਦੇ ਨਾਮ ਸੰਦੇਸ਼

ਵਿਕਟੋਰੀਆ –‘ਬੀ.ਸੀ. ਡੇਅ’ ਦੇ ਮੌਕੇ ‘ਤੇ ਪ੍ਰੀਮੀਅਰ ਡੇਵਿਡ ਈਬੀ ਨੇ ਹੇਠ ਲਿਖਿਆ ਬਿਆਨ ਜਾਰੀ ਕੀਤਾ ਹੈ:

“ਅੱਜ ਅਸੀਂ ਉਨ੍ਹਾਂ ਸਾਰੀਆਂ ਖੂਬੀਆਂ ਦਾ ਜਸ਼ਨ ਮਨਾ ਰਹੇ ਹਾਂ ਜੋ ਸਾਡੇ ਸੂਬੇ ਨੂੰ ਇਸ ਪਿਆਰੇ ਦੇਸ਼ ਵਿੱਚ ਰਹਿਣ ਲਈ ਸਭ ਤੋਂ ਵਧੀਆ ਥਾਵਾਂ ਵਿੱਚੋਂ ਇੱਕ ਬਣਾਉਂਦੀਆਂ ਹਨ।

“ਬ੍ਰਿਟਿਸ਼ ਕੋਲੰਬੀਆ ਬੇਮਿਸਾਲ ਕੁਦਰਤੀ ਸੁੰਦਰਤਾ ਵਾਲੀ ਧਰਤੀ ਹੈ, ਜਿੱਥੇ ਭਰਪੂਰ ਸਰੋਤ ਅਤੇ ਬੇਅੰਤ ਮੌਕੇਮੌਜੂਦ ਹਨ।

“ਸਾਡੇ ਸੂਬੇ ਦੀ ਕਹਾਣੀ ਹਜ਼ਾਰਾਂ ਸਾਲ ਪੁਰਾਣੀ ਹੈ।

Jorawar Construction

“ਇਸਦੀ ਸ਼ੁਰੂਆਤ ਉਨ੍ਹਾਂ ਮੂਲ ਨਿਵਾਸੀ ਲੋਕਾਂ ਤੋਂ ਹੁੰਦੀ ਹੈ, ਜਿਨ੍ਹਾਂ ਨੇ ਖੁਸ਼ਹਾਲ ਭਾਈਚਾਰੇ ਅਤੇ ਸੱਭਿਆਚਾਰ ਸਿਰਜੇ, ਜੋ ਅੱਜ ਵੀ ਬ੍ਰਿਟਿਸ਼ ਕੋਲੰਬੀਆ ਦੀ ਪਛਾਣ ਨੂੰ ਆਕਾਰ ਦੇ ਰਹੇ ਹਨ।

“ਇਸ ਤੋਂ ਬਾਅਦ ਫਰ ਵਪਾਰ ਦਾ ਦੌਰ ਆਇਆ, ਜਿਸ ਤੋਂ ਬਾਅਦ ਸੋਨੇ ਦੀ ਖੋਜ ਦਾ ਸਮਾਂ ਆਇਆ, ਜਿਸ ਨੇ ਬ੍ਰਿਟਿਸ਼ ਕੋਲੰਬੀਆ ਨੂੰ ਬਦਲ ਕੇ ਰੱਖ ਦਿੱਤਾ।ਇਨ੍ਹਾਂ ਦੌਰਾਂ ਦੌਰਾਨ ਦੁਨੀਆ ਭਰ ਤੋਂ ਲੋਕ ਇੱਥੇ ਆਏ, ਜਿਨ੍ਹਾਂ ਨੇ ਅੱਜ ਦੇ ਬ੍ਰਿਟਿਸ਼ ਕੋਲੰਬੀਆ ਦੇ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।

“ਹਾਲ ਹੀ ਵਿੱਚ, ਇਸ ਵਿੱਚ ਅਮਰੀਕੀ ਨਰਸਾਂ ਅਤੇ ਡਾਕਟਰ ਵੀ ਸ਼ਾਮਲ ਹਨ, ਜੋ ਇੱਥੇ ਆਉਣ ਦੀ ਚੋਣ ਕਰ ਰਹੇ ਹਨ ਅਤੇ ਅਜਿਹੀ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰ ਰਹੇ ਹਨ ਜੋ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਨਾਲ ਮੇਲ ਖਾਂਦੀ ਹੈ।

“ਹਰ ਪੀੜ੍ਹੀ ਨੇ ਬ੍ਰਿਟਿਸ਼ ਕੋਲੰਬੀਆ ਦੀ ਕਹਾਣੀ ਲਿਖਣ ਵਿੱਚ ਆਪਣਾ ਯੋਗਦਾਨ ਪਾਇਆ ਹੈ।

“ਸਾਡੀ ਕਹਾਣੀ ਵਿੱਚ ਉਹ ਉਪਲਬਧੀਆਂ ਵੀ ਸ਼ਾਮਲ ਹਨ ਜਿਨ੍ਹਾਂ ਦਾ ਅਸੀਂ ਜਸ਼ਨ ਮਨਾਉਂਦੇ ਹਾਂ ਅਤੇ ਉਹ ਔਖੇ ਦੌਰ ਵੀ, ਜਿਨ੍ਹਾਂ ਤੋਂ ਅਸੀਂ ਸਿੱਖਦੇ ਰਹਿੰਦੇ ਹਾਂ ਤਾਂ ਜੋ ਮਿਲ ਕੇ ਇੱਕ ਬਿਹਤਰ ਭਵਿੱਖ ਤਿਆਰ ਕਰ ਸਕੀਏ।

“ਅੱਜ ਸਾਡੇ ਸਾਹਮਣੇ ਅਜਿਹੀਆਂ ਚੁਣੌਤੀਆਂ ਹਨ ਜਿਨ੍ਹਾਂ ਬਾਰੇ ਪਿਛਲੀਆਂ ਪੀੜ੍ਹੀਆਂ ਨੇ ਸੋਚਿਆ ਵੀ ਨਹੀਂ ਸੀ, ਪਰ ਬਦਲਦੀ ਦੁਨੀਆ ਦਾ ਸਾਹਮਣਾ ਕਰਨ ਲਈ ਮੈਨੂੰ ਬ੍ਰਿਟਿਸ਼ ਕੋਲੰਬੀਆ ਤੋਂ ਬਿਹਤਰ ਹੋਰ ਕੋਈ ਥਾਂ ਨਹੀਂ ਲੱਗਦੀ।

Navneet Sharma

“ਸਾਡੇ ਕੋਲ ਕੈਨੇਡਾ ਦੀ ਵਧੇਰੇ ਮਜ਼ਬੂਤ ਅਤੇ ਆਤਮ-ਨਿਰਭਰ ਅਰਥਵਿਵਸਥਾ ਦੀ ਅਗਵਾਈ ਕਰਨ ਲਈ ਲੋੜੀਂਦੇ ਸਾਧਨ, ਹੁਨਰਮੰਦ ਲੋਕ ਅਤੇ ਵਧ ਰਹੇ ਬਾਜ਼ਾਰਾਂ ਤੱਕ ਪਹੁੰਚ ਮੌਜੂਦ ਹੈ।

“ਇਸੇ ਲਈ ਅਸੀਂ ਔਟਵਾ ਨਾਲ ਇੱਕ ਇਤਿਹਾਸਕ ਨਵੇਂ ਸਮਝੌਤੇ ਨੂੰ ਯਕੀਨੀ ਬਣਾਉਣ ਲਈ ਪੂਰਾ ਜ਼ੋਰ ਲਾਇਆ, ਜੋ ਆਖਿਰਕਾਰ ਕੈਨੇਡਾ ਦੇ ਭਵਿੱਖ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਕੇਂਦਰੀ ਭੂਮਿਕਾ ਨੂੰ ਮਾਨਤਾ ਦਿੰਦਾ ਹੈ। ਇਹ ਕਈ ਬਿਲੀਅਨ ਡਾਲਰਾਂ ਦਾ ਸਮਝੌਤਾ ਚੰਗੀਆਂ ਨੌਕਰੀਆਂ ਪੈਦਾ ਕਰੇਗਾ, ਜਨਤਕ ਸੇਵਾਵਾਂ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਸਾਡੇ ਉੱਤਰੀ ਤੱਟ ਦੀ ਰੱਖਿਆ ਕਰੇਗਾ।

“ਇਕੱਠੇ ਮਿਲ ਕੇ, ਅਸੀਂ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਵਜੋਂ ਅਸਲ ਤਰੱਕੀ ਕਰ ਰਹੇ ਹਾਂ:

“ਹਰ ਰੋਜ਼ ਸੈਂਕੜੇ ਲੋਕਾਂ ਨੂੰ ਪਰਿਵਾਰਕ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨਾਲ ਜੋੜਿਆ ਜਾ ਰਿਹਾ ਹੈ।

“ਇੱਥੇ ਕਿਰਾਏ ਦੀਆਂ ਕੀਮਤਾਂ ਕੈਨੇਡਾ ਦੇ ਕਿਸੇ ਵੀ ਹੋਰ ਹਿੱਸੇ ਨਾਲੋਂ ਵੱਧ ਤੇਜ਼ੀ ਨਾਲ ਘਟ ਰਹੀਆਂ ਹਨ।

“ਹੋਰ ਲੋਕ ਚੰਗੀ ਤਨਖ਼ਾਹ ਵਾਲੀਆਂ ਨੌਕਰੀਆਂ ਲਈ ਸਿਖਲਾਈ ਲੈ ਰਹੇ ਹਨ, ਅਤੇ ਅਸੀਂ ਵਾਤਾਵਰਨ ਪੱਖੋਂ ਸਾਫ਼, ਅਤੇ ਬੀ.ਸੀ. ਵਿੱਚ ਤਿਆਰ ਕੀਤੀ ਊਰਜਾ ਨਾਲ ਆਰਥਿਕ ਵਿਕਾਸ ਨੂੰ ਅੱਗੇ ਵਧਾ ਰਹੇ ਹਾਂ।

“ਅਜੇ ਬਹੁਤ ਕੁਝ ਕਰਨਾ ਬਾਕੀ ਹੈ–ਅਤੇ ਅੱਗੇ ਹੋਰ ਚੰਗੀਆਂ ਖ਼ਬਰਾਂ ਦੀ ਉਮੀਦ ਹੈ।

“ਮੈਂ ਆਸ ਕਰਦਾ ਹਾਂ ਕਿ ਤੁਸੀਂ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਇਹ ਲੌਂਗ ਵੀਕਐਂਡ ਖੁਸ਼ੀ ਅਤੇ ਸੁਰੱਖਿਅਤ ਢੰਗ ਨਾਲ ਬਿਤਾਓਗੇ ਅਤੇ ਉਸ ਖਾਸ ਥਾਂ ਦਾ ਜਸ਼ਨ ਮਨਾਓਗੇ, ਜਿਸ ਨੂੰ ਅਸੀਂ ਆਪਣਾ ਘਰ ਕਹਿੰਦੇ ਹਾਂ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Good Deal Motors
Navneet Sharma
Apna Customs
Jorawar Construction
Sardar Ji Academy
Naiya Gill Law