ਵੈਨਕੂਵਰ, ਬੀ.ਸੀ.: ਵੈਨਕੂਵਰ ਪੁਲਿਸ ਵਿਭਾਗ ਦੇ ਚੀਫ਼ ਸਟੀਵ ਰਾਏ ਨੇ 50 ਸਾਲਾ VPD ਅਧਿਕਾਰੀ ਕਲਵਿੰਦਰ ਸਿੰਘ ਦੋਸਾਂਝ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਿਆਨ ਜਾਰੀ ਕੀਤਾ ਹੈ। ਇਹ ਗ੍ਰਿਫ਼ਤਾਰੀ ਵੈਨਕੂਵਰ ਪੁਲਿਸ ਵੱਲੋਂ ਕੀਤੀ ਗਈ ਲੰਬੀ ਜਾਂਚ ਤੋਂ ਬਾਅਦ ਹੋਈ ਹੈ।
ਚੀਫ਼ ਰਾਏ ਮੁਤਾਬਕ ਦੋਸਾਂਝ ਨੂੰ 3 ਸਤੰਬਰ 2026 ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਲਿਆ ਗਿਆ। Crown Counsel ਵੱਲੋਂ ਦੋਸਾਂਝ ਅਤੇ ਸਰੀ, ਬੀ.ਸੀ. ਦੇ 51 ਸਾਲਾ ਸਰਬਜੀਤ ਸਿੰਘ ਗਿੱਲ ਖ਼ਿਲਾਫ਼ ਦੋਸ਼ ਮਨਜ਼ੂਰ ਕੀਤੇ ਗਏ ਹਨ।
ਕਲਵਿੰਦਰ ਸਿੰਘ ਦੋਸਾਂਝ ਖ਼ਿਲਾਫ਼:
• $5,000 ਤੋਂ ਵੱਧ ਧੋਖਾਧੜੀ ਦੇ 4 ਦੋਸ਼
• $5,000 ਤੋਂ ਵੱਧ ਚੋਰੀ ਦੇ 4 ਦੋਸ਼
• Breach of Trust ਦਾ 1 ਦੋਸ਼
ਲਗਾਇਆ ਗਿਆ ਹੈ।
ਪੁਲਿਸ ਮੁਤਾਬਕ ਕਥਿਤ ਘਟਨਾਵਾਂ 2017 ਤੋਂ 2025 ਦੇ ਦਰਮਿਆਨ ਵਾਪਰੀਆਂ।
ਚੀਫ਼ ਰਾਏ ਨੇ ਦੱਸਿਆ ਕਿ ਦਸੰਬਰ 2023 ਵਿੱਚ ਕਈ ਪੀੜਤਾਂ ਵੱਲੋਂ ਮਿਲੀ ਜਾਣਕਾਰੀ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ। ਪੀੜਤਾਂ ਅਤੇ ਗਵਾਹਾਂ ਦੀ ਸਹਾਇਤਾ ਲਈ ਵਿਸ਼ੇਸ਼ ਟੀਮ ਵੀ ਬਣਾਈ ਗਈ।
ਚੀਫ਼ ਰਾਏ ਨੇ ਹੁਣ ਤੱਕ ਸਾਹਮਣੇ ਆਏ 19 ਪੀੜਤਾਂ ਦੀ ਹਿੰਮਤ ਅਤੇ ਇਨਸਾਫ਼ ਲਈ ਉਨ੍ਹਾਂ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਇਹ ਦੋਸ਼ ਬਹੁਤ ਗੰਭੀਰ ਅਤੇ ਚਿੰਤਾਜਨਕ ਹਨ ਅਤੇ VPD ਦੇ ਮੁੱਲਾਂ ਦੇ ਉਲਟ ਹਨ। ਦੋਸਾਂਝ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਚੀਫ਼ ਰਾਏ ਨੇ Vancouver Police Board ਨੂੰ ਉਸ ਨੂੰ ਬਿਨਾਂ ਤਨਖ਼ਾਹ ਮੁਅੱਤਲ ਕਰਨ ਦੀ ਸਿਫ਼ਾਰਸ਼ ਕੀਤੀ ਹੈ।
ਪੁਲਿਸ ਨੇ ਉਨ੍ਹਾਂ ਲੋਕਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ ਹੈ ਜਿਨ੍ਹਾਂ ਕੋਲ ਦੋਸਾਂਝ ਦੇ ਕਥਿਤ ਵਿਹਾਰ ਸਬੰਧੀ ਕੋਈ ਜਾਣਕਾਰੀ ਹੋ ਸਕਦੀ ਹੈ। ਜਾਣਕਾਰੀ ਦੇਣ ਲਈ ਜਾਂਚਕਰਤਾਵਾਂ ਨਾਲ 604-717-2601 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
VPD ਦੀ website ਤੇ ਜ਼ੋਰ ਦੇ ਕੇ ਕਿਹਾ ਹੈ ਕਿ ਇੱਕ ਵਿਅਕਤੀ ਖ਼ਿਲਾਫ਼ ਲੱਗੇ ਦੋਸ਼ ਪੂਰੇ ਵਿਭਾਗ ਦੇ ਅਧਿਕਾਰੀਆਂ ਦੀ ਸੇਵਾ ਜਾਂ ਮੁੱਲਾਂ ਦੀ ਨੁਮਾਇੰਦਗੀ ਨਹੀਂ ਕਰਦੇ।
⚖️ ਮਹੱਤਵਪੂਰਨ: ਇਹ ਸਿਰਫ਼ ਦੋਸ਼ ਹਨ। ਅਦਾਲਤ ਵਿੱਚ ਦੋਸ਼ ਸਾਬਤ ਹੋਣ ਤੱਕ ਮੁਲਜ਼ਮ ਨੂੰ ਬੇਕਸੂਰ ਮੰਨਿਆ ਜਾਂਦਾ ਹੈ।
#VPD #VancouverPolice #SteveRai #KalwinderDosanjh #SarabjitSinghGill #VancouverNews #SurreyBC #BCNews #CrimeNews #PoliceInvestigation #Justice #CommunitySafety #PunjabiNews #GKMMediaTV #GKMNews #CanadaNews #Vancouver




