—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਬੀ ਸੀ

ਬੀ.ਸੀ. ਸਰਕਾਰ ਅਤੇ ਸਿਟੀ ਆਫ਼ ਸਰੀ ਵੱਲੋਂ ਦੱਖਣੀ ਏਸ਼ੀਆਈ ਕੈਨੇਡੀਅਨ ਵਿਰਾਸਤੀ ਅਜਾਇਬਘਰ ਦੀ ਯੋਜਨਾ ਨੂੰ ਅੱਗੇ ਵਧਾਉਣ ਲਈ MOU

ਪ੍ਰਸਤਾਵਿਤ ਸੂਬਾਈ ਅਜਾਇਬਘਰ ਲਈ ਯੋਜਨਾਬੰਦੀ, ਕਮਿਊਨਿਟੀ ਸਲਾਹ-ਮਸ਼ਵਰੇ ਅਤੇ ਸੰਭਾਵੀ ਥਾਵਾਂ ਦੀ ਪੜਚੋਲ ਲਈ ਸਮਝੌਤਾ ਪੱਤਰ ’ਤੇ ਦਸਤਖ਼ਤ।

ਸਰੀ, ਬੀ.ਸੀ. (ਖੰਡੌਲੀ)— 18 ਸਤੰਬਰ, 2026: ਬ੍ਰਿਟਿਸ਼ ਕੋਲੰਬੀਆ ਸਰਕਾਰ ਅਤੇ ਸਿਟੀ ਆਫ਼ ਸਰੀ ਨੇ ਦੱਖਣੀ ਏਸ਼ੀਆਈ ਮੂਲ ਦੇ ਕੈਨੇਡੀਅਨਾਂ ਦੇ ਇਤਿਹਾਸ, ਸੱਭਿਆਚਾਰ, ਪ੍ਰਾਪਤੀਆਂ ਅਤੇ ਯੋਗਦਾਨਾਂ ਨੂੰ ਸਮਰਪਿਤ ਪ੍ਰਸਤਾਵਿਤ ਸੂਬਾਈ ਅਜਾਇਬਘਰ ਦੀ ਯੋਜਨਾ ਨੂੰ ਅੱਗੇ ਵਧਾਉਣ ਲਈ ਸਮਝੌਤਾ ਪੱਤਰ (MOU) ’ਤੇ ਦਸਤਖ਼ਤ ਕੀਤੇ ਹਨ।

ਸਮਝੌਤੇ ਤਹਿਤ ਪ੍ਰੋਜੈਕਟ ਲਈ ਸੰਭਾਵੀ ਥਾਵਾਂ ਅਤੇ ਸਾਈਟਾਂ ਦੀ ਪਛਾਣ, ਕਮਿਊਨਿਟੀ ਨਾਲ ਸਲਾਹ-ਮਸ਼ਵਰਾ, ਸੰਭਾਵੀ ਸਹਾਇਤਾ ਦੇ ਵਿਕਲਪਾਂ ਦੀ ਪੜਚੋਲ ਅਤੇ ਅਮਲ ਯੋਜਨਾ ਤਿਆਰ ਕਰਨ ਵਰਗੇ ਕਦਮ ਚੁੱਕੇ ਜਾਣਗੇ।

ਸੈਰ-ਸਪਾਟਾ, ਕਲਾ, ਸੱਭਿਆਚਾਰ ਅਤੇ ਖੇਡ ਮੰਤਰੀ ਐਨ ਕੈਂਗ ਨੇ ਕਿਹਾ ਕਿ ਦੱਖਣੀ ਏਸ਼ੀਆਈ ਮੂਲ ਦੇ ਕੈਨੇਡੀਅਨਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਅਜਾਇਬਘਰ ਇਨ੍ਹਾਂ ਕਹਾਣੀਆਂ ਅਤੇ ਯੋਗਦਾਨਾਂ ਨੂੰ ਸੰਭਾਲਣ, ਸਨਮਾਨਿਤ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।

Good Deal Motors

ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਸ਼ਹਿਰ ਇਸ ਪ੍ਰੋਜੈਕਟ ਲਈ ਢੁਕਵਾਂ ਸਥਾਨ ਹੈ, ਕਿਉਂਕਿ ਸਰੀ ਦੀ ਲਗਭਗ 40 ਫ਼ੀਸਦੀ ਆਬਾਦੀ ਦੱਖਣੀ ਏਸ਼ੀਆਈ ਮੂਲ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਅਜਾਇਬਘਰ ਦੀ ਰੂਪਰੇਖਾ ਅਤੇ ਭਵਿੱਖੀ ਦਿਸ਼ਾ ਤੈਅ ਕਰਨ ਵਿੱਚ ਕਮਿਊਨਿਟੀ ਦੀ ਭਾਗੀਦਾਰੀ ਮਹੱਤਵਪੂਰਨ ਰਹੇਗੀ।

ਸੂਬਾ ਸਰਕਾਰ ਅਨੁਸਾਰ, 2024–25 ਦੌਰਾਨ ਇਸ ਪ੍ਰੋਜੈਕਟ ਬਾਰੇ ਇੱਕ ਸਾਲ ਲੰਬੀ ਜਨਤਕ ਸਲਾਹ-ਮਸ਼ਵਰਾ ਪ੍ਰਕਿਰਿਆ ਕਰਵਾਈ ਗਈ ਸੀ। ਬ੍ਰਿਟਿਸ਼ ਕੋਲੰਬੀਆ ਭਰ ਵਿੱਚ 145 ਤੋਂ ਵੱਧ ਸਲਾਹ-ਮਸ਼ਵਰਾ ਸੈਸ਼ਨਾਂ ਰਾਹੀਂ ਕਮਿਊਨਿਟੀ ਮੈਂਬਰਾਂ, ਨੌਜਵਾਨਾਂ, ਸੰਸਥਾਵਾਂ, ਅਕਾਦਮਿਕ ਮਾਹਿਰਾਂ ਅਤੇ ਅਜਾਇਬਘਰ ਖੇਤਰ ਦੇ ਮਾਹਿਰਾਂ ਤੋਂ ਸੁਝਾਅ ਲਏ ਗਏ। ਇਸ ਪ੍ਰਕਿਰਿਆ ਦੇ ਨਤੀਜਿਆਂ ਬਾਰੇ “What We Heard” ਰਿਪੋਰਟ ਅਗਸਤ 2025 ਵਿੱਚ ਜਾਰੀ ਕੀਤੀ ਗਈ ਸੀ।

ਇਹ ਪਹਿਲ ਸੂਬਾ ਸਰਕਾਰ ਵੱਲੋਂ 2017 ਵਿੱਚ ਕੀਤੀ ਗਈ ਵਚਨਬੱਧਤਾ ’ਤੇ ਆਧਾਰਿਤ ਹੈ, ਜਿਸ ਦੀ 2020 ਵਿੱਚ ਮੁੜ ਪੁਸ਼ਟੀ ਕੀਤੀ ਗਈ ਸੀ। ਇਸ ਦਾ ਉਦੇਸ਼ ਦੱਖਣੀ ਏਸ਼ੀਆਈ ਮੂਲ ਦੇ ਕੈਨੇਡੀਅਨਾਂ ਦੇ ਇਤਿਹਾਸ, ਸੱਭਿਆਚਾਰ, ਪ੍ਰਾਪਤੀਆਂ ਅਤੇ ਯੋਗਦਾਨਾਂ ਨੂੰ ਦਰਸਾਉਣ ਵਾਲਾ ਇੱਕ ਸੂਬਾਈ ਅਜਾਇਬਘਰ ਸਥਾਪਤ ਕਰਨਾ ਹੈ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Sardar Ji Academy
Good Deal Motors
Apna Customs
Navneet Sharma