ਓਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਚਾਰ ਨਵੇਂ ਸੈਨੇਟਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਕਿਊਬੈਕ ਤੋਂ ਕੰਜ਼ਰਵੇਟਿਵ ਸੰਸਦ ਮੈਂਬਰ ਰਿਚਰਡ ਮਾਰਟੇਲ ਵੀ ਸ਼ਾਮਲ ਹਨ, ਜਿਨ੍ਹਾਂ ਨੇ ਸੈਨੇਟ ਵਿੱਚ ਜਾਣ ਲਈ ਆਪਣੀ ਸੰਸਦ ਮੈਂਬਰ ਦੀ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮਾਰਟੇਲ 2025 ਦੀਆਂ ਫੈਡਰਲ ਚੋਣਾਂ ਵਿੱਚ 34.1 ਫ਼ੀ ਸਦੀ ਵੋਟਾਂ ਨਾਲ ਜਿੱਤੇ ਸਨ। ਕਾਰਨੀ ਨੇ ਆਪਣੇ ਮੁੱਖ ਰਣਨੀਤਿਕਾਰ ਟੌਮ ਪਿਟਫ਼ੀਲਡ, ਮੈਨੀਟੋਬਾ ਦੀ ਗੀਤਾ ਟੱਕਰ ਅਤੇ ਨਿਊ ਬਰੰਜ਼ਵਿਕ ਦੇ ਡਾ. ਰੋਡਨੀ ਔਲੇਟ ਨੂੰ ਵੀ ਸੈਨੇਟਰ ਨਿਯੁਕਤ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਇਹ ਨਿਯੁਕਤੀਆਂ ਤਕਨਾਲੋਜੀ, ਆਰਟੀਫਿਸ਼ਲ ਇੰਟੈਲੀਜੈਂਸ (ਏਆਈ), ਵਿੱਤ, ਸਿਹਤ ਸੰਭਾਲ ਅਤੇ ਸੰਸਦੀ ਮਾਮਲਿਆਂ ਵਿੱਚ ਮਾਹਿਰ ਵਿਅਕਤੀਆਂ ਨੂੰ ਸੈਨੇਟ ਵਿੱਚ ਲਿਆਉਣ ਲਈ ਕੀਤੀਆਂ ਗਈਆਂ ਹਨ। ਇਨ੍ਹਾਂ ਨਿਯੁਕਤੀਆਂ ਤੋਂ ਬਾਅਦ ਸੈਨੇਟ ਵਿੱਚ ਛੇ ਅਸਾਮੀਆਂ ਖਾਲੀ ਰਹਿ ਜਾਣਗੀਆਂ, ਜਦਕਿ ਸਾਲ ਦੇ ਅੰਤ ਤੱਕ ਹੋਰ ਪੰਜ ਅਸਾਮੀਆਂ ਖਾਲੀ ਹੋਣ ਦੀ ਸੰਭਾਵਨਾ ਹੈ।
ਕੈਨੇਡਾ
ਕਾਰਨੀ ਨੇ ਚਾਰ ਨਵੇਂ ਸੈਨੇਟਰ ਕੀਤੇ ਨਿਯੁਕਤ, ਕੰਜ਼ਰਵੇਟਿਵ ਸੰਸਦ ਮੈਂਬਰ ਰਿਚਰਡ ਮਾਰਟੇਲ ਵੀ ਸ਼ਾਮਲ






