—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
Uncategorized

ਮੈਟਰੋ ਵੈਨਕੂਵਰ ਬੋਰਡ ਦੇ ਆਕਾਰ ਨੂੰ 45 ਤੋਂ ਘਟਾ ਕੇ 34 ਕਰਨਾ ਕਾਫ਼ੀ ਨਹੀਂ: ਲੰਿਡਾ ਐਨਿਸ

ਸਰੀ, ਬੀ.ਸੀ. : ਸਰੀ ਫਸਟ ਦੀ ਕੌਂਸਲਰ ਅਤੇ ਮੇਅਰ ਦੀ ਉਮੀਦਵਾਰ ਲੰਿਡਾ ਐਨਿਸ ਨੇ ਆਖਿਆ ਹੈ ਕਿ ਮੇਟਰੋ ਵੈਨਕੂਵਰ ਵੱਲੋਂ ਸੰਸਥਾ ਦੇ ਬੋਰਡ ਮੈਂਬਰਾਂ ਦੀ ਗਿਣਤੀ 45 ਤੋਂ ਘਟਾ ਕੇ 34 ਕਰਨ ਦਾ ਪ੍ਰਸਤਾਵ ਲੋੜੀਂਦੇ ਸੁਧਾਰਾਂ ਨਾਲੋਂ ਬਹੁਤ ਪਿੱਛੇ ਹੈ| ਉਨ੍ਹਾਂ ਦਾ ਕਹਿਣਾ ਹੈ ਕਿ ਲੋਅਰ ਮੇਨਲੈਂਡ ਦੀਆਂ ਸਾਰੀਆਂ ਨਗਰ ਪਾਲਿਕਾਵਾਂ ਦਾ ਬੋਰਡ ਵਿੱਚ ਸਿਰਫ਼ ਇੱਕ ਹੀ ਨੁਮਾਇੰਦਾ ਹੋਣਾ ਚਾਹੀਦਾ ਹੈ ਅਤੇ ਉਹ ਉੱਥੋਂ ਦਾ ਮੇਅਰ ਹੋਣਾ ਚਾਹੀਦਾ ਹੈ| ਇਸ ਦੇ ਨਾਲ ਹੀ, ਆਬਾਦੀ ਦੇ ਹਿਸਾਬ ਨਾਲ ਇੱਕ ਨਿਆਂਪੂਰਨ ਅਤੇ ਅਨੁਪਾਤਕ ਵੋਟਿੰਗ ਪ੍ਰਣਾਲੀ ਲਾਗੂ ਕੀਤੀ ਜਾਣੀ ਚਾਹੀਦੀ ਹੈ| ਲੰਿਡਾ ਐਨਿਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵੱਡੇ ਸ਼ਹਿਰਾਂ ਵਿੱਚੋਂ ਕਈ-ਕਈ ਡਾਇਰੈਕਟਰਾਂ ਨੂੰ ਸ਼ਾਮਲ ਕਰਨ ਨਾਲੋਂ ਸਿਰਫ਼ ਬੇਲੋੜਾ ਖ਼ਰਚਾ ਵਧਦਾ ਹੈ, ਜਿਸ ਦਾ ਵਿੱਤੀ ਬੋਝ ਆਖ਼ਰਕਾਰ ਪੂਰੇ ਖੇਤਰ ਦੇ ਆਮ ਟੈਕਸਦਾਤਿਆਂ ’ਤੇ ਪੈਂਦਾ ਹੈ|
Tਨਗਰਪਾਲਿਕਾ ਦੇ ਨੁਮਾਇੰਦੇ ਸਿਰਫ਼ ਮੇਅਰ ਹੋਣੇ ਚਾਹੀਦੇ ਹਨ, ਅਤੇ ਮੇਟ?ਰੋ ਬੋਰਡ ਜਾਂ ਮੇਅਰਜ਼ ਕੌਂਸਲ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਲਈ ਕਿਸੇ ਨੂੰ ਵੀ ਵਾਧੂ ਪੈਸੇ ਨਹੀਂ ਮਿਲਣੇ ਚਾਹੀਦੇ,Uਲੰਿਡਾ ਐਨਿਸ ਨੇ ਕਿਹਾ| Tਮੀਟਿੰਗਾਂ ਵਿੱਚ ਹਾਜ਼ਰ ਹੋਣਾ ਕੰਮ ਦਾ ਹਿੱਸਾ ਹੈ ਅਤੇ ਇਸ ਲਈ ਕੋਈ ਵਾਧੂ ਫ਼ੀਸ ਨਹੀਂ ਹੋਣੀ ਚਾਹੀਦੀ| ਕਿਸੇ ਵੀ ਸ਼ਹਿਰ ਨੂੰ ਆਬਾਦੀ ਦੇ ਅਧਾਰ ’ਤੇ ਆਪਣੀ ਨੁਮਾਇੰਦਗੀ ਯਕੀਨੀ ਬਣਾਉਣ ਲਈ ਮਲਟੀਪਲ ਡਾਇਰੈਕਟਰਾਂ ਦੀ ਕੋਈ ਲੋੜ ਨਹੀਂ ਹੈ|” ਲੰਿਡਾ ਐਨਿਸ ਦਾ ਮੰਨਣਾ ਹੈ ਕਿ ਮੇਟ?ਰੋ ਵੈਨਕੂਵਰ ਨੂੰ ਆਪਣੇ ਅਸਲ ਮੂਲ ਕੰਮਾਂ—ਯਾਨੀ ਪਾਣੀ ਅਤੇ ਸੀਵਰੇਜ ਦੇ ਪ੍ਰਬੰਧ—ਵੱਲ ਵਾਪਸ ਪਰਤਣਾ ਚਾਹੀਦਾ ਹੈ, ਜਿਸ ਦੀ ਸ਼ੁਰੂਆਤ ਲਗਭਗ 60 ਸਾਲ ਪਹਿਲਾਂ ਹੋਈ ਸੀ|
Tਮੇਟਰੋ ਬੋਰਡ ਦੇ ਮੈਂਬਰਾਂ ਦੀ ਗਿਣਤੀ ਮਾਮੂਲੀ ਜਿਹੀ ਘਟਾਉਣ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਹ ਸੰਸਥਾ ਵੋਟਰਾਂ ਅਤੇ ਟੈਕਸਦਾਤਿਆਂ ਦੀ ਆਵਾਜ਼ ਨਹੀਂ ਸੁਣ ਰਹੀ, ਜੋ ਕਿ ਹੁਣ ਅੱਕ ਚੁੱਕੇ ਹਨ,Uਉਨ੍ਹਾਂ ਕਿਹਾ| Tਮੇਟਰੋ ਵੈਨਕੂਵਰ ਨੂੰ ਇੱਕ ਯੂਟਿਲਿਟੀ ਵਾਂਗ ਚਲਾਇਆ ਜਾਣਾ ਚਾਹੀਦਾ ਹੈ ਅਤੇ ਬਾਕੀ ਸਾਰੇ ਵਾਧੂ ਖੇਤਰਾਂ ਵਿੱਚੋਂ ਪਿੱਛੇ ਹਟ ਜਾਣਾ ਚਾਹੀਦਾ ਹੈ, ਖ਼ਾਸਕਰ ਹਾਲ ਹੀ ਦੇ ਸਾਲਾਂ ਵਿੱਚ ਸੰਸਥਾ ਨੇ ਪਾਰਕਾਂ, ਕਿਫ਼ਾਇਤੀ ਘਰਾਂ ਆਰਥਿਕ ਵਿਕਾਸ ਅਤੇ ਯੋਜਨਾਬੰਦੀ ਵਰਗੇ ਅਣਗਿਣਤ ਕੰਮ ਆਪਣੇ ਹੱਥਾਂ ਵਿੱਚ ਲੈ ਲਏ ਹਨ| ਨਤੀਜਾ ਇਹ ਨਿਕਲਿਆ ਹੈ ਕਿ ਮੇਟ?ਰੋ ਹੁਣ ਸਰਕਾਰ ਦੀ ਇੱਕ ਹੋਰ ਪਰਤ ਬਣ ਚੁੱਕੀ ਹੈ ਜਿਸ ਦਾ ਖ਼ਰਚਾ ਹਰ ਸਾਲ ਟੈਕਸਦਾਤਿਆਂ ਲਈ ਹੋਰ ਵੱਧ ਭਾਰੀ ਹੁੰਦਾ ਜਾ ਰਿਹਾ ਹੈ|”

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Sardar Ji Academy
Good Deal Motors
Apna Customs
Navneet Sharma