—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
Uncategorized

ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ

ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ ਪੱਧਰ ‘ਤੇ ਵਾਧਾ ਕੀਤਾ ਗਿਆ ਸੀ। ਇਨ੍ਹਾਂ ਤਿੰਨਾਂ ਜਾਇਦਾਦਾਂ ਵਿੱਚ ਕਈ ਬਿਨਾਂ ਪਰਮਿਟ ਰਿਹਾਇਸ਼ੀ ਯੂਨਿਟ (dwelling units) ਬਣਾਏ ਗਏ ਸਨ। ਇਨ੍ਹਾਂ ਵਿੱਚੋਂ ਇੱਕ ਜਾਇਦਾਦ ‘ਤੇ ਛੇ ਪੂਰੀ ਤਰ੍ਹਾਂ ਸੁਤੰਤਰ ਰਿਹਾਇਸ਼ੀ ਯੂਨਿਟ ਸਨ ਅਤੇ ਕਮਰੇ ਵੱਖ-ਵੱਖ ਵਿਅਕਤੀਆਂ ਨੂੰ ਕਿਰਾਏ ‘ਤੇ ਦਿੱਤੇ ਗਏ ਸਨ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਕਿਸੇ ਨੂੰ ਵੀ ਬਿਨਾਂ ਪਰਮਿਟ ਨਿਰਮਾਣ ਕਰਕੇ ਲਾਭ ਨਹੀਂ ਕਮਾਉਣਾ ਚਾਹੀਦਾ। ਸਿਟੀ ਸਟਾਫ਼ ਵੱਲੋਂ ਵਾਰ-ਵਾਰ ਕੀਤੀ ਗਈ ਕਾਰਵਾਈ ਅਤੇ ਮਾਰਗਦਰਸ਼ਨ ਦੇ ਬਾਵਜੂਦ, ਮਾਲਕਾਂ ਨੇ ਬਿਨਾਂ ਪਰਮਿਟ ਕੰਮ ਜਾਰੀ ਰੱਖਿਆ ਅਤੇ ਅਜਿਹੇ ਯੂਨਿਟ ਤਿਆਰ ਕੀਤੇ, ਜਿਨ੍ਹਾਂ ਦੀ ਸੁਰੱਖਿਆ ਲਈ ਸਿਟੀ ਵੱਲੋਂ ਕੋਈ ਜਾਂਚ ਨਹੀਂ ਕੀਤੀ ਗਈ ਸੀ। ਇਹ ਅਸਵੀਕਾਰਨਯੋਗ ਹੈ, ਸਾਡੇ ਵਸਨੀਕਾਂ ਦੀ ਸੁਰੱਖਿਆ ਨੂੰ ਸਭ ਤੋਂ ਪਹਿਲਾਂ ਯਕੀਨੀ ਬਣਾਉਣ ਲਈ ਸਿਟੀ ਗੈਰ-ਕਾਨੂੰਨੀ ਨਿਰਮਾਣ ਖ਼ਿਲਾਫ਼ ਆਪਣਾ ਸਖ਼ਤ ਰੁਖ ਜਾਰੀ ਰੱਖੇਗੀ।”

12439 – 72 ਐਵਿਨਿਊ

•                    ਲਗਭਗ 25 ਫੁੱਟ ਅਤੇ 39 ਫੁੱਟ ਦਾ ਦੋ-ਮੰਜ਼ਿਲਾਂ ਵਾਧੂ ਨਿਰਮਾਣ।

Apna Customs

•                    ਛੇ ਸੁਤੰਤਰ ਰਿਹਾਇਸ਼ੀ ਯੂਨਿਟ ਬਣਾਏ ਗਏ। ਇਨ੍ਹਾਂ ਵਿੱਚੋਂ ਪੰਜ ਯੂਨਿਟਾਂ ਵਿੱਚ ਤਿੰਨ ਜਾਂ ਇਸ ਤੋਂ ਵੱਧ ਬੈੱਡਰੂਮ ਸਨ।

•                    ਕਈ ਬੈੱਡਰੂਮ ਵੱਖ-ਵੱਖ ਵਿਅਕਤੀਆਂ ਨੂੰ ਕਿਰਾਏ ‘ਤੇ ਦਿੱਤੇ ਗਏ ਸਨ ਅਤੇ ਬਹੁਤ ਸਾਰੇ ਕਮਰਿਆਂ ‘ਤੇ ਅਲੱਗ ਤਾਲੇ ਲੱਗੇ ਹੋਏ ਸਨ, ਕਿਉਂਕਿ ਉੱਥੇ ਕਈ ਲੋਕ ਇਕੱਠੇ ਰਹਿੰਦੇ ਸਨ।

•                    ਗਰਾਜ ਨੂੰ ਰਹਿਣ ਯੋਗ ਕਮਰੇ ਵਿੱਚ ਬਦਲਿਆ ਗਿਆ ਅਤੇ ਡੈੱਕ ਨੂੰ ਵੀ ਬੰਦ ਕਰਕੇ ਅੰਦਰੂਨੀ ਹਿੱਸਾ ਬਣਾ ਦਿੱਤਾ ਗਿਆ।

•                    ਬਾਇਲਾਅ ਅਧਿਕਾਰੀਆਂ ਅਤੇ ਬਿਲਡਿੰਗ ਇੰਸਪੈਕਟਰਾਂ ਨੇ 2019 ਤੋਂ ਕਈ ਵਾਰ ਜਾਇਦਾਦ ਦਾ ਦੌਰਾ ਕੀਤਾ ਅਤੇ ਪਾਇਆ ਕਿ ਸਟਾਪ ਵਰਕ ਆਰਡਰ ਦੇ ਬਾਵਜੂਦ ਉਸਾਰੀ ਜਾਰੀ ਸੀ।

•                    ਉਪਰੋਕਤ ਕਿਸੇ ਵੀ ਨਿਰਮਾਣ ਲਈ ਕੋਈ ਬਿਲਡਿੰਗ ਪਰਮਿਟ ਜਾਰੀ ਨਹੀਂ ਕੀਤਾ ਗਿਆ।

6770 – 128B ਸਟਰੀਟ

Sardar Ji Academy

•                    ਦੋ-ਮੰਜ਼ਿਲਾਂ ਵਾਧੂ ਨਿਰਮਾਣ ਜਿਸ ਵਿੱਚ ਦੋ ਸੁਤੰਤਰ ਰਿਹਾਇਸ਼ੀ ਯੂਨਿਟ ਅਤੇ ਇੱਕ ਲਾਂਡਰੀ ਰੂਮ ਸ਼ਾਮਲ ਸੀ।

•                    ਜਾਂਚ ਦੇ ਸਮੇਂ ਦੋਵੇਂ ਯੂਨਿਟਾਂ ਵਿੱਚ ਲੋਕ ਰਹਿ ਰਹੇ ਸਨ।

•                    2024 ਵਿੱਚ ਸ਼ਿਕਾਇਤ ਮਿਲਣ ਤੋਂ ਬਾਅਦ ਬਾਇਲਾਅ ਅਧਿਕਾਰੀਆਂ ਅਤੇ ਬਿਲਡਿੰਗ ਇੰਸਪੈਕਟਰਾਂ ਨੇ ਜਾਇਦਾਦ ਦਾ ਦੌਰਾ ਕੀਤਾ ਅਤੇ ਸਟਾਪ ਵਰਕ ਆਰਡਰ ਜਾਰੀ ਕੀਤਾ।

•                    ਅਧਿਕਾਰੀਆਂ ਵੱਲੋਂ ਵਾਰ-ਵਾਰ ਕੀਤੀਆਂ ਜਾਂਚਾਂ ਅਤੇ ਕਾਰਵਾਈ ਦੇ ਬਾਵਜੂਦ ਨਿਰਮਾਣ ਜਾਰੀ ਰਿਹਾ।

•                    ਇਸ ਉਸਾਰੀ ਲਈ ਵੀ ਕੋਈ ਬਿਲਡਿੰਗ ਪਰਮਿਟ ਜਾਰੀ ਨਹੀਂ ਕੀਤਾ ਗਿਆ।

13050 ਪੇਕਿਨ ਪਲੇਸ (Pekin Place)

•                    ਦੋ-ਮੰਜ਼ਿਲਾਂ ਵਾਧੂ ਨਿਰਮਾਣ ਅਤੇ ਤਿੰਨ ਸੁਤੰਤਰ ਰਿਹਾਇਸ਼ੀ ਯੂਨਿਟ ਬਣਾਏ ਗਏ।

•                    ਯੂਨਿਟਾਂ ਵਿੱਚ ਰਸੋਈਆਂ, ਬਾਥਰੂਮ ਅਤੇ ਬੈੱਡਰੂਮ/ਲਿਵਿੰਗ ਏਰੀਆ ਸ਼ਾਮਲ ਸਨ।

•                    2021 ਤੋਂ ਬਾਇਲਾਅ ਅਧਿਕਾਰੀਆਂ ਅਤੇ ਇੰਸਪੈਕਟਰਾਂ ਨੇ ਕਈ ਵਾਰ ਸੰਪਤੀ ਦਾ ਦੌਰਾ ਕੀਤਾ ਅਤੇ ਪਾਇਆ ਕਿ ਕੰਮ ਬੰਦ ਕਰਨ ਦੇ ਆਦੇਸ਼ ਦੇ ਬਾਵਜੂਦ ਨਿਰਮਾਣ ਜਾਰੀ ਰਿਹਾ। ਉੱਪਰ ਦੱਸੇ ਕੰਮ ਲਈ ਕੋਈ ਬਿਲਡਿੰਗ ਪਰਮਿਟ ਜਾਰੀ ਨਹੀਂ ਕੀਤਾ ਗਿਆ।

ਟਾਈਟਲ ‘ਤੇ ਨੋਟਿਸ ਕੀ ਹੁੰਦਾ ਹੈ?

ਕਮਿਊਨਿਟੀ ਚਾਰਟਰ ਦੀ ਧਾਰਾ 57 ਅਧੀਨ ਟਾਈਟਲ ‘ਤੇ ਨੋਟਿਸ ਦਰਜ ਕਰਨਾ ਇੱਕ ਕਾਨੂੰਨੀ ਪ੍ਰਕਿਰਿਆ ਹੈ, ਜਿਸ ਰਾਹੀਂ ਸਿਟੀ ਲੋਕਾਂ, ਖ਼ਾਸ ਕਰਕੇ ਸੰਭਾਵਿਤ ਖ਼ਰੀਦਦਾਰਾਂ ਨੂੰ ਇਹ ਜਾਣਕਾਰੀ ਦਿੰਦੀ ਹੈ ਕਿ ਜਾਇਦਾਦ ‘ਤੇ ਅਜਿਹੇ ਢਾਂਚੇ ਮੌਜੂਦ ਹਨ, ਜੋ ਲੋੜੀਂਦੇ ਪਰਮਿਟਾਂ ਅਤੇ ਸੁਰੱਖਿਆ ਜਾਂਚਾਂ ਤੋਂ ਬਿਨਾਂ ਬਣਾਏ ਗਏ ਹਨ।

ਵਧੇਰੇ ਜਾਣਕਾਰੀ ਲਈ ਹੇਠ ਲਿਖੀਆਂ ਕਾਰਪੋਰੇਟ ਰਿਪੋਰਟਾਂ ਵੇਖੋ:

•                    12439 – 72 ਐਵਿਨਿਊ ਲਈ ਟਾਈਟਲ ‘ਤੇ ਨੋਟਿਸ

•                    6770 – 128B ਸਟਰੀਟ ਲਈ ਟਾਈਟਲ ‘ਤੇ ਨੋਟਿਸ

•                    13050 ਪੇਕਿਨ ਪਲੇਸ ਲਈ ਟਾਈਟਲ ‘ਤੇ ਨੋਟਿਸ

ਜੇ ਤੁਹਾਨੂੰ ਸ਼ੱਕ ਹੈ ਕਿ ਕਿਸੇ ਜਾਇਦਾਦ ‘ਤੇ ਬਿਨਾਂ ਪਰਮਿਟ ਨਿਰਮਾਣ ਕੀਤਾ ਗਿਆ ਹੈ, ਤਾਂ bylawcomplaint@surrey.ca ‘ਤੇ ਈਮੇਲ ਕਰੋ ਜਾਂ 604-591-4370 ‘ਤੇ ਕਾਲ ਕਰੋ। ਸ਼ਿਕਾਇਤ Report a Problem ‘ਤੇ  ਆਨਲਾਈਨ ਕੀਤੀ ਜਾ ਸਕਦੀ ਹੈ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Sardar Ji Academy
Good Deal Motors
Apna Customs
Navneet Sharma