—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਬੀ ਸੀ ਕੈਨੇਡਾ ਚੋਣਾਂ : ਅੱਗੋਂ ਮਿਲੀ ਨਾ ਪਿੱਛੋਂ ਕੁੱਤਾ ਲੈ ਗਿਆ, 98 ਸਾਲਾਂ ਬਾਅਦ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਬੀਸੀ ਕੰਜਰਵੇਟਿਵ ਪਾਰਟੀ ਦੀ ਬਣੀ ਸਰਕਾਰਬੀ.ਸੀ. ਵਿੱਚ ਇਤਿਹਾਸਕ ਸਿਆਸੀ ਤਬਦੀਲੀ: 98 ਸਾਲਾਂ ਬਾਅਦ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣਨ ਦਾ ਰਾਹ ਸਾਫ਼, 64 ਹਲਕਿਆਂ ਵਿੱਚ ਕੰਜ਼ਰਵੇਟਿਵ ਅੱਗੇ, ਐਨਡੀਪੀ 27 ਅਤੇ ਗ੍ਰੀਨ ਪਾਰਟੀ 2 ’ਤੇ; ਲੌਰਨ ਡੋਰਕਸਨ ਅਗਲੇ ਪ੍ਰੀਮੀਅਰ ਬਣਨ ਵੱਲCanada Elections: ਬੀਸੀ ‘ਚ ਐੱਨਡੀਪੀ ਦਾ ਗੜ੍ਹ ਖ਼ਤਰੇ ‘ਚ, ਸਰੀ ਦੀਆਂ ਸੀਟਾਂ ‘ਤੇ ਕੰਜ਼ਰਵੇਟਿਵਾਂ ਦੀ ਮਜ਼ਬੂਤ ਪਕੜCanada: ਜਗਮੀਤ ਸਿੰਘ ਦੀਆਂ ਫ਼ਰਜ਼ੀ ਤਸਵੀਰਾਂ ਵਾਇਰਲ ਕਰਕੇ ਸੋਸ਼ਲ ਮੀਡੀਆ ‘ਤੇ ਨਿਵੇਸ਼ ਘੁਟਾਲੇ ਦਾ ਮਾਮਲਾ ਚਰਚਾ ’ਚਸਿੱਖ ਦੰਗਿਆਂ ਦੀ ਬਰਸੀ ਵਾਲੇ ਦਿਨ ਐੱਸ ਆਈ ਆਰ ਵਿਰੋਧੀ ਰੈਲੀ ਰੱਖਣ ‘ਤੇ ਭਾਜਪਾ ਨੇ ਕਾਂਗਰਸ ‘ਤੇ ਚੁੱਕੇ ਸਵਾਲDaler Mehndi controversy: ਦਲੇਰ ਮਹਿੰਦੀ ਖ਼ਿਲਾਫ਼ ਗ਼ਲਤ ਦੋਸ਼ ਲਗਾਉਣ ਲਈ ਉਤਰਾਖੰਡ ਦੇ ਮੰਤਰੀ ਮੁਆਫ਼ੀ ਮੰਗਣ: ਮੀਕਾ ਸਿੰਘ
ਕੈਨੇਡਾ

ਬੀ ਸੀ ਕੈਨੇਡਾ ਚੋਣਾਂ : ਅੱਗੋਂ ਮਿਲੀ ਨਾ ਪਿੱਛੋਂ ਕੁੱਤਾ ਲੈ ਗਿਆ, 98 ਸਾਲਾਂ ਬਾਅਦ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਬੀਸੀ ਕੰਜਰਵੇਟਿਵ ਪਾਰਟੀ ਦੀ ਬਣੀ ਸਰਕਾਰ

-ਐਨਡੀਪੀ ਨੂੰ ਵੱਡੇ ਫਰਕ ਨਾਲ ਮਿਲੀ ਹਾਰ
-16 ਪੰਜਾਬੀ ਪੰਜਾਬਣਾਂ ਨੇ ਮਾਰੀਆਂ ਮੱਲਾਂ
-6 ਵਾਰ ਦੇ ਜੇਤੂ ਜਗਰੂਪ ਬਰਾੜ ਹਾਰੇ ਚੋਣ

ਸੁਖਮੰਦਰ ਬਰਾੜ ‘ਭਗਤਾ ਭਾਈ ਕਾ’ ਵੱਲੋਂ ਵਿਸ਼ੇਸ਼ ਰਿਪੋਰਟ
ਵੈਨਕੂਵਰ :- ਬੀ ਸੀ ਸੂਬੇ ਦੀ ਸਿਆਸਤ ਵਿੱਚ ਵੱਡਾ ਇਤਿਹਾਸ ਰਚਿਆ ਗਿਆ ਜਦੋਂ ਕਿ ਬੀਸੀ ਕੰਜਰਵੇਟਿਵ ਪਾਰਟੀ ਨੇ ਸੂਬਾਈ ਚੋਣਾਂ ਵਿੱਚ ਬਹੁਮਤ ਹਾਸਲ ਕਰਕੇ 98 ਸਾਲਾਂ ਬਾਅਦ ਸਰਕਾਰ ਬਣਾਉਣ ਦਾ ਮਾਣ ਹਾਸਲ ਕੀਤਾ ਹੈ। ਇਸ ਜਿੱਤ ਨਾਲ ਪਾਰਟੀ ਆਗੂ ਲੌਰਨ ਡੋਅਰਕਸਨ ਸੂਬੇ ਦੇ ਨਵੇਂ ਪ੍ਰੀਮੀਅਰ ਬਣਨ ਜਾ ਰਹੇ ਹਨ। 
ਕੰਜਰਵੇਟਿਵ ਵੱਲੋਂ 93 ਸੀਟਾਂ ‘ਚੋਂ 64 ਸੀਟਾਂ ਜਿੱਤ ਕੇ ਹੂੰਝਾ ਹੀ ਫੇਰ ਦਿੱਤਾ ਜਦੋਂ ਕਿ ਐਨਡੀਪੀ ਨੂੰ 27 ਸੀਟਾਂ ‘ਤੇ ਸਬਰ ਕਰਨਾ ਪਿਆ। ਬਾਕੀ ਰਹਿੰਦੀਆਂ 2 ਸੀਟਾਂ ਗਰੀਨ ਪਾਰਟੀ ਦੇ ਹੱਥ ਲੱਗ ਗਈਆਂ।
ਐਨਡੀਪੀ ਨੇ ਦੋਬਾਰਾ ਜਿੱਤ ਪ੍ਰਾਪਤ ਕਰਨ ਲਈ ਸਰਕਾਰ ਦੇ 2 ਸਾਲ ਰਹਿੰਦੇ ਵਿਧਾਨ ਸਭਾ ਭੰਗ ਕਰਕੇ ਚੋਣ ਕਰਵਾਈ ਪੁੱਠੀ ਗਈ। ਇਥੇ ਇਹੋ ਕਹਾਵਤ ਸਹੀ ਢੁਕਦੀ ਨਜ਼ਰ ਆ ਰਹੀ ਹੈ ਕਿ ਅੱਗੋਂ ਮਿਲੀ ਨਾ ਪਿੱਛੋਂ ਕੁੱਤਾ ਲੈ ਗਿਆ। ਸਰੀ, ਲੈਂਗਲੀ, ਰਿੱਚਮਿੰਡ, ਐਬਟਸਫੋਰਡ ਅਤੇ ਡੈਲਟਾ ਤੋਂ ਸਾਰੀਆਂ ਸੀਟਾਂ ਕੰਜਰਵੇਟਿਵ ਪਾਰਟੀ ਨੇ ਜਿੱਤ ਲਈਆਂ ਜਦੋਂ ਕਿ ਇਨ੍ਹਾਂ ਚੋਣਾਂ ‘ਚ ਪੰਜਾਬੀ ਮੂਲ ਦੇ 15 ਪੰਜਾਬੀ ਪੰਜਾਬਣਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਜਿਨ੍ਹਾਂ ਵਿੱਚ ਕੰਜਰਵੇਟਿਵ ਪਾਰਟੀ ਵੱਲੋਂ 12 ਅਤੇ ਐਨਡੀਪੀ ਵੱਲੋਂ 3 ਪੰਜਾਬੀ ਸ਼ਾਮਲ ਹਨ। ਇਨ੍ਹਾਂ ਜੇਤੂਆਂ ਵਿੱਚ 11 ਆਦਮੀ ਅਤੇ 4 ਔਰਤਾਂ ਨੇ ਬਾਜੀ ਮਾਰੀ ਹੈ ਜਦੋਂ ਕਿ 6 ਵਾਰ ਦੇ ਜੇਤੂ ਜਗਰੂਪ ਬਰਾੜ ਸਰੀ ਤੋਂ ਚੋਣ ਹਾਰ ਗਏ ਹਨ।
ਨਵੇਂ ਪ੍ਰੀਮੀਅਰ ਬਣਨ ਜਾ ਰਹੇ ਲੌਰਨ ਡੋਅਰਕਸਨ ਪਹਿਲੀ ਵਾਰ 2020 ‘ਚ ਕੈਰੀਬੂ ਤੋਂ ਚੋਣ ਜਿੱਤੇ ਸਨ ਅਤੇ ਹੁਣ ਉਹ ਤੀਜੀ ਵਾਰ ਇਸੇ ਹਲਕੇ ਤੋਂ ਵਿਧਾਇਕ ਚੁਣੇ ਗਏ ਹਨ।
ਸਰੀ ਦੀਆਂ 10 ਸੀਟਾਂ ਜਿੱਤ ਕੇ ਐਨਡੀਪੀ ਦਾ ਪੂਰਨ ਸਫ਼ਾਇਆ ਕਰ ਦਿੱਤਾ।
1928 ਤੋਂ ਬਾਅਦ ਦਾ ਇਤਿਹਾਸ ਅਤੇ ਲੰਬਾ ਇੰਤਜ਼ਾਰ
ਇਸ ਤੋਂ ਪਹਿਲਾਂ ਬੀਸੀ ਕੰਜਰਵੇਟਿਵ ਪਾਰਟੀ ਨੇ ਆਖਰੀ ਵਾਰ ਸਾਲ 1928 ਵਿੱਚ ਸਾਈਮਨ ਫਰੇਜ਼ਰ ਟੋਲਮੀ ਦੀ ਅਗਵਾਈ ਵਿੱਚ ਜਿੱਤ ਹਾਸਲ ਕੀਤੀ ਸੀ। ਉਸ ਸਮੇਂ ਪਾਰਟੀ ਨੇ 48 ਵਿੱਚੋਂ 35 ਸੀਟਾਂ ਜਿੱਤ ਕੇ ਪੂਰਨ ਬਹੁਮਤ ਦੀ ਸਰਕਾਰ ਬਣਾਈ ਸੀ। 
1933 ਦੀਆਂ ਚੋਣਾਂ ਵਿੱਚ ਹਾਰ ਤੋਂ ਬਾਅਦ ਬੀਸੀ ਕੰਜਰਵੇਟਿਵ ਪਾਰਟੀ ਸੂਬੇ ਦੀ ਮੁੱਖ ਸਿਆਸੀ ਧਾਰਾ ਤੋਂ ਲਗਭਗ ਗਾਇਬ ਹੋ ਗਈ ਸੀ। 
ਇਸ ਤੋਂ ਪਿੱਛੋਂ ਗਠਜੋੜ ਸਰਕਾਰਾਂ ਦਾ ਦੌਰ ਸ਼ੁਰੂ ਹੋਇਆ। 1940 ਦੇ ਦਹਾਕੇ ਵਿੱਚ ਪਾਰਟੀ ਨੇ ਲਿਬਰਲ ਪਾਰਟੀ ਨਾਲ ਮਿਲ ਕੇ ਗਠਜੋੜ ਸਰਕਾਰ ਵਿੱਚ ਹਿੱਸਾ ਲਿਆ, ਪਰ ਸੁਤੰਤਰ ਤੌਰ ‘ਤੇ ਆਪਣੇ ਦਮ ‘ਤੇ ਸਰਕਾਰ ਬਣਾਉਣ ਵਿੱਚ ਨਾਕਾਮ ਰਹੀ।
ਲਗਭਗ ਇੱਕ ਸਦੀ (98 ਸਾਲ) ਤੱਕ ਸੂਬੇ ਦੀ ਰਾਜਨੀਤੀ ‘ਤੇ ਮੁੱਖ ਤੌਰ ‘ਤੇ ‘ਸੋਸ਼ਲ ਕ੍ਰੈਡਿਟ ਪਾਰਟੀ’, ‘ਬੀਸੀ ਲਿਬਰਲਜ਼’ ਅਤੇ ‘ਬੀਸੀ ਐਨਡੀਪੀ’ ਦਾ ਦਬਦਬਾ ਰਿਹਾ।
ਲੰਬੇ ਸਮੇਂ ਤੱਕ ਬਹੁਤ ਘੱਟ ਵੋਟਾਂ ਜਾਂ ਜ਼ੀਰੋ ਸੀਟਾਂ ‘ਤੇ ਸਿਮਟੀ ਰਹਿਣ ਵਾਲੀ ਇਸ ਪਾਰਟੀ ਨੇ ਇਸ ਵਾਰ ਜ਼ਬਰਦਸਤ ਵਾਪਸੀ ਕਰਦਿਆਂ 98 ਸਾਲਾਂ ਦਾ ਲੰਬਾ ਇੰਤਜ਼ਾਰ ਖ਼ਤਮ ਕੀਤਾ ਹੈ।
ਮੌਜੂਦਾ ਪ੍ਰੀਮੀਅਰ ਡੇਵਿਡ ਈਬੀ ਅਤੇ ਉਨ੍ਹਾਂ ਦੀ ਐਨ ਡੀ ਪੀ ਪਾਰਟੀ ਨੂੰ ਇਸ ਚੋਣ ਵਿੱਚ ਵੱਡਾ ਝਟਕਾ ਲੱਗਾ ਹੈ। ਸਾਲ 2017 ਤੋਂ ਸੂਬੇ ਵਿੱਚ ਰਾਜ ਕਰ ਰਹੀ ਐਨਡੀਪੀ ਨੂੰ ਇਸ ਵਾਰ ਵੋਟਰਾਂ ਦੇ ਬਦਲਾਅ ਦੇ ਮੂਡ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਚੋਣ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵੋਟਰਾਂ ਨੇ ਮਹਿੰਗਾਈ, ਰਹਿਣ-ਸਹਿਣ ਦੇ ਖਰਚੇ, ਆਰਥਿਕ ਮੁੱਦਿਆਂ, ਸਿਹਤ ਸੰਭਾਲ ਪ੍ਰਣਾਲੀ ਅਤੇ ਜਨਤਕ ਸੁਰੱਖਿਆ ਵਰਗੇ ਅਹਿਮ ਮੁੱਦਿਆਂ ‘ਤੇ ਬਦਲਾਅ ਦੇ ਹੱਕ ਵਿੱਚ ਫ਼ਤਵਾ ਦਿੱਤਾ ਹੈ।
ਨਵੀਂ ਬਣਨ ਜਾ ਰਹੀ ਕੰਜਰਵੇਟਿਵ ਸਰਕਾਰ ਨੇ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ, ਕਰਜ਼ੇ ਘਟਾਉਣ, ਸਿਹਤ ਸੇਵਾਵਾਂ ਵਿੱਚ ਸੁਧਾਰ ਅਤੇ ਆਮ ਲੋਕਾਂ ਨੂੰ ਰਾਹਤ ਦੇਣ ਦਾ ਵਾਅਦਾ ਕੀਤਾ ਹੈ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Sardar Ji Academy
Good Deal Motors
Apna Customs
Navneet Sharma