·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਕੈਨੇਡਾ

ਲੇਕ ਕੰਟਰੀ ਵਿੱਚ ਟਰੈਫਿਕ ਚੈਕ ਦੌਰਾਨ ਵੱਡੀ ਨਸ਼ਾ ਬਰਾਮਦਗੀ, ਇੱਕ ਕਿਲੋਗ੍ਰਾਮ ਮੈਥ ਸਮੇਤ ਸੈਂਕੜੇ ਗੋਲੀਆਂ ਜ਼ਬਤ

ਲੇਕ ਕੰਟਰੀ (ਬ੍ਰਿਟਿਸ਼ ਕੋਲੰਬੀਆ): ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਲੇਕ ਕੰਟਰੀ ਖੇਤਰ ਵਿੱਚ ਆਰਸੀਐਮਪੀ  ਨੇ ਇੱਕ ਆਮ ਟਰੈਫਿਕ ਜਾਂਚ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਲਗਭਗ ਇੱਕ ਕਿਲੋਗ੍ਰਾਮ ਮੈਥਐਂਫੈਟਾਮੀਨ ਅਤੇ 140 ਗ੍ਰਾਮ ਤੋਂ ਵੱਧ ਸ਼ੱਕੀ ਡਿਲੌਡਿਡ ਅਤੇ ਜੈਨੈਕਸ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਮਾਤਰਾ ਅਤੇ ਉਨ੍ਹਾਂ ਦੀ ਪੈਕਿੰਗ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਨਸ਼ਾ ਤਸਕਰੀ ਲਈ ਤਿਆਰ ਕੀਤਾ ਗਿਆ ਸੀ।
ਘਟਨਾ ਉਸ ਵੇਲੇ ਵਾਪਰੀ ਜਦੋਂ ਲੇਕ ਕੰਟਰੀ RcMP ਦਾ ਇੱਕ ਅਧਿਕਾਰੀ ਹਾਈਵੇ 97 ’ਤੇ ਓਸੀਓਲਾ ਰੋਡ  ਦੇ ਨੇੜੇ ਨਿਯਮਤ ਗਸ਼ਤ ਕਰ ਰਿਹਾ ਸੀ। ਇਸ ਦੌਰਾਨ ਇੱਕ ਵਾਹਨ ਨੂੰ ਰੁਟੀਨ ਟ?ਰੈਫਿਕ ਜਾਂਚ ਲਈ ਰੋਕਿਆ ਗਿਆ। ਜਾਂਚ ਦੌਰਾਨ ਅਧਿਕਾਰੀ ਦੀ ਨਜ਼ਰ ਵਾਹਨ ਦੇ ਅੰਦਰ ਮੌਜੂਦ ਸ਼ੱਕੀ ਨਸ਼ੀਲੇ ਪਦਾਰਥਾਂ ’ਤੇ ਪਈ, ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਡਰਾਈਵਰ ਅਤੇ ਦੋ ਸਵਾਰੀਆਂ ਨੂੰ ਨਿਯੰਤਰਿਤ ਨਸ਼ੀਲੇ ਪਦਾਰਥਾਂ ਦੀ ਮਲਕੀਅਤ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਵੱਲੋਂ ਵਾਹਨ ਦੀ ਵਿਸਥਾਰਪੂਰਵਕ ਤਲਾਸ਼ੀ ਦੌਰਾਨ ਲਗਭਗ ਇੱਕ ਕਿਲੋਗ੍ਰਾਮ ਸ਼ੱਕੀ ਮੈਥਐਂਫੈਟਾਮੀਨ ਅਤੇ ਕਈ ਵੱਖ-ਵੱਖ ਥੈਲੀਆਂ ਵਿੱਚ ਪੈਕ ਕੀਤੀਆਂ ਸੈਂਕੜੇ ਗੋਲੀਆਂ ਬਰਾਮਦ ਹੋਈਆਂ, ਜਿਨ੍ਹਾਂ ਨੂੰ ਮੁੱਢਲੀ ਜਾਂਚ ਵਿੱਚ ਜੈਨੈਕਸ ਅਤੇ ਡਿਲੌਡਿਡ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਵਾਹਨ ਅਤੇ ਸਾਰੇ ਬਰਾਮਦ ਨਸ਼ੀਲੇ ਪਦਾਰਥਾਂ ਨੂੰ ਜਾਂਚ ਦੇ ਹਿੱਸੇ ਵਜੋਂ ਜ਼ਬਤ ਕਰ ਲਿਆ ਹੈ।

ਹਾਲਾਂਕਿ ਮੌਕੇ ’ਤੇ ਮੌਜੂਦ ਚਾਰਾਂ ਵਿਅਕਤੀਆਂ ਨੂੰ ਅਗਲੀ ਜਾਂਚ ਤੱਕ ਰਿਹਾਅ ਕਰ ਦਿੱਤਾ ਗਿਆ, ਪਰ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸਮਨ ਜਾਰੀ ਕੀਤਾ ਜਾ ਸਕਦਾ ਹੈ। ਲੇਕ ਕੰਟਰੀ R3MP ਦੇ ਡਿਟੈਚਮੈਂਟ ਕਮਾਂਡਰ ਸਟਾਫ਼ ਸਰਜੰਟ ਜੌਨ ਕੋਲਿਨਜ਼ ਨੇ ਕਿਹਾ ਕਿ ਇਹ ਕਾਰਵਾਈ ਪੁਲਿਸ ਦੀ ਸਰਗਰਮ ਨਿਗਰਾਨੀ ਅਤੇ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਬਰਾਮਦਗੀਆਂ ਨਾਲ ਸਥਾਨਕ ਭਾਈਚਾਰੇ ਵਿੱਚ ਗੈਰ-ਕਾਨੂੰਨੀ ਅਤੇ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ, ਸਿੰਥੈਟਿਕ ਨਸ਼ਿਆਂ ਦੀ ਕੋਈ ਵੀ ਖੇਪ ਸੁਰੱਖਿਅਤ ਨਹੀਂ ਹੁੰਦੀ। ਹਰ ਗੋਲੀ ਜਾਂ ਹਰ ਡੋਜ਼ ਕਿਸੇ ਦੀ ਜਾਨ ਅਤੇ ਸਿਹਤ ਲਈ ਗੰਭੀਰ ਖ਼ਤਰਾ ਬਣ ਸਕਦੀ ਹੈ। ਛੋਟੇ ਸਮੇਂ ਦੇ ਪ੍ਰਭਾਵ ਹੋਣ ਜਾਂ ਲੰਬੇ ਸਮੇਂ ਦੇ, ਇਹ ਨਸ਼ੇ ਹਮੇਸ਼ਾਂ ਨੁਕਸਾਨਦੇਹ ਹੁੰਦੇ ਹਨ। ਬ੍ਰਿਟਿਸ਼ ਕੋਲੰਬੀਆ ਵਿੱਚ ਫੈਂਟੈਨਿਲ, ਮੈਥਐਂਫੈਟਾਮੀਨ ਅਤੇ ਹੋਰ ਸਿੰਥੈਟਿਕ ਨਸ਼ਿਆਂ ਕਾਰਨ ਵੱਧ ਰਹੀਆਂ ਮੌਤਾਂ ਅਤੇ ਸਿਹਤ ਸੰਬੰਧੀ ਸੰਕਟਾਂ ਨੂੰ ਦੇਖਦਿਆਂ ਪੁਲਿਸ ਵੱਲੋਂ ਨਸ਼ਾ ਤਸਕਰੀ ਖ਼?ਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਵੱਡੀਆਂ ਬਰਾਮਦਗੀਆਂ ਨਾ ਸਿਰਫ਼ ਨਸ਼ਾ ਤਸਕਰਾਂ ਲਈ ਵੱਡਾ ਝਟਕਾ ਹਨ, ਸਗੋਂ ਭਾਈਚਾਰੇ ਦੀ ਸੁਰੱਖਿਆ ਲਈ ਵੀ ਮਹੱਤਵਪੂਰਨ ਕਦਮ ਸਾਬਤ ਹੁੰਦੀਆਂ ਹਨ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਹੋਰ ਦੋਸ਼ ਵੀ ਲਗਾਏ ਜਾ ਸਕਦੇ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਨਸ਼ਾ ਤਸਕਰੀ ਜਾਂ ਸ਼ੱਕੀ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ, ਤਾਂ ਜੋ ਭਾਈਚਾਰੇ ਨੂੰ ਨਸ਼ਿਆਂ ਦੇ ਖ਼ਤਰੇ ਤੋਂ ਬਚਾਇਆ ਜਾ ਸਕੇ।

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Good Deal Motors
Navneet Sharma
Apna Customs
Jorawar Construction
Sardar Ji Academy
Naiya Gill Law