—  ·  ਸਰੀ, ਬੀ.ਸੀ.
Canada · Punjab · World — Punjabi News
ਅੱਜਦੀਖ਼ਬਰ
Aaj Di Khabar
ਕੈਨੇਡਾ ਦੀ ਭਰੋਸੇਯੋਗ ਪੰਜਾਬੀ ਅਖ਼ਬਾਰ
ਤਾਜ਼ਾ ਖ਼ਬਰਾਂ
ਸਰੀ ਬੀ ਸੀ

ਪੰਜਾਬੀ ਸੁਰਾਂ ਤੇ ਭੰਗੜੇ ਨਾਲ ਰੰਗੀ ਸਰੀ ਦੀ ‘ਦੋਰਾਹਾ ਮਿਲਣੀ’

ਦੋਰਾਹਾ ਏਰੀਆ ਵੈਲਫੇਅਰ ਸੁਸਾਇਟੀ ਦੇ ਸਮਾਗਮ ਵਿੱਚ ਗਾਇਕਾਂ ਦੀਆਂ ਪੇਸ਼ਕਾਰੀਆਂ, ਬੱਚਿਆਂ ਦਾ ਭੰਗੜਾ ਅਤੇ ਭਾਈਚਾਰੇ ਦੀ ਸਾਂਝ ਖਿੱਚ ਦਾ ਕੇਂਦਰ ਰਹੇ।

ਸਰੀ, ਬੀ.ਸੀ. — ਦੋਰਾਹਾ ਇਲਾਕੇ ਨਾਲ ਸਬੰਧਤ ਪਰਿਵਾਰਾਂ ਨੂੰ ਇਕੱਠੇ ਕਰਨ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਦੋਰਾਹਾ ਏਰੀਆ ਵੈਲਫੇਅਰ ਸੁਸਾਇਟੀ ਵੱਲੋਂ 14 ਨਵੰਬਰ, 2026 ਨੂੰ ਸਰੀ ਦੇ ਗ੍ਰੈਂਡ ਤਾਜ ਬੈਂਕੁਇਟ ਹਾਲ ਵਿੱਚ ‘ਦੋਰਾਹਾ ਨਾਈਟ’ ਕਰਵਾਈ ਗਈ। ਪੰਜਾਬੀ ਸੰਗੀਤ ਅਤੇ ਰਵਾਇਤੀ ਰੰਗਾਂ ਨਾਲ ਸਜੀ ਇਸ ਸ਼ਾਮ ਵਿੱਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।

ਸੰਗੀਤਕ ਪ੍ਰੋਗਰਾਮ ਦੌਰਾਨ ਗਾਇਕ ਗੋਰਾ ਚੱਕਵਾਲਾ, ਮਿਸ ਸੁਰਮਨੀ ਅਤੇ ਬਲਜਿੰਦਰ ਰਿੰਪੀ ਨੇ ਆਪਣੀ ਗਾਇਕੀ ਨਾਲ ਮਾਹੌਲ ਨੂੰ ਰੰਗੀਨ ਬਣਾਇਆ। ਸਰੋਤਿਆਂ ਨੇ ਉਨ੍ਹਾਂ ਦੀਆਂ ਪੇਸ਼ਕਾਰੀਆਂ ਦਾ ਉਤਸ਼ਾਹ ਨਾਲ ਆਨੰਦ ਮਾਣਿਆ ਅਤੇ ਤਾੜੀਆਂ ਨਾਲ ਹੌਸਲਾ ਵਧਾਇਆ।

ਕੋਹਿਨੂਰ ਫੋਕ ਆਰਟਸ ਕਲੱਬ ਦੇ ਬੱਚਿਆਂ ਨੇ ਭੰਗੜੇ ਦੀ ਪੇਸ਼ਕਾਰੀ ਰਾਹੀਂ ਪੰਜਾਬੀ ਲੋਕ-ਨਾਚ ਦੀ ਝਲਕ ਦਿਖਾਈ। ਹਰਜੀਤ ਗਿੱਲ ਨੇ ਮੰਚ ਸੰਚਾਲਨ ਕਰਦਿਆਂ ਆਪਣੇ ਹਾਸਮੁੱਖ ਅਤੇ ਪੇਂਡੂ ਪੰਜਾਬੀ ਅੰਦਾਜ਼ ਨਾਲ ਦਰਸ਼ਕਾਂ ਨੂੰ ਪ੍ਰੋਗਰਾਮ ਨਾਲ ਜੋੜੀ ਰੱਖਿਆ।

Apna Customs

ਸਮਾਗਮ ਦੌਰਾਨ ਦਾਨੀ ਸੱਜਣਾਂ ਵੱਲੋਂ ਦਿੱਤੇ ਤੋਹਫ਼ੇ ਵੀ ਹਾਜ਼ਰੀਨ ਵਿੱਚ ਵੰਡੇ ਗਏ। ਮਹਿਮਾਨਾਂ ਨੇ ਭੋਜਨ ਦਾ ਆਨੰਦ ਲੈਣ ਦੇ ਨਾਲ ਇਕ-ਦੂਜੇ ਨਾਲ ਮਿਲਣ ਅਤੇ ਗੱਲਬਾਤ ਕਰਨ ਦਾ ਮੌਕਾ ਵੀ ਹਾਸਲ ਕੀਤਾ।

ਸੁਸਾਇਟੀ ਦੇ ਪ੍ਰਬੰਧਕਾਂ ਨੇ ਸਪਾਂਸਰਾਂ, ਸਹਿਯੋਗੀਆਂ ਅਤੇ ਇਲਾਕਾ ਨਿਵਾਸੀਆਂ ਦੇ ਯੋਗਦਾਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਰਿਵਾਰਾਂ ਦੀ ਸ਼ਮੂਲੀਅਤ ਅਤੇ ਭਾਈਚਾਰੇ ਦੇ ਸਹਿਯੋਗ ਨਾਲ ਇਹ ਸ਼ਾਮ ਖ਼ਾਸ ਬਣੀ।

ਰਿਪੋਰਟਰ: ਜਰਨੈਲ ਸਿੰਘ ਖੰਡੌਲੀ

GKM ਮੀਡੀਆ ਨੈੱਟਵਰਕ

ONE BRAND · NEWS · TV · RADIO · E-PAPER
Sardar Ji Academy
Good Deal Motors
Apna Customs
Navneet Sharma